ਮਾਹਰਾਂ ਦਾ ਦਾਅਵਾ- ਦੇਸ਼ 'ਚ ਸ਼ੁਰੂ ਹੋ ਗਿਆ ਹੈ ਕੋਰੋਨਾ ਦਾ 'ਕਮਿਊਨਿਟੀ ਟਰਾਂਸਮਿਸ਼ਨ'

06/01/2020 4:12:17 PM

ਨੈਸ਼ਨਲ ਡੈਸਕ— ਕੋਰੋਨਾ ਵਾਇਰਸ ਗੋਲਬਲ ਮਹਾਮਾਰੀ ਨਾਲ ਪੂਰਾ ਦੇਸ਼ ਜੂਝ ਰਿਹਾ ਹੈ। ਦੇਸ਼ 'ਚ ਵਾਇਰਸ ਦੇ 1.90 ਲੱਖ ਤੋਂ ਵਧੇਰੇ ਮਾਮਲੇ ਹੋ ਚੁੱਕੇ ਹਨ। ਤਾਲਾਬੰਦੀ-5 ਜਾਰੀ ਹੈ ਅਤੇ ਜਿਸ 'ਚ ਸਰਕਾਰ ਵਲੋਂ ਕੁਝ ਰਿਆਇਤਾਂ ਵੀ ਦਿੱਤੀ ਗਈਆਂ ਗਈਆਂ ਹਨ, ਜਿਸ ਨੂੰ ਅਨਲਾਕ-1 ਦਾ ਨਾਮ ਦਿੱਤਾ ਗਿਆ ਹੈ। ਭਾਵੇਂ ਹੀ ਕੇਂਦਰ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਕਈ ਕੁਝ ਕਰ ਰਹੀ ਹੈ, ਫਿਰ ਵੀ ਸਰਕਾਰ ਮਾਹਰਾਂ ਦੇ ਨਿਸ਼ਾਨੇ 'ਤੇ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਏਮਜ਼ ਦੇ ਡਾਕਟਰਾਂ ਅਤੇ ਇੰਡੀਅਨ ਕੌਂਸਲ ਮੈਡੀਕਲ ਆਫ ਰਿਸਰਚ (ਆਈ. ਸੀ. ਐੱਮ. ਆਰ.) ਦੇ ਦੋ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿਚ ਕਈ ਥਾਵਾਂ 'ਤੇ ਕਮਿਊਨਿਟੀ ਟਰਾਂਸਮਿਸ਼ਨ ਸ਼ੁਰੂ ਹੋ ਗਿਆ ਹੈ। ਇਹ ਹੀ ਕੋਰੋਨਾ ਦੀ ਥਰਡ ਯਾਨੀ ਕਿ ਤੀਜੀ ਸਟੇਜ ਹੁੰਦੀ ਹੈ। ਥਰਡ ਸਟੇਜ ਦਾ ਮਤਲਬ ਹੈ ਕਿ ਇਕ ਵੱਡੇ ਇਲਾਕੇ ਵਿਚ ਲੋਕਾਂ ਦੇ ਵਾਇਰਸ ਤੋਂ ਪੀੜਤ ਹੋਣ ਤੋਂ ਹੈ, ਜਿੱਥੇ ਵਾਇਰਸ ਵੱਡੇ ਪੱਧਰ 'ਤੇ ਲੋਕਾਂ 'ਚ ਫੈਲਦਾ ਹੈ।

ਮਹਾਮਾਰੀ ਨੂੰ ਲੈ ਕੇ ਮਾਹਰਾਂ ਦੀ ਰਾਇ—
ਉੱਥੇ ਹੀ ਕੋਰੋਨਾ ਦੇ ਮੱਦੇਨਜ਼ਰ ਭਾਰਤ ਸਕਰਾਕ ਨੇ ਕਿਹਾ ਹੈ ਕਿ ਕੋਈ ਕਮਿਊਨਿਟੀ ਪ੍ਰਸਾਰ ਨਹੀਂ ਹੈ ਪਰ ਮਹਾਮਾਰੀ ਵਿਗਿਆਨਕਾਂ, ਜਨਤਕ ਸਿਹਤ ਕਾਮਿਆਂ ਅਤੇ ਰੋਕਥਾਮ ਤੇ ਸਮਾਜਿਕ ਮੈਡੀਕਲ ਦੇ ਮਾਹਰਾਂ ਨੇ ਇਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਦੇਸ਼ 'ਚ ਵੱਡੇ ਹਿੱਸਿਆਂ 'ਚ ਕਮਿਊਨਿਟੀ ਟਰਾਂਸਮਿਸ਼ਨ ਪਹਿਲਾਂ ਹੀ ਸਥਾਪਤ ਹੈ।

ਮਾਹਰਾਂ ਨੇ ਹੈਰਾਨ ਜਤਾਈ ਹੈ ਕਿ ਤਾਲਾਬੰਦੀ ਨੂੰ ਲੈ ਕੇ ਮੋਦੀ ਸਰਕਾਰ ਨੇ ਮਾਹਰਾਂ ਤੋਂ ਰਾਇ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ। ਜਿਸ ਦਾ ਨਤੀਜਾ ਇਹ ਰਿਹਾ ਹੈ ਕਿ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਘਰ ਭੇਜੇ ਜਾਣ ਦੇ ਫੈਸਲੇ 'ਚ ਦੇਰੀ ਹੋ ਗਈ ਹੈ। ਆਪਣੇ ਪਿੰਡਾਂ ਨੂੰ ਪਰਤੇ ਰਹੇ ਪ੍ਰਵਾਸੀਆਂ ਕਾਰਨ ਕਮਿਊਨਿਟੀ ਟਰਾਂਸਮਿਸ਼ਨ ਦਾ ਖਤਰਾ ਹੁਣ ਦਿੱਸਣ ਲੱਗਾ ਹੈ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਬਣੇ ਨੈਸ਼ਨਲ ਟਾਸਕ ਫੋਰਸ ਦੇ ਮਾਹਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਇਸ ਵਿਚ ਉਨ੍ਹਾਂ ਨੇ ਭਾਰਤ ਦੇ ਕਈ ਜ਼ੋਨਾਂ 'ਚ ਹੁਣ ਕੋਰੋਨਾ ਦਾ ਕਮਿਊਨਿਟੀ ਟਰਾਂਸਮਿਸ਼ਨ ਹੋ ਰਿਹਾ ਹੈ, ਇਸ ਲਈ ਇਹ ਮੰਨ ਲੈਣਾ ਬਿਲਕੁਲ ਗਲਤ ਹੋਵੇਗਾ ਕਿ ਮੌਜੂਦਾ ਹਾਲਤ 'ਚ ਕੋਰੋਨਾ 'ਤੇ ਕਾਬੂ ਪਾਉਣਾ ਸੰਭਵ ਹੋਵੇਗਾ। 

ਕੀ ਹੈ ਕਮਿਊਨਿਟੀ ਟਰਾਂਸਮਿਸ਼ਨ—
ਕਮਿਊਨਿਟੀ ਟਰਾਂਸਮਿਸ਼ਨ 'ਚ ਕੋਈ ਅਜਿਹਾ ਵਿਅਕਤੀ ਵੀ ਪੀੜਤ ਹੋ ਸਕਦਾ ਹੈ, ਜੋ ਨਾ ਤਾਂ ਕੋਰੋਨਾ ਪ੍ਰਭਾਵਿਤ ਦੇਸ਼ ਤੋਂ ਵਾਪਸ ਆਪਣੇ ਵਤਨ ਪਰਤਿਆ ਹੋਵੇ ਅਤੇ ਨਾ ਹੀ ਉਹ ਕਿਸੇ ਦੂਜੇ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਇਆ ਹੋਵੇ। ਇਸ ਸਟੇਜ ਵਿਚ ਪਤਾ ਨਹੀਂ ਲੱਗਦਾ ਕਿ ਕੋਈ ਵਿਅਕਤੀ ਕਿੱਥੋਂ ਵਾਇਰਸ ਤੋਂ ਪੀੜਤ ਹੋ ਰਿਹਾ ਹੈ, ਜੋ ਕਿ ਕਾਫੀ ਚਿੰਤਾ ਦੀ ਗੱਲ ਹੈ।

Tanu

This news is Content Editor Tanu