ਐੱਫ.ਏ.ਟੀ.ਐੱਫ. ਦੀ ‘ਗ੍ਰੇ ਸੂਚੀ'' ''ਚ ਬਣਿਆ ਰਹੇਗਾ ਪਾਕਿਸਤਾਨ

06/25/2020 2:09:46 AM

ਨਵੀਂ ਦਿੱਲੀ - ਅੱਤਵਾਦ ਨੂੰ ਪੈਸਾ ਮੁਹੱਈਆ ਹੋਣ 'ਤੇ ਨਜ਼ਰ ਰੱਖਣ ਵਾਲੀ ਗਲੋਬਲ ਸੰਸਥਾ ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ‘ਗ੍ਰੇ ਸੂਚੀ' 'ਚ ਰੱਖਣ ਦਾ ਬੁੱਧਵਾਰ ਨੂੰ ਫ਼ੈਸਲਾ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐੱਫ.ਏ.ਟੀ.ਐੱਫ. ਮੁਤਾਬਕ ਉਹ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਨੂੰ ਪੈਸਾ ਮੁਹੱਈਆ ਹੋਣ 'ਤੇ ਰੋਕ ਲਗਾਉਣ 'ਚ ਅਸਫਲ ਰਿਹਾ ਹੈ। 
ਵਿੱਤੀ ਕਾਰਵਾਈ ਕਾਰਜ ਫੋਰਸ (ਐੱਫ.ਏ.ਟੀ.ਐੱਫ.) ਨੇ ਆਪਣੀ ਤੀਜੀ ਡਿਜੀਟਲ ਬੈਠਕ 'ਚ ਇਹ ਫੈਸਲਾ ਕੀਤਾ। ਇਸ ਘਟਨਾਕ੍ਰਮ ਨਾਲ ਜੁਡ਼ੇ ਇੱਕ ਅਧਿਕਾਰੀ ਨੇ ਦੱਸਿਆ, ‘‘ਐੱਫ.ਏ.ਟੀ.ਐੱਫ. ਨੇ ਅਕਤੂਬਰ 'ਚ ਹੋਣ ਵਾਲੀ ਅਗਲੀ ਬੈਠਕ ਤੱਕ ਪਾਕਿਸਤਾਨ ਨੂੰ ‘ਗ੍ਰੇ ਸੂਚੀ' 'ਚ ਰੱਖਣ ਦਾ ਫ਼ੈਸਲਾ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਐੱਫ.ਏ.ਟੀ.ਐੱਫ. ਨੂੰ ਇਹ ਲੱਗਦਾ ਹੈ ਕਿ ਪਾਕਿਸਤਾਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਨੂੰ ਪੈਸਾ ਮੁਹੱਈਆ ਹੋਣ 'ਤੇ ਰੋਕ ਲਗਾਉਣ 'ਚ ਅਸਫਲ ਰਿਹਾ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।
 

Inder Prajapati

This news is Content Editor Inder Prajapati