ਦੁਨੀਆ ''ਚ ਖ਼ਤਮ ਹੋ ਰਹੀ ਹੈ ਪਰਿਵਾਰ ਵਿਵਸਥਾ ਪਰ ਭਾਰਤ ਇਸ ਤੋਂ ਬਚਿਆ : ਮੋਹਨ ਭਾਗਵਤ

09/06/2023 10:11:26 AM

ਨਾਗਪੁਰ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ ਭਰ 'ਚ ਪਰਿਵਾਰ ਵਿਵਸਥਾ ਖ਼ਤਮ ਹੋ ਰਹੀ ਹੈ ਪਰ ਭਾਰਤ ਇਸ ਸੰਕਟ ਤੋਂ ਬਚ ਗਿਆ ਹੈ, ਕਿਉਂਕਿ 'ਸੱਚਾਈ' ਇਸ ਦੀ ਨੀਂਹ ਹੈ। ਭਾਗਵਤ ਨੇ ਨਾਗਪੁਰ 'ਚ ਸੀਨੀਅਰ ਨਾਗਰਿਕਾਂ ਦੀ ਇਕ ਸਭ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀ ਸੰਸਕ੍ਰਿਤੀ ਦੀਆਂ ਜੜ੍ਹਾਂ ਸੱਚ 'ਤੇ ਆਧਾਰਤ ਹਨ, ਹਾਲਾਂਕਿ ਇਸ ਸੰਸਕ੍ਰਿਤੀ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਗਵਤ ਨੇ ਸੰਸਾਰਿਕ ਸੁੱਖਾਂ ਦੀ ਪੂਰਤੀ ਦੇ ਪ੍ਰਤੀ ਰੁਝਾਨ ਅਤੇ ਕੁਝ ਲੋਕਾਂ ਵਲੋਂ ਆਪਣੇ ਸੁਆਰਥੀ ਦਰਸ਼ਨ ਦੇ ਮਾਧਿਅਮ ਨਾਲ ਇਸ ਨੂੰ 'ਸੰਸਕ੍ਰਿਤੀ ਮਾਰਕਸਵਾਦ' ਵਜੋਂ ਉੱਚਿਤ ਠਹਿਰਾਉਣ ਦੀ ਕੋਸ਼ਿਸ਼ ਦਾ ਵਰਨਣ ਕੀਤਾ। 

ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ਲਈ ਖ਼ਾਸ ਤੋਹਫ਼ਾ ਤਿਆਰ, 7,200 ਹੀਰਿਆਂ ਨਾਲ ਬਣਾਈ ਤਸਵੀਰ

ਆਰ.ਐੱਸ.ਐੱਸ. ਮੁਖੀ ਨੇ ਕਿਹਾ,''ਸੰਸਾਰਿਕ ਸੁੱਖਾਂ ਵੱਲ ਇਹ ਝੁਕਾਅ ਹੱਦ ਪਾਰ ਕਰ ਚੁੱਕਿਆ ਹੈ। ਕੁਝ ਲੋਕ ਆਪਣੇ ਸੁਆਰਥ ਕਾਰਨ ਸੰਸਾਰਿਕ ਸੁੱਖਾਂ ਦੀ ਪੂਰਤੀ ਦੇ ਇਸ ਰੁਝਾਨ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਨੂੰ ਹੀ ਅੱਜ ਸੰਸਕ੍ਰਿਤੀ ਮਾਰਕਸਵਾਦ ਕਿਹਾ ਜਾਂਦਾ ਹੈ। ਇਹ ਲੋਕ ਅਜਿਹੀ ਅਨੈਤਿਕਤਾ ਨੂੰ ਚੰਗਾ ਨਾਮ ਦੇ ਕੇ ਉਸ ਦਾ ਸਮਰਥਨ ਕਰਦੇ ਹਨ। ਉਹ ਅਜਿਹਾ ਇਸ ਲਈ ਕਰਦੇ ਹਨ, ਕਿਉਂਕਿ ਸਮਾਜ 'ਚ ਅਜਿਹੀ ਅਰਾਜਕਤਾ ਨਾਲ ਉਨ੍ਹਾਂ ਨੂੰ ਮਦਦ ਮਿਲਦੀ ਹੈ ਅਤੇ ਉਹ ਆਪਣਾ ਸਰਵਉੱਚਤਾ ਸਥਾਪਤ ਕਰ ਸਕਦੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha