ਫੇਸਬੁੱਕ ਨੇ ਕੇਰਲ ਹੜ੍ਹ ਪੀੜਤਾਂ ਲਈ ਦਿੱਤੇ 1.75 ਕਰੋੜ ਰੁਪਏ

08/21/2018 6:47:44 PM

ਨਵੀਂ ਦਿੱਲੀ—ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਕੇਰਲ 'ਚ ਰਾਹਤ ਅਭਿਆਨ ਲਈ 2,50,000 ਡਾਲਰ (1.75 ਕਰੋੜ ਰੁਪਏ) ਦਾਨ ਦਿੱਤੇ ਹਨ, ਜਿਥੇ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਹੁਣ ਤੱਕ 350 ਲੋਕਾਂ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਫੇਸਬੁੱਕ ਦਿੱਲੀ ਦੀ ਗੈਰ-ਲਾਭਕਾਰੀ ਸੰਸਥਾ ਗੂੰਜ ਜ਼ਰੀਏ ਇਹ ਦਾਨ ਦੇਵੇਗੀ, ਜੋ ਕਿ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਰਮਚਾਰੀ ਅਭਿਆਨ ਚਲਾ ਰਹੀ ਹੈ। ਫੇਸਬੁੱਕ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਸਮੁਦਾਏ ਦੀ ਸ਼ਕਤੀ ਨਾਲ ਫੇਸਬੁੱਕ ਨੇ ਲਾਈਵ, ਕ੍ਰੀਏਟਿੰਗ ਪੇਜ, ਜੁਆਇਨਿੰਗ ਕਮਿਊਨਿਟੀ ਅਤੇ ਰੇਜਿੰਗ ਫੰਡਸ ਵਰਗੇ ਫੀਚਰਸ ਰਾਹੀਂ ਲੋਕਾਂ ਤੱਕ ਪਹੁੰਚਾਉਣ 'ਚ ਮਦਦ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਕੁਝ ਵੀ ਕੀਤਾ ਹੈ ਕਿ ਉਸ 'ਚ ਸਭ ਤੋਂ ਛੋਟੀ ਗੱਲ ਇਹ ਹੈ ਕਿ ਸਾਡੇ ਗਲੋਬਲ ਕਮਿਊਨਿਟੀ ਨੇ ਗੂੰਜ ਫੰਡ ਲਈ 2,50,000 ਡਾਲਰ ਦਾ ਯੋਗਦਾਨ ਦਿੱਤਾ ਹੈ। ਫੇਸਬੁੱਕ ਨੇ 9 ਅਗਸਤ ਨੂੰ 'ਸੈਫਟੀ ਚੈੱਕ' ਫੀਚਰ ਸ਼ੁਰੂ ਕੀਤਾ, ਤਾਂ ਕਿ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਆਪਣੀ ਸੁਰੱਖਿਆ ਦੀ ਸੂਚਨਾ ਦੇ ਸਕਣ। ਕੇਰਲ ਹੜ੍ਹ ਦਾ ਕਹਿਰ ਝੇਲ ਰਿਹਾ ਹੈ। ਕਰੀਬ 350 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ 7,24,649 ਲੋਕਾਂ ਨੂੰ ਰਾਹਤ ਕੈਂਪਾਂ 'ਚ ਸ਼ਰਣ ਲੈਣੀ ਪਈ ਹੈ। ਸਰਕਾਰ ਨੇ ਹੜ੍ਹ ਪੀੜਤਾਂ ਲਈ 5,645 ਰਾਹਤ ਕੈਂਪ ਬਣਾਏ ਹਨ। ਦੁਨੀਆ ਭਰ ਤੋਂ ਲੋਕ ਪੈਸੇ, ਕੱਪੜੇ, ਖਾਣ-ਪੀਣ ਦਾ ਸਾਮਾਨ ਭੇਜ ਰਹੇ ਹਨ।