ਦਲਾਈਲਾਮਾ ਲਈ ਸਾਬਕਾ ਮੰਤਰੀ ਮਨਕੋਟੀਆ ਨੇ ਮੰਗਿਆ ਅੰਤਰਰਾਸ਼ਟਰੀ ਗਾਂਧੀ ਸ਼ਾਂਤੀ ਪੁਰਸਕਾਰ

10/16/2019 1:14:57 AM

ਧਰਮਸ਼ਾਲਾ (ਨਰੇਸ਼) – ਸਾਬਕਾ ਮੰਤਰੀ ਮੇਜਰ ਵਿਜੇ ਸਿੰਘ ਮਨਕੋਟੀਆ ਨੇ ਤਿੱਬਤੀ ਧਰਮ ਗੁਰੂ ਦਲਾਈਲਾਮਾ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ’ਤੇ ਅੰਤਰਰਾਸ਼ਟਰੀ ਗਾਂਧੀ ਸ਼ਾਂਤੀ ਪੁਰਸਕਾਰ ਦੇਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿਚ ਮਨਕੋਟੀਆ ਨੇ ਲਿਖਿਆ ਕਿ ਦਲਾਈਲਾਮਾ ਨੂੰ ਗਾਂਧੀ ਦੇ ਸੰਦੇਸ਼-ਵਿਚਾਰਧਾਰਾ ਤੋਂ ਆਮ ਜਨਤਾ ਨੂੰ ਜਾਗਰੂਕ ਕਰਨ ਦੇ ਬਦਲੇ ਅੰਤਰਰਾਸ਼ਟਰੀ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।


Inder Prajapati

Content Editor

Related News