ਜੰਮੂ-ਕਸ਼ਮੀਰ ''ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ''ਚ ਧਮਾਕਾ

07/29/2023 11:56:44 AM

ਜੰਮੂ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ. ਓ.  ਸੀ.) ਨੇੜੇ ਇਕ ਬਾਰੂਦੀ ਸੁਰੰਗ 'ਚ ਸ਼ਨੀਵਾਰ ਤੜਕੇ ਧਮਾਕਾ ਹੋ ਗਿਆ। ਹਾਲਾਂਕਿ ਘਟਨਾ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਗਵਾਰ ਇਲਾਕੇ ਦੇ ਤਰਵਨ ਪਿੰਡ 'ਚ ਸਥਿਤ ਖੋਖਰੀ ਜਾਂਚ ਚੌਕੀ ਨੇੜੇ ਲਗਾਤਾਰ ਪੈ ਰਹੇ ਮੀਂਹ ਦਰਮਿਆਨ ਸਵੇਰੇ ਕਰੀਬ 4 ਵਜੇ ਬਾਰੂਦੀ ਸੁਰੰਗ 'ਚ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਫ਼ੌਜ ਦੇ ਜਵਾਨਾਂ ਨੇ ਧਮਾਕੇ ਮਗਰੋਂ ਇਲਾਕੇ ਦੀ ਤਲਾਸ਼ੀ ਲਈ ਪਰ ਉੱਥੇ ਕੁਝ ਨਹੀਂ ਮਿਲਿਆ।

ਅਧਿਕਾਰੀਆਂ ਮੁਤਾਬਕ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਕੰਟਰੋਲ ਰੇਖਾ ਦੇ ਅੱਗੇ ਦੇ ਇਲਾਕੇ ਵਿਚ 'ਘੁਸਪੈਠ ਬੈਰੀਅਰ ਸਿਸਟਮ' ਤਹਿਤ ਬਾਰੂਦੀ ਸੁਰੰਗ ਵਿਛਾਈ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਦੇ-ਕਦੇ ਮੀਂਹ ਦੀ ਵਜ੍ਹਾਂ ਨਾਲ ਮਿੱਟੀ ਹਟਣ ਜਾਂ ਜੰਗਲਾਂ ਵਿਚ ਅੱਗ ਲੱਗਣ ਕਾਰਨ ਇਨ੍ਹਾਂ ਬਾਰੂਦੀ ਸੁਰੰਗਾਂ 'ਚ ਧਮਾਕਾ ਹੋ ਜਾਂਦਾ ਹੈ।

Tanu

This news is Content Editor Tanu