ਦੇਖਦੇ-ਦੇਖਦੇ ਪਰਿਵਾਰ ਦੇ ਚਾਰ ਲੋਕਾਂ ਦੀਆਂ ਵਿੱਛ ਗਈਆਂ ਲਾਸ਼ਾਂ, ਮਿੰਟਾਂ ''ਚ ਹੋਇਆ ਇਹ ਸਭ

07/21/2017 3:28:26 PM

ਬਾਲੋਦ— ਪਿੰਡ ਸੋਰਰ 'ਚ ਇਕ ਪਰਿਵਾਰ ਦੇ 4 ਲੋਕਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਘਰ 'ਚ ਲਾਸ਼ਾਂ ਨੂੰ ਦੇਖਕੇ ਪਿੰਡ ਵਾਲੇ ਘਬਰਾ ਗਏ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਫੋਨ ਕੀਤਾ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗੁਰੂਰ ਥਾਣਾ ਇਲਾਕੇ ਦੇ ਪਿੰਡ ਸੋਰਰ 'ਚ ਸਤਿਯ ਨਾਰਾਇਣ ਪਟੇਲ ਆਪਣੀ ਪਤਨੀ, ਮਾਂ ਅਤੇ ਛੋਟੇ ਭਰਾ ਦੀ ਪਤਨੀ ਨਾਲ ਘਰ ਦੇ ਪਿੱਛੇ ਕੰਮ ਕਰ ਰਹੇ ਸਨ। ਸਤਿਯਨਾਰਾਇਣ ਦੀ ਪਤਨੀ ਦਾਮਿਨੀ ਪਟੇਲ ਤਾਰ 'ਤੇ ਫੈਲਾਏ ਹੋਏ ਕੱਪੜੇ ਉਤਾਰਨ ਲੱਗੀ। ਤਾਰ ਨਾਲ ਗੁਜ਼ਰ ਰਹੇ ਬਿਜਲੀ ਦੀ ਲਾਈਨ ਨਾਲ ਛੂਹ ਰਹੇ ਸਨ। ਜਿਸ ਤਰ੍ਹਾਂ ਹੀ ਦਾਮਿਨੀ ਨੇ ਕੱਪੜੇ ਨੂੰ ਛੂਹਿਆ ਤਾਂ ਉਹ ਖੜ੍ਹੇ-ਖੜ੍ਹੇ ਕੰਬਨ ਲੱਗੀ। ਉਸ ਦੀ ਹਾਲਤ ਦੇਖ ਦਾਮਿਨੀ ਦੀ ਸੱਸ ਰਾਜਬਾਈ ਪਟੇਲ ਦੌੜੀ। ਉਸ ਨੇ ਵੀ ਦਾਮਿਨੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਕਰੰਟ ਦੀ ਲਪੇਟ 'ਚ ਆ ਗਈ। ਦੋਹਾਂ ਨੂੰ ਤਾਰ ਨਾਲ ਚਿਪਕਿਆ ਦੇਖ ਸਤਿਯਨਾਰਾਇਣ ਦੌੜਿਆ। ਉਸ ਦੇ ਚਿਪਕਣ ਦੇ ਬਾਅਦ ਉਸ ਦੇ ਛੋਟੇ ਭਰਾ ਦੀ ਪਤਨੀ ਚਿਤਰਲੇਖ ਦੌੜੀ। ਚਾਰੋਂ ਤਾਰ ਨਾਲ ਚਿਪਕ ਗਏ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੇ ਸਮੀ ਘਰ ਦੇ ਤਿੰਨ ਮਾਸੂਮ ਬਾਹਰ ਖੇਡ ਰਹੇ ਸੀ ਅਤੇ ਸਤਿਯਨਾਰਾਇਣ ਦਾ ਭਰਾ ਕਿਤੇ ਬਾਹਰ ਗਿਆ ਹੋਇਆ ਸੀ। ਜਾਣਕਾਰੀ ਮਿਲਣ ਦੇ ਬਾਅਦ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।