ਸਰੀਰ ''ਚ ਪੇਸ਼ ਆ ਰਹੀਆਂ ਇਹ ਦਿੱਕਤਾਂ ਵੀ ਹੋ ਸਕਦੀਆਂ ਹਨ ਕੋਰੋਨਾ ਦਾ ਲੱਛਣ

05/17/2020 12:30:44 PM

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਨੂੰ ਕੋਰੋਨਾ ਵਾਇਰਸ ਦੇ ਇਕ ਨਵੇਂ ਲੱਛਣ ਦੇ ਪ੍ਰਤੀ ਸਾਵਧਾਨ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਬੋਲਣ ਵਿਚ ਹੋਣ ਵਾਲੀ ਦਿੱਕਤ ਵਾਇਰਸ ਦਾ ਗੰਭੀਰ ਲੱਛਣ ਹੋ ਸਕਦਾ ਹੈ। ਅਜੇ ਤੱਕ ਦੁਨੀਆ ਭਰ ਦੇ ਡਾਕਟਰ ਖੰਘ, ਬੁਖਾਰ ਨੂੰ ਇਸ ਦਾ ਮੁੱਖ ਲੱਛਣ ਮੰਨਦੇ ਆਏ ਸਨ। ਸੰਗਠਨ ਨੇ ਇਹ ਚਿਤਾਵਨੀ ਅਜਿਹੇ ਵੇਲੇ ਵਿਚ ਦਿੱਤੀ ਹੈ ਜਦੋਂ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ ਲੋਕਾਂ ਦੀ ਗਿਣਤੀ ਤਿੰਨ ਲੱਖ ਤੋਂ ਉਪਰ ਪਹੁੰਚ ਗਈ ਹੈ।

ਮਹਾਮਾਰੀ ਦੇ ਇਨਫੈਕਸ਼ਨ ਤੋਂ ਮੁਕਤ ਹੋ ਚੁੱਕੇ ਲੋਕਾਂ ਦੀ ਕਹਿਣਾ ਹੈ ਕਿ ਹੋਰ ਲੱਛਣਾਂ ਦੇ ਨਾਲ-ਨਾਲ ਬੋਲਣ ਵਿਚ ਦਿੱਕਤ ਹੋਣਾ ਵੀ ਇਕ ਸੰਭਾਵਿਤ ਲੱਛਣ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਤੁਰਨ ਵਿਚ ਵੀ ਦਿੱਕਤ ਆ ਰਹੀ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਕੀ ਹਨ ਕੋਰੋਨਾ ਵਾਇਰਸ ਦੇ ਲੱਛਣ?
ਸੰਗਠਨ ਨੇ ਕਿਹਾ ਕਿ ਵਾਇਰਸ ਨਾਲ ਪ੍ਰਭਾਵਿਤ ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ਵਿਚ ਥੋੜੀ ਪਰੇਸ਼ਾਨੀ ਹੋ ਸਕਦੀ ਹੈ ਤੇ ਉਹ ਬਿਨਾਂ ਕਿਸੇ ਖਾਸ ਇਲਾਜ ਦੇ ਠੀਕ ਹੋ ਸਕਦੇ ਹਨ। ਕੋਰੋਨਾ ਵਾਇਰਸ ਦੇ ਗੰਭੀਰ ਲੱਛਣਾਂ ਵਿਚ ਸਾਹ ਲੈਣ ਵਿਚ ਪਰੇਸ਼ਾਨੀ ਤੇ ਛਾਤੀ ਵਿਚ ਦਰਦ ਜਾਂ ਦਬਾਅ, ਬੋਲਣਾ ਬੰਦ ਹੋਣਾ ਜਾਂ ਤੁਰਨ ਵਿਚ ਦਿੱਕਤ ਸ਼ਾਮਲ ਹਨ। ਮਾਹਰਾਂ ਨੇ ਸਾਵਧਾਨ ਕੀਤਾ ਹੈ ਕਿ ਜੇਕਰ ਕਿਸੇ ਵਿਅਕੀਤ ਨੂੰ ਗੰਭੀਰ ਦਿੱਕਤ ਹੋ ਰਹੀ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ ਹੈਲਪਲਾਈਨ 'ਤੇ ਵੀ ਇਕ ਵਾਰ ਜ਼ਰੂਰ ਸਲਾਹ ਲਓ। ਹਾਲਾਂਕਿ ਉਹਨਾਂ ਕਿਹਾ ਕਿ ਬੋਲਣ ਵਿਚ ਹੋਣ ਵਾਲੀ ਦਿੱਕਤ ਹਮੇਸ਼ਾ ਕੋਰੋਨਾ ਦਾ ਲੱਛਣ ਨਹੀਂ ਹੁੰਦੀ। ਕਈ ਵਾਰ ਹੋਰ ਕਾਰਨਾਂ ਕਾਰਣ ਵੀ ਅਜਿਹੀ ਪਰੇਸ਼ਾਨੀ ਹੋ ਸਕਦੀ ਹੈ। ਮੈਲਬੌਰਨ ਦੀ ਲਾ ਟ੍ਰੋਬੋ ਯੂਨੀਵਰਸਿਟੀ ਨੇ ਚਿਤਾਵਨੀ ਦਿੰਦੇ ਹੋਏ ਦੱਸਿਆ ਸੀ ਕਿ ਕੋਰੋਨਾ ਵਾਇਰਸ ਦੇ ਕਾਰਣ ਕਈ ਮਰੀਜ਼ਾਂ ਵਿਚ ਮਨੋਰੋਗ ਵਧਿਆ ਹੈ। ਰਿਸਰਚ ਨਾਲ ਜੁੜੇ ਡਾਕਟਰ ਐਲੀ ਬ੍ਰਾਊਨ ਨੇ ਦੱਸਿਆ ਕਿ ਕੋਰੋਨਾ ਦਾ ਅਸਰ ਹਰ ਕਿਸੇ ਲਈ ਬਹੁਤ ਹੀ ਤਣਾਅਪੂਰਨ ਤਜ਼ਰਬਾ ਹੁੰਦਾ ਹੈ। ਵਿਅਕਤੀ ਦੇ ਆਈਸੋਲੇਸ਼ਨ ਵਿਚ ਰਹਿਣ ਦੀ ਮਿਆਦ ਵਿਚ ਇਹ ਬਹੁਤ ਜ਼ਿਆਦਾ ਵਧ ਜਾਂਦਾ ਹੈ। 

Baljit Singh

This news is Content Editor Baljit Singh