ਫੇਸਬੁੱਕ ਐਪ ''ਚ ਗਲਤੀ ਲੱਭਣ ਵਾਲੀ ਭਾਰਤੀ ਔਰਤ ਨੂੰ ਫੇਸਬੁੱਕ ਨੇ ਦਿੱਤਾ ਇਨਾਮ

10/18/2017 1:45:10 AM

ਨਵੀਂ ਦਿੱਲੀ— ਪੂਰੀ ਦੁਨੀਆ ਨੂੰ ਇਕ ਕਲਿਕ ਨਾਲ ਜੋੜਣ ਵਾਲੇ ਫੇਸਬੁੱਕ ਐਪ 'ਚ ਗਲਤੀ ਲੱਭਣ ਵਾਲੀ ਭਾਰਤੀ ਔਰਤ ਨੂੰ ਫੇਸਬੁੱਕ ਨੇ 64 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਹੈ। ਫੇਸਬੁੱਕ ਐਪ 'ਚ ਇਕ ਸੇਲਜ਼ ਪ੍ਰਤੀਨਿਧੀ ਨੇ ਬੱਗ ਲੱਭ ਲਿਆ ਹੈ। ਵਰਕਪਲੇਸ ਨਾਂ ਦੀ ਇਸ ਐਪ ਨੂੰ ਵਿਸ਼ੇਸ਼ ਤੌਰ 'ਤੇ ਉਦਯੋਗਿਕ ਸੰਸਥਾਵਾਂ ਲਈ ਤਿਆਰ ਕੀਤਾ ਗਿਆ ਹੈ। ਵਿਜੇਤਾ ਪਿੱਲਈ ਨਾਂ ਦੀ ਔਰਤ 'ਕਲਾਊਡ 11' ਨਾਂ ਦੀ ਇਸ ਕੰਪਨੀ 'ਚ ਸੇਲਜ਼ ਪ੍ਰਤੀਨਿਧੀ ਹੈ ਤੇ ਪੁਣੇ 'ਚ ਰਹਿੰਦੀ ਹੈ। ਫੇਸਬੁੱਕ ਵਰਕਪਲੇਸ 'ਚ ਜਿਹੜਾ ਬੱਗ ਮਿਲਿਆ ਹੈ ਉਸ ਨਾਲ ਇਸ ਐਪ ਦਾ ਇਸਤੇਮਾਲ ਕਰ ਰਹੀ ਸੰਸਥਾਵਾਂ 'ਚ ਸੁਰੱਖਿਆ ਦਾ ਸੰਕਟ ਹੋ ਸਕਦਾ ਹੈ।
ਇਹ ਐਪ ਵੀ ਫੇਸਬੁੱਕ ਵਰਗਾ ਹੀ ਹੈ, ਜਿਥੇ ਯੂਜਰਸ ਪੋਸਟ, ਕੁਮੈਂਟ ਤੇ ਮੈਸੇਜ ਭੇਜ ਸਕਦੇ ਹਨ ਪਰ ਇਸ ਦੀ ਵਰਤੋਂ ਸੰਸਥਾ ਦੇ ਵਰਕਰਾਂ ਤਕ ਹੀ ਸੀਮਤ ਰਹਿੰਦਾ ਹੈ। ਐਪ 'ਚ ਐਡਮਿਨ ਹੋਰ ਵਰਕਰਾਂ ਨੂੰ ਜੋੜਦਾ ਹੈ। ਬੱਗ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਵਿਜੇਤਾ ਨੇ ਫੇਸਬੁੱਕ ਨੂੰ ਸੂਚਨਾ ਦਿੱਤੀ। ਜਾਂਚ 'ਚ ਇਸ ਬੱਗ ਦੀ ਪੁਸ਼ਟੀ ਕੀਤੀ ਹੋਈ ਹੈ। ਫੇਸਬੁੱਕ ਨੇ ਕਿਹਾ ਕਿ ਵਿਜੇਤਾ ਨੇ ਐਪ 'ਚ ਇਹ ਗਲਤੀ ਲੱਭੀ ਹੈ। ਜੋ ਕਿਸੇ ਐਡਮਿਨ ਲਈ ਪ੍ਰੇਸ਼ਾਨੀ ਖੜ੍ਹੀ ਕਰ ਸਕਦਾ ਸੀ।