ਜੇਕਰ ਤੁਸੀਂ ਵੀ ਕਰ ਰਹੇ ਹੋ ਪਾਸਪੋਰਟ ਲਈ ਅਪਲਾਈ ਤਾਂ ਰਹੋ ਸਾਵਧਾਨ

09/05/2019 4:37:04 PM

ਦੇਹਰਾਦੂਨ— ਸਾਈਬਰ ਠੱਗ ਲੋਕਾਂ ਨੂੰ ਠੱਗਣ ਦਾ ਕੋਈ ਮੌਕਾ ਨਹੀਂ ਛੱਡਦੇ। ਹੁਣ ਸਾਈਬਰ ਠੱਗਾਂ ਨੇ ਠੱਗੀ ਲਈ ਪਾਸਪੋਰਟ ਲਈ ਅਪਲਾਈ ਕਰਨ ਦੀ ਪ੍ਰਕਿਰਿਆ 'ਚ ਸੇਂਧ ਲਾਈ ਹੈ। ਇਸ ਲਈ ਠੱਗਾਂ ਨੇ ਪਾਸਪੋਰਟ ਇੰਡੀਆ ਦੀ ਸਰਕਾਰੀ ਵੈੱਬਸਾਈਟ www.passportindia.gov.in ਨਾਲ ਰਲਦੇ-ਮਿਲਦੇ ਨਾਮ ਦੀ ਵੈੱਬਸਾਈਟ ਬਣਾਈ ਹੈ। ਕਈ ਲੋਕ ਇਨ੍ਹਾਂ ਦੇ ਜਾਲ 'ਚ ਫਸ ਕੇ ਫਰਜ਼ੀ ਵੈੱਬਸਾਈਟ ਜ਼ਰੀਏ ਪਾਸਪੋਰਟ ਸੇਵਾ ਕੇਂਦਰ ਵਿਚ ਬਾਇਓਮੀਟ੍ਰਿਕ ਜਾਂਚ ਲਈ ਆਨਲਾਈਨ ਅਪਲਾਈ ਕਰ ਰਹੇ ਹਨ। ਲਗਾਤਾਰ ਸ਼ਿਕਾਇਤਾਂ ਆਉਣ ਤੋਂ ਬਾਅਦ ਖੇਤਰੀ ਪਾਸਪੋਰਟ ਦਫਤਰ ਲੋਕਾਂ ਨੂੰ ਅਲਰਟ ਕਰਨ ਦੇ ਕੰਮ 'ਚ ਜੁਟਿਆ ਹੈ। 

ਇਸ ਤਰ੍ਹਾਂ ਦੀ ਸ਼ਿਕਾਇਤ ਵਿਦੇਸ਼ ਮੰਤਰਾਲੇ ਨੂੰ ਵੀ ਮਿਲੀ ਹੈ। ਉੱਤਰਾਖੰਡ ਦੇ ਖੇਤਰੀ ਪਾਸਪੋਰਟ ਅਧਿਕਾਰੀ ਰਿਸ਼ੀ ਅੰਗਰਾ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੂੰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਅਜਿਹੀਆਂ ਫਰਜ਼ੀ ਵੈੱਬਸਾਈਟ ਨੂੰ ਬਲਾਕ ਵੀ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਵੀ ਸੁਚੇਤ ਕੀਤਾ ਜਾਂਦਾ ਹੈ ਕਿ ਪਾਸਪੋਰਟ ਇੰਡੀਆ ਦੀ ਸਰਕਾਰੀ ਵੈੱਬਸਾਈਟ ਜ਼ਰੀਏ ਹੀ ਅਪਲਾਈ, ਭੁਗਤਾਨ ਅਤੇ ਹੋਰ ਸੰਪਰਕ ਕਰਨ।

ਬਿਨੈਕਾਰਾਂ ਨੂੰ ਠੱਗੀ ਦਾ ਪਤਾ ਉਦੋਂ ਲੱਗਦਾ ਹੈ, ਜਦੋਂ ਉਹ ਪਾਸਪੋਰਟ ਸੇਵਾ ਕੇਂਦਰ 'ਤੇ ਪਹੁੰਚਦੇ ਹਨ। ਉੱਥੇ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਕੋਈ ਬੇਨਤੀ ਪਾਸਪੋਰਟ ਇੰਡੀਆ ਦੀ ਵੈੱਬਸਾਈਟ ਜਾਂ ਮੋਬਾਈਲ ਐੱਪ ਜ਼ਰੀਏ ਨਹੀਂ ਕੀਤਾ ਗਈ। ਅਜਿਹੇ ਵਿਚ ਸਾਈਬਰ ਠੱਗਾਂ ਵਲੋਂ ਜਿੱਥੇ ਬਿਨੇਕਾਰਾਂ ਦੀ ਰਕਮ ਠੱਗੀ ਜਾਂਦੀ ਹੈ, ਉੱਥੇ ਹੀ ਪਾਸਪੋਰਟ ਬਣਾਉਣ ਵਿਚ ਬੇਲੋੜੀ ਦੇਰੀ ਹੁੰਦੀ ਹੈ। 

ਫਰਜ਼ੀ ਵੈੱਬਸਾਈਟ-

www.indiapassport.org

www.online-passportindia.com

www.passportindiaportal.in

 www.passport-india.in

www.passport-seva.in

 www.applypassport.org

Tanu

This news is Content Editor Tanu