ਇਸ ਭਾਰਤੀ ਨੇ ਕੀਤਾ ਕੁਝ ਵੱਖਰਾ, ਫੇਸਬੁੱਕ ਦੀ ਸੀ. ਈ. ਓ. ਨੇ ਕੀਤੀ ਤਾਰੀਫ

08/27/2015 4:47:29 PM


ਭੋਪਾਲ- ਆਪਣੇ ਵੱਖ-ਵੱਖ ਕੰਮਾਂ ਕਾਰਨ ਭਾਰਤੀਆਂ ਦੀ ਇਸ ਦੁਨੀਆ ''ਚ ਵੱਖਰੀ ਪਛਾਣ ਬਣਦੀ ਹੈ। ਇਸ ਲਈ ਹਰ ਕੋਈ ਉਨ੍ਹਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦਾ ਹੈ। ਇਸ ਲਿਸਟ ''ਚ ਭੋਪਾਲ ਦਾ ਹਰਸ਼ ਸੋਨਗਰਾ ਲੜਕੇ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਹੁਣ ਫੇਸਬੁੱਕ ਦੀ ਸੀ. ਈ. ਓ. ਸ਼ੇਰਿਲ ਸੈਂਡਬਰਗ ਨੇ ਇਕ ਪੋਸਟ ਵਿਚ ਹਰਸ਼ ਦੀ ਤਾਰੀਫ ਕੀਤੀ ਹੈ।
ਹਰਸ਼ ਨੇ ''ਮਾਈ ਚਾਈਲਡ ਐਪਲੀਕੇਸ਼ਨ'' ਜਿਸ ਨੂੰ ਡਾਕਟਰਾਂ ਦੀ ਗਾਈਡਨੈਂਸ ਅਤੇ ਮਾਪਿਆਂ ਦੀ ਮਦਦ ਲਈ ਤਿਆਰ ਕੀਤਾ ਗਿਆ ਹੈ। ਇਸ ''ਚ ਬੱਚਿਆਂ ਦੇ ਵਰਤਾਅ ਅਤੇ ਵਿਕਾਸ ਨਾਲ ਜੁੜੀਆਂ ਬੀਮਾਰੀਆਂ ਦੀ ਜਾਣਕਾਰੀ ਮਿਲਦੀ ਹੈ। ਹਰਸ਼ ਨੇ ਕਈ ਐਪ ਡੇਵਲਪ ਕਰ ਕੇ ਪੂਰੀ ਦੁਨੀਆ ਵਿਚ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਹਰਸ਼ ਦੇ ਪਿਤਾ ਰਾਜੇਸ਼ ਸੋਨਗਰਾ ਬਿਜ਼ਨੈੱਸਮੈਨ ਹਨ। 
ਹਰਸ਼ ਜੋ ਕਿ ਹੁਣ 19 ਸਾਲ ਹੈ, ਬਚਪਨ ਤੋਂ ਇਕ ਅਜਿਹੀ ਬੀਮਾਰੀ ਤੋਂ ਪੀੜਤ ਹੈ, ਜਿਸ ਕਾਰਨ ਬੱਚਿਆਂ ਦਾ ਵਿਕਾਸ ਬਹੁਤ ਹੌਲੀ ਹੁੰਦਾ ਹੈ। ਜਾਣਕਾਰੀ ਮੁਤਾਬਕ ਹਰਸ਼ ਸੋਨਗਰਾ ਨੂੰ ਪਿਛਲੇ ਸਾਲ ਨੋਕੀਆ ਨੇ ''ਡੇਵਲਪਰ ਆਫ ਦਿ ਵੀਕ'' ਅਤੇ ਉਸ ਵਲੋਂ ਤਿਆਰ ਕੀਤੇ ਗਏ ਐਪ ''ਮਾਈ ਚਾਈਲਡ'' ਨੂੰ ''ਐਪ ਆਫ ਦਿ ਡੇਅ'' ਚੁਣਿਆ ਸੀ। ਮਾਈ ਚਾਈਲਡ ਐਪ ਬੱਚਿਆਂ ਨਾਲ ਜੁੜੀਆਂ ਜਾਣਕਾਰੀ ਭਰ ਕੇ ਉਸ ਨੂੰ ਕਿਹੜੀ-ਕਿਹੜੀ ਬੀਮਾਰੀ ਜਾਂ ਬੀਮਾਰੀਆਂ ਹੋ ਸਕਦੀਆਂ ਹਨ, ਇਸ ਦਾ ਪਤਾ ਲਾਇਆ ਜਾ ਸਕਦਾ ਹੈ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।

Tanu

This news is News Editor Tanu