ਓਡੀਸ਼ਾ ਰੇਲ ਹਾਦਸਾ : ਚਸ਼ਮਦੀਦ ਬੋਲਿਆ- ਨੀਂਦ ਤੋਂ ਜਾਗਿਆ ਤਾਂ ਵੇਖਿਆ ਕਿਸੇ ਦਾ ਹੱਥ ਨਹੀਂ ਸੀ ਤੇ ਕਿਸੇ ਦਾ ਪੈਰ

06/03/2023 10:41:10 AM

ਬਾਲਾਸੋਰ- ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਸ਼ੁੱਕਰਵਾਰ ਸ਼ਾਮ ਕੋਰੋਮੰਡਲ ਐਕਸਪ੍ਰੈੱਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈੱਸ ਰੇਲ ਗੱਡੀ ਦੇ ਪੱਟੜੀ ਤੋਂ ਉਤਰਨ ਅਤੇ ਇਕ ਮਾਲਗੱਡੀ ਦੇ ਟਕਰਾਉਣ ਨਾਲ ਜੁੜੇ ਰੇਲ ਹਾਦਸੇ 'ਚ ਮਰਨ ਵਾਲਿਆ ਦੀ ਗਿਣਤੀ 233 ਹੋ ਗਈ ਹੈ ਅਤੇ 900 ਤੋਂ ਵਧੇਰੇ ਯਾਤਰੀ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਦਸੇ ਤੋਂ ਬਾਅਦ ਵੱਡੇ ਪੈਮਾਨੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਉੱਥੇ ਹੀ ਹਾਦਸੇ ਦੇ ਚਸ਼ਮਦੀਦਾਂ ਨੇ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਆਪਬੀਤੀ ਸੁਣਾਈ। ਓਡੀਸ਼ਾ 'ਚ ਬੀਤੀ ਸ਼ਾਮ ਹੋਏ ਰੇਲ ਹਾਦਸੇ 'ਚ ਹਨ੍ਹੇਰੇ 'ਚ ਆਪਣਿਆਂ ਦੇ ਟੁਕੜੇ ਤਲਾਸ਼ਦੇ ਰਹੇ ਇਕ ਚਸ਼ਮਦੀਦ ਨੇ ਕਿ ਲੋਕ ਚੀਕ ਰਹੇ ਸਨ। ਹਾਦਸੇ ਦੀ ਜਗ੍ਹਾ ਕਿਸੇ ਦਾ ਹੱਥ ਪਿਆ ਸੀ ਤਾਂ ਕਿਤੇ ਪੈਰ। ਸੈਂਕੜੇ ਲੋਕ ਡੱਬਿਆਂ 'ਚ ਫਸੇ ਦਿਖਾਈ ਦੇ ਰਹੇ ਸਨ।

ਇਹ ਵੀ ਪੜ੍ਹੋ : ਰੇਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 233, ਓਡੀਸ਼ਾ ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਕੀਤਾ ਐਲਾਨ

ਹਨ੍ਹੇਰਾ ਹੋਣ ਕਾਰਨ ਰੌਂਦੇ ਲੋਕ ਆਪਣਿਆਂ ਨੂੰ ਤਲਾਸ਼ਦੇ ਰਹੇ। ਕੁਝ ਨੂੰ ਧੜ ਮਿਲਿਆ ਤਾਂ ਕਿਸੇ ਨੂੰ ਸਿਰ ਨਹੀਂ ਮਿਲਿਆ। ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਨੇ ਇਸ ਹਾਦਸੇ ਦਾ ਅੱਖੀਂ ਦੇਖਿਆ ਹਾਲ ਦੱਸਦੇ ਹੋਏ ਕਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਅੱਜ ਤੋਂ ਪਹਿਲੇ ਅਜਿਹਾ ਹਾਦਸਾ ਨਹੀਂ ਦੇਖਿਆ। ਇਕ ਯਾਤਰੀ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਉਹ ਸੌਂ ਰਿਹਾ ਸੀ। ਤੇਜ਼ ਆਵਾਜ਼ ਨਾਲ ਮੇਰੀ ਨੀਂਦ ਖੁੱਲ੍ਹੀ। ਮੈਂ ਦੇਖਿਆ ਕਿ ਰੇਲ ਗੱਡੀ ਪਲਟ ਗਈ। ਮੇਰੀ ਸੀਟ ਉੱਪਰ ਵਾਲੀ ਸੀ, ਮੈਂ ਉੱਥੇ ਪੱਖਾ ਫੜ ਕੇ ਬੈਠਾ ਰਿਹਾ। ਰੇਲ 'ਚ ਉਸ ਸਮੇਂ ਭੱਜ-ਦੌੜ ਪੈ ਗਈ ਸੀ। ਇਸ ਦੌਰਾਨ ਪੈਂਟਰੀ ਕਾਰ 'ਚ ਅੱਗ ਲੱਗ ਗਈ। ਇਕ ਹੋਰ ਯਾਤਰੀ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਨੀਂਦ ਆ ਗਈ ਸੀ, ਜਦੋਂ ਜਾਗਿਆ ਤਾਂ ਰੇਲ ਗੱਡੀ ਤੋਂ ਬਾਹਰ ਨਿਕਲਿਆ। ਉਸ ਸਮੇਂ ਮੈਂ ਦੇਖਿਆ ਕਿ ਕਿਸੇ ਦਾ ਹੱਥ ਨਹੀਂ ਹੈ ਅਤੇ ਕਿਸੇ ਦਾ ਪੈਰ ਨਹੀਂ ਹੈ।

ਇਹ ਵੀ ਪੜ੍ਹੋ : ਰੇਲ ਹਾਦਸੇ ਮਗਰੋਂ ਓਡੀਸ਼ਾ ਪਹੁੰਚੇ ਰੇਲ ਮੰਤਰੀ ਅਸ਼ਵਨੀ, ਕਿਹਾ- ਸਾਰਾ ਧਿਆਨ ਰਾਹਤ ਅਤੇ ਬਚਾਅ ਕੰਮ 'ਤੇ

DIsha

This news is Content Editor DIsha