ਸਰੀਰ ਹੀ ਨਹੀਂ ਦਿਮਾਗ ਨੂੰ ਵੀ ਫਿੱਟ ਰੱਖਦੀ ਹੈ ਕਸਰਤ

10/16/2019 8:15:30 PM

ਨਵੀਂ ਦਿੱਲੀ— ਹੁਣ ਤੱਕ ਇਹੀ ਮੰਨਿਆ ਗਿਆ ਹੈ ਕਿ ਕਸਰਤ ਸਿਰਫ ਫਿਜੀਕਲੀ ਫਿੱਟ ਰੱਖਣ ਵਿਚ ਮਦਦ ਕਰਦੀ ਹੈ ਪਰ ਹੁਣੇ ਜਿਹੇ ਹੋਈ ਇਕ ਸਟੱਡੀ ਮੁਤਾਬਕ ਕਸਰਤ ਸਰੀਰ ਹੀ ਨਹੀਂ ਦਿਮਾਗ ਨੂੰ ਵੀ ਫਿੱਟ ਰੱਖਦੀ ਹੈ। ਖੋਜ ਵਿਚ ਸਾਹਮਣੇ ਆਇਆ ਹੈ ਕਿ ਮੋਟਾਪੇ ਤੋਂ ਪੀੜਤ ਲੋਕ ਜਾਂ ਆਪਣੀ ਹਾਈਟ ਦੇ ਹਿਸਾਬ ਨਾਲੋਂ ਜ਼ਿਆਦਾ ਭਾਰ ਵਾਲੇ ਲੋਕਾਂ ਦੇ ਦਿਮਾਗ ਵਿਚ ਇੰਸੁਲਿਨ ਪ੍ਰਤੀਰੋਧ ਦਾ ਖਤਰਾ ਹੁੰਦਾ ਹੈ ਜਦਕਿ ਇਹ ਬ੍ਰੇਨ ਨੂੰ ਸਰੀਰ ਦੇ ਬਾਕੀ ਹਿੱਸਿਆਂ ਵਿਚ ਨਿਉੂਟ੍ਰਿਸ਼ਨ ਤੇ ਵੈਲਨੈੱਸ ਬਾਰੀ ਜਾਣਕਾਰੀ ਦਿੰਦਾ ਹੈ।

ਇਸ ਰਿਸਰਚ ਦੌਰਾਨ ਮੋਟਾਪੇ ਤੋਂ ਪੀੜਤ 31 ਸਧਾਰਨ ਲੋਕਾਂ ਨਾਲ ਹੀ ਮੋਟਾਪੇ ਤੋਂ ਪੀੜਤ ਉਨ੍ਹਾਂ 22 ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਜੋ ਬਹੁਤ ਜ਼ਿਆਦਾ ਭਾਰ ਕਾਰਨ ਤੁਰਨ ਫਿਰਨ ਵਿਚ ਵੀ ਪਰੇਸ਼ਾਨੀ ਮਹਿਸੂਸ ਕਰਦੇ ਸਨ। ਇਨ੍ਹਾਂ ਸਾਰਿਆਂ ਦੇ ਖੋਜ ਤੋਂ ਪਹਿਲਾਂ ਤੇ ਬਾਅਦ ਵਿਚ ਦਿਮਾਗ ਸਕੈਨ ਕੀਤੇ ਗਏ, ਫਿਰ 8 ਹਫਤਿਆਂ ਤੱਕ ਚੱਲੀ ਖੋਜ ਤੇ ਐਕਸਰਸਾਈ ਸੈਸ਼ਨ ਤੋਂ ਬਾਅਦ ਫਿਰ ਤੋਂ ਇਸ ਦੇ ਵੱਖ-ਵੱਖ ਬ੍ਰੈਨ ਸਕੈਨ ਕੀਤੇ ਗਏ। ਇਸ ਖੋਜ ਅਤੇ ਐਕਸਰਸਾਈ ਸੈਸ਼ਨ ਵਿਚ ਬਾਕਸਿੰਗ ਤੇ ਸਾਈਕਲਿੰਗ ਵੀ ਸ਼ਾਮਲ ਸੀ।

ਸੈਸ਼ਨ ਤੋਂ ਬਾਅਦ ਖੋਜ ਵਿਚ ਸ਼ਾਮਲ ਲੋਕਾਂ ਦਾ ਬ੍ਰੇਨ ਫੰਕਸ਼ਨ ਦਾ ਮੇਜਰਮੈਂਟ ਕੀਤਾ ਗਿਆ। ਇੰਸਲਿਨ ਨੋਜਲ ਸਪ੍ਰੇ ਦੀ ਵਰਤੋਂ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਸਾਰੇ ਲੋਕਾਂ ਦੇ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਵਿਚ ਸੁਧਾਰ ਹੋਇਆ ਹੈ। ਹਾਲਾਕਿ ਕਸਰਤ ਕਾਰਨ ਵੇਟ ਲਾਸ ਭਾਵੇਂ ਘੱਟ ਹੋਇਆ ਹੈ ਪਰ ਦਿਮਾਗ ਦੀ ਤੰਦਰੁਸਤੀ ਵਿਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ।

ਜ਼ਿਕਰਯੋਗ ਹੈ ਕਿ ਮੇਟਾਬਾਲਿਜਮ ਸਧਾਰਨ ਰੂਪ ਵਿਚ ਕੰਮ ਕਰਦਾ ਰਹੇ ਇਸ ਦੇ ਲਈ ਜ਼ਰੂਰੀ ਹੈ ਕਿ ਬ੍ਰੇਨ ਠੀਕ ਤਰ੍ਹਾਂ ਨਾਲ ਕੰਮ ਕਰੇ। ਸਿਰਫ 8 ਹਫਤਿਆਂ ਦੀ ਕਸਰਤ ਤੋਂ ਬਾਅਦ ਖੋਜ ਵਿਚ ਸ਼ਾਮਲ ਲੋਕਾਂ ਵਿਚ ਇਹ ਤਬਦੀਲੀ ਦੇਖਣ ਨੂੰ ਮਿਲੀ ਕਿ ਯਾਦਸ਼ਕਤੀ ਤੇ ਬ੍ਰੇਨ ਫੰਕਸ਼ਨ ਨਾਲ ਸਬੰਧਤ ਦਿਮਾਗ ਦੇ ਹਿੱਸਿਆਂ ਵਿਚ ਬਲੱਡ ਦਾ ਸਰਕੂਲੇਸ਼ਨ ਬਹੁਤ ਬੇਹਤਰ ਹੋਇਆ ਹੈ।

ਰਿਸਰਚ ਦੇ ਨਤੀਜਿਆਂ ਵਿਚ ਸਭ ਤੋਂ ਸੁਖਦ ਗੱਲ ਇਹ ਵੀ ਰਹੀ ਕਿ ਸਿਰਫ 8 ਹਫਤਿਆਂ ਦੀ ਕਸਰਤ ਤੋ ਬਾਅਦ ਮੋਟਾਪੇ ਦੇ ਸ਼ਿਕਾਰ ਲੋਕਾਂ ਦਾ ਬ੍ਰੇਨ ਫੰਕਸ਼ਨ ਤੇ ਰਿਸਪਾਂਸ, ਸਧਾਰਨ ਲੋਕਾਂ ਦੇ ਕਾਫੀ ਬਰਾਬਰ ਸੀ ਜਦਕਿ ਰਿਸਰਚ ਤੋਂ ਪਹਿਲਾਂ ਹੋਏ ਟੈਸਟ ਵਿਚ ਇਹ ਫਰਕ ਬਹੁਤ ਜਿਆਦਾ ਸੀ।

ਬ੍ਰੈਸਟ ਕੈਂਸਰ ਦੇ ਟੈਸਟ ਤੇ ਟ੍ਰੀਟਮੈਂਟਸ
ਬ੍ਰੈਸਟ ਕੈਂਸਰ ਦੀ ਜਾਂਚ ਕਰਨ ਲਈ ਮੈਮੋਗ੍ਰਾਮ, ਅਲਟ੍ਰਾਸਾਉੂਂਡ ਤੇ ਲੋਕਲ ਐਨਸਥੀਸੀਆ ਦੀ ਮਦਦ ਨਾਲ ਹੋਣ ਵਾਲਾ ਆਟੋਮੇਟੇਡ-ਟੂ-ਕਟ ਬਾਇਪਸੀ ਸ਼ਾਮਲ ਹੈ। ਟਿਸ਼ੂ ਡਾਇਗਨੋਸਿਸ ਇਸ ਲਈ ਕੀਤਾ ਜਾਂਦਾ ਹੈ ਤਾਂਕਿ ਬੀਮਾਰੀ ਦੀ ਸਟੇਜ ਦਾ ਪਤਾ ਲਗਾਇਆ ਜਾ ਸਕੇ ਤੇ ਦੂਸਰੇ ਟੈਸਟਸ ਬੀਮਾਰੀ ਕਿੰਨੀ ਫੈਲੀ ਹੈ ਇਸ ਦਾ ਪਤਾ ਲਗਾਇਆ ਜਾ ਸਕੇ। ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਕੈਂਸਰ ਦੀ ਸਟੇਜ 'ਤੇ ਮਰੀਜ ਦੀ ਕੰਡੀਸ਼ਨ ਦੇ ਆਧਾਰ 'ਤੇ ਸਰਜਰੀ, ਕੀਮੋਥੈਰੇਪੀ ਤੇ ਰੈਡੀਏਸ਼ਨ ਕੀਤਾ ਜਾਂਦਾ ਹੈ। ਸਰਜਰੀ ਤੋ ਬਾਅਦ ਐਂਟੀ ਹਾਰਮੋਨਲ ਡਰੱਗਸ ਦਿਤੀ ਜਾਂਦੀ ਹੈ। ਔਰਤਾਂ ਦੇ ਮੁਕਾਬਲੇ ਮਰਦਾਂ ਵਿਚ ਸਰਜਰੀ ਦਾ ਨਿਸ਼ਾਨਾ ਬੇਹੱਦ ਛੋਟਾ ਹੁਦਾ ਹੈ ਤੇ ਉਸ ਦੀ ਰਿਕਵਰੀ ਵੀ ਜਲਦੀ ਹੁੰਦੀ ਹੈ।


Baljit Singh

Content Editor

Related News