ਸਾਬਕਾ ਫ਼ੌਜੀ ਦੀ ਪਤਨੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਭੇਟ ਕੀਤੀਆਂ ਪਤੀ ਵਲੋਂ ਲਿਖੀਆਂ ਕਿਤਾਬਾਂ

10/07/2022 5:38:42 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਫ਼ੌਜ ਦੇ ਸਾਬਕਾ ਸੀਨੀਅਰ ਅਧਿਕਾਰੀ ਦੀ ਪਤਨੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਮਰਹੂਮ ਪਤੀ ਵਲੋਂ ਲਿਖੀਆਂ ਤਿੰਨ ਕਿਤਾਬਾਂ ਭੇਟ ਕੀਤੀਆਂ। ਇਨ੍ਹਾਂ 'ਚੋਂ ਇਕ ਕਿਤਾਬ ਵੰਡ ਦੇ ਉਨ੍ਹਾਂ ਦੇ ਤਜ਼ਰਬਿਆਂ 'ਤੇ ਆਧਾਰਿਤ ਹੈ। ਪ੍ਰਧਨ ਮੰਤਰੀ ਨੇ ਇਕ ਤੋਂ ਇਕ ਕੀਤੇ ਗਏ ਟਵੀਟ 'ਚ ਇਹ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੀ ਮੁਲਾਕਾਤ 90 ਸਾਲਾ ਉਮਾ ਸਚਦੇਵਾ ਨਾਲ ਹੋਈ, ਜੋ ਯਾਦਗਾਰ ਬਣ ਗਈ। ਉਨ੍ਹਾਂ ਦੱਸਿਆ ਕਿ ਉਮਾ ਸਚਦੇਵਾ ਦੇ ਪਤੀ ਕਰਨਲ ਐੱਚ.ਕੇ ਸਚਦੇਵਾ (ਸੇਵਾਮੁਕਤ) ਫ਼ੌਜ ਦੇ ਇਕ ਸਨਮਾਨਿਤ ਅਧਿਕਾਰੀ ਸਨ।

ਪੀ.ਐੱਮ. ਮੋਦੀ ਨੇ ਕਿਹਾ,''ਉਮਾ ਜੀ ਨੇ ਮੈਨੂੰ ਆਪਣੇ ਮਰਹੂਮ ਪਤੀ ਵਲੋਂ ਲਿਖੀਆਂ ਤਿੰਨ ਕਿਤਾਬਾਂ ਭੇਟ ਕੀਤੀਆਂ। ਇਨ੍ਹਾਂ 'ਚੋਂ 2 ਗੀਤਾ ਨਾਲ ਸੰਬੰਧਤ ਹਨ, ਜਦੋਂ ਕਿ ਤੀਜੀ 'ਬਲੱਡ ਐਂਡ ਟੀਅਰਜ਼' ਵੰਡ ਦੇ ਉਨ੍ਹਾਂ ਦੇ ਅਨੁਭਵਾਂ ਅਤੇ ਉਨ੍ਹਾਂ ਦੇ ਜੀਵਨ 'ਤੇ ਇਸ ਦੇ ਅਸਰ 'ਤੇ ਆਧਾਰਤ ਹੈ।'' ਉਨ੍ਹਾਂ ਕਿਹਾ,''ਅਸੀਂ 14 ਅਗਸਤ ਨੂੰ ਵੰਡ ਵਿਭੀਸ਼ਿਕਾ ਦਿਹੜੇ ਵਜੋਂ ਮਨਾਏ ਜਾਣ ਦੇ ਭਾਰਤ ਦੇ ਫ਼ੈਸਲੇ ਨੂੰ ਲੈ ਕੇ ਚਰਚਾ ਕੀਤੀ ਜੋ ਵੰਡ ਦੇ ਪੀੜਤਾਂ ਨੂੰ ਸ਼ਰਧਾਂਜਲੀ ਹੈ। ਪੀੜਤਾਂ ਨੇ ਖ਼ੁਦ ਨੂੰ ਇਸ ਦਰਦ 'ਚੋਂ ਕੱਢਿਆ ਅਤੇ ਰਾਸ਼ਟਰ ਦੀ ਤਰੱਕੀ 'ਚ ਯੋਗਦਾਨ ਦਿੱਤਾ। ਉਹ ਲਚੀਲੇਪਨ ਅਤੇ ਸਬਰ ਦੇ ਪ੍ਰਤੀਕ ਹਨ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


 

DIsha

This news is Content Editor DIsha