ਵਿਦੇਸ਼ ਮੰਤਰੀ ਜੈਸ਼ੰਕਰ ਨੇ ਬੰਗਲਾਦੇਸ਼ੀ ਹਮਅਹੁਦੇਦਾਰ ਨਾਲ ਟੈਲੀਫੋਨ ''ਤੇ ਕੀਤੀ ਗੱਲ

09/09/2020 4:10:32 PM

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਆਪਣੀ ਬੰਗਲਾਦੇਸ਼ੀ ਹਮਅਹੁਦੇਦਾਰ ਏ.ਕੇ. ਅਬਦੁੱਲ ਮੋਮੇਨ ਨਾਲ ਟੈਲੀਫੋਨ 'ਤੇ ਗੱਲ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਲੈ ਕੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਜੈਸ਼ੰਕਰ ਨੇ ਟਵੀਟ ਕਰ ਕੇ ਦੱਸਿਆ,''ਇਸ ਦੌਰਾਨ ਜਲਦ ਹੀ ਸੰਯੁਕਤ ਸਲਾਹਕਾਰ ਕਮੇਟੀ ਦੀ ਬੈਠਕ ਬੁਲਾਉਣ ਦੀ ਸਹਿਮਤੀ ਬਣੀ।'' ਉਨ੍ਹਾਂ ਨੇ ਕਿਹਾ,''ਗਰਮਜੋਸ਼ੀ ਨਾਲ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ. ਏ.ਕੇ. ਅਬਦੁੱਲ ਮੋਮੇਨ ਨਾਲ ਗੱਲ ਹੋਈ। ਸਾਡੀ ਸੰਯੁਕਤ ਸਲਾਹਕਾਰ ਕਮਿਸ਼ਨ ਦੀ ਬੈਠਕ ਬਹੁਤ ਜਲਦ ਬੁਲਾਉਣ 'ਤੇ ਸਹਿਮਤੀ ਬਣੀ। ਅਸੀਂ ਆਪਣੇ ਨੇਤਾਵਾਂ ਵਲੋਂ ਤੈਅ ਮਹੱਤਵਪੂਰਨ ਟੀਚਿਆਂ ਤੱਕ ਪਹੁੰਚਣ ਲਈ ਮਿਲ ਕੇ ਕੰਮ ਕਰਨਾ ਜ਼ਰੂਰੀ ਰੱਖਾਂਗੇ।''

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਢਾਕਾ ਦੀ ਯਾਤਰਾ ਕੀਤੀ ਸੀ ਅਤੇ ਦੋਹਾਂ ਪੱਖਾਂ ਨੇ ਵੱਖ-ਵੱਖ ਖੇਤਰਾਂ 'ਚ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ 'ਤੇ ਵਿਚਾਰ ਕੀਤਾ ਸੀ। ਹਾਲ ਦੇ ਹਫ਼ਤਿਆਂ 'ਚ ਦੋਹਾਂ ਦੇਸ਼ਾਂ ਨੇ ਸੰਪਰਕ ਅਤੇ ਵਪਾਰ ਵਧਾਉਣ ਲਈ ਕਈ ਪਹਿਲਾਂ ਕੀਤੀਆਂ ਹਨ, ਜਿਸ 'ਚ ਚਟਗ੍ਰਾਮ ਦੇ ਰਸਤੇ ਅਗਰਤਲਾ ਤੋਂ ਕੋਲਕਾਤਾ ਭਾਰਤੀ ਮਾਲ ਦੀ ਆਵਾਜਾਈ ਅਤੇ ਅੰਤਰਦੇਸ਼ੀ ਜਲ ਮਾਰਗ ਰਾਹੀਂ ਵਪਾਰ ਅਤੇ ਸਾਮਾਨ ਦੀ ਆਵਾਜਾਈ ਦੇ ਵਿਸਥਾਰ ਲਈ ਪ੍ਰੋਟੋਕਾਲ ਦੀ ਸੰਭਾਵਨਾ 'ਤੇ ਵਿਚਾਰ ਸ਼ਾਮਲ ਹੈ।

DIsha

This news is Content Editor DIsha