ਫਿਰ ਹੋਇਆ ਸਾਬਤ, ਫੇਸਬੁੱਕ ''ਤੇ ਹੈ ਭਾਜਪਾ-RSS ਦਾ ਕੰਟਰੋਲ : ਰਾਹੁਲ ਗਾਂਧੀ

12/14/2020 5:30:51 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਫੇਸਬੁੱਕ ਨੂੰ ਲੈ ਕੇ ਅਮਰੀਕੀ ਅਖ਼ਬਾਰ 'ਚ ਛਪੀ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਇਹ ਫਿਰ ਸਾਬਤ ਹੋ ਗਿਆ ਹੈ ਕਿ ਫੇਸਬੁੱਕ ਭਾਰਤ 'ਚ ਭਾਜਪਾ-ਆਰ.ਐੱਸ.ਐੱਸ. ਦੇ ਦਬਾਅ 'ਚ ਕੰਮ ਕਰਦਾ ਹੈ। ਰਾਹੁਲ ਨੇ ਟਵੀਟ ਕੀਤਾ,''ਇਕ ਵਾਰ ਫਿਰ ਸਾਬਤ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦਾ ਭਾਰਤ 'ਚ ਫੇਸਬੁੱਕ 'ਤੇ ਕੰਟਰੋਲ ਹੈ।'' ਕਾਂਗਰਸ ਨੇਤਾ ਨੇ ਇਸ ਦੇ ਨਾਲ ਹੀ ਇਕ ਟੀ.ਵੀ. ਖ਼ਬਰ ਦਾ ਵੀਡੀਓ ਪੋਸਟ ਕੀਤਾ ਹੈ। ਜਿਸ 'ਚ ਅਮਰੀਕੀ ਅਖ਼ਬਾਰ 'ਚ ਛਪੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਆਪਣਾ ਕਾਰੋਬਾਰ ਬਿਨਾਂ ਰੁਕਾਵਟ ਦੇ ਚੱਲਦੇ ਰਹਿਣ, ਆਪਣੇ ਦਫ਼ਤਰਾਂ ਅਤੇ ਕਾਮਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਜਰੰਗ ਦਲ ਦੇ ਵਰਕਰਾਂ ਦੇ ਭੜਕਾਊ ਵੀਡੀਓ 'ਤੇ ਕਾਰਵਾਈ ਨਹੀਂ ਕੀਤੀ। 

ਇਹ ਵੀ ਪੜ੍ਹੋ : RSS ਦੀ ਇਕਾਈ ਨੇ ਫ਼ਸਲਾਂ 'ਤੇ MSP ਦੀ ਗਰੰਟੀ ਦੇਣ ਦਾ ਕੀਤਾ ਸਮਰਥਨ

PunjabKesari

ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਾਰਵਾਈ ਕਰਨ 'ਤੇ ਫੇਸਬੁੱਕ ਨੂੰ ਸੱਤਾਧਾਰੀ ਭਾਜਪਾ ਨਾਲ ਸੰਬੰਧ ਖ਼ਰਾਬ ਹੋਣ ਦਾ ਡਰ ਸੀ, ਇਸ ਲਈ ਉਸ ਨੇ ਬਜਰੰਗ ਦਲ ਦੇ ਭੜਕਾਊ ਵੀਡੀਓ ਨੂੰ ਲੈ ਕੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਅਖ਼ਬਾਰ ਨੇ ਲਿਖਿਆ ਹੈ ਕਿ ਜੇਕਰ ਫੇਸਬੁੱਕ ਬਜਰੰਗ ਦਲ ਦੇ ਵਰਕਰਾਂ ਵਿਰੁੱਧ ਕਾਰਵਾਈ ਕਰਦਾ ਤਾਂ ਕੰਪਨੀ ਨੂੰ ਆਪਣਾ ਕੰਮ ਕਰਨ 'ਚ ਪਰੇਸ਼ਾਨੀ ਹੁੰਦੀ, ਨਾਲ ਹੀ ਉਸ ਦੇ ਕਾਮਿਆਂ ਅਤੇ ਦਫ਼ਤਰਾਂ ਨੂੰ ਵੀ ਖ਼ਤਰਾ ਹੋ ਸਕਦਾ ਸੀ।

ਇਹ ਵੀ ਪੜ੍ਹੋ : ਕਿਸਾਨਾਂ ਦੀ ਗੱਲ ਸੁਣਨ ਲਈ ਸਰਕਾਰ ਤਿਆਰ, ਸਾਰੀਆਂ ਗਲਤਫ਼ਹਿਮੀਆਂ ਦੂਰ ਕਰਾਂਗੇ : ਰਾਜਨਾਥ ਸਿੰਘ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣਾ ਜਵਾਬ


DIsha

Content Editor

Related News