ਫੇਸਬੁੱਕ ''ਤੇ ਵਿਦੇਸ਼ੀ ਲੜਕੀਆਂ ਨਾਲ ਦੋਸਤੀ ਕਰਨਾ ਬਜ਼ੁਰਗ ਨੂੰ ਪਿਆ ਮਹਿੰਗਾ

05/29/2017 11:14:57 AM

ਇੰਦੌਰ—ਵਿਦੇਸ਼ੀ ਲੜਕੀਆਂ ਨਾਲ ਫੇਸਬੁੱਕ 'ਤੇ ਦੋਸਤੀ ਅਤੇ ਆਨਲਾਈਨ ਚੈਟਿੰਗ ਦੇ ਚੱਕਰ 'ਚ ਬਜ਼ੁਰਗ ਨੇ ਇਕ ਕਰੋੜ ਰੁਪਏ ਗਵਾ ਲਏ। ਡੀ.ਆਈ.ਜੀ. ਹਰੀਨਾਰਾਯਨਚਾਰੀ ਮਿਸ਼ਰ ਦੇ ਮੁਤਾਬਕ ਸ਼ੁੱਕਰਵਾਰ ਨੂੰ ਪਲਾਸੀਆ ਖੇਤਰ ਨਿਵਾਸੀ 65 ਸਾਲਾ ਇਕ ਬਜ਼ੁਰਗ ਆਪਣੇ ਪੋਤੇ ਨਾਲ ਪਹੁੰਚੇ। ਉਨ੍ਹਾਂ ਨੇ ਰੋਂਦੇ ਹੋਏ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਐਂਜਲਾ ਨਾਮਕ ਲੜਕੀ ਦੀ ਫਰੈਂਡ ਰਿਕਵੈਸਟ ਆਈ ਸੀ।
ਉਨ੍ਹਾਂ ਨੇ ਐਂਜਲਾ ਦੀ ਰਿਕਵੈਸਟ ਸਵੀਕਾਰ ਕਰ ਲਈ ਅਤੇ ਦੋਵੇਂ ਚੈਟਿੰਗ ਕਰਨ ਲੱਗੇ। ਕੁਝ ਦਿਨਾਂ ਬਾਅਦ ਦਿੱਲੀ ਤੋਂ ਕਸਟਮ ਅਤੇ ਏਅਰਪੋਰਟ ਆਫਿਸਰ ਦਾ ਫੋਨ ਆਉਣ ਲੱਗਾ। ਉਨ੍ਹਾਂ ਨੇ ਕਿਹਾ ਕਿ ਐਂਜਲਾ ਦਾ ਪਾਰਸਲ ਮਿਲਿਆ ਹੈ। ਉਸ 'ਚ ਵਿਦੇਸ਼ੀ ਮੁਦਰਾ ਹੈ। ਪਾਰਸਲ ਛੁੜਾਉਣ ਦਾ ਝਾਂਸਾ ਦੇ ਕੇ ਮੇਰੇ ਕੋਲੋਂ 10 ਲੱਖ ਰੁਪਏ ਠੱਗ ਲਏ ਗਏ। ਪੁਲਸ ਨੇ ਜਦੋਂ ਇਸ ਤਰ੍ਹਾਂ ਦੇ ਮਾਮਲਿਆਂ ਦੀ ਛਾਣਬੀਣ ਕੀਤੀ ਤਾਂ ਪਤਾ ਚੱਲਿਆ ਕਿ ਪਿਛਲੇ 5 ਮਹੀਨਿਆਂ 'ਚ 5 ਬਜ਼ੁਰਗਾਂ ਨਾਲ ਦੋਸਤੀ ਕਰਕੇ ਠੱਗ 1 ਕਰੋੜ ਤੋਂ ਵਧ ਠੱਗ ਚੁੱਕੇ ਹਨ।