EVM ਵੋਟ ਪੱਤਰਾਂ ''ਤੇ ਹੁਣ ਉਮੀਦਵਾਰਾਂ ਦੇ ਨਾਂ ਨਾਲ ਫੋਟੋ ਵੀ ਹੋਵੇਗੀ

01/19/2018 3:39:50 PM

ਜੈਪੁਰ— ਰਾਜਸਥਾਨ 'ਚ ਹੋਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਉਪ ਚੋਣਾਂ 'ਚ ਇਸ ਵਾਰ ਈ.ਵੀ.ਐੱਮ. ਵੋਟ ਪੱਤਰ 'ਤੇ ਉਮੀਦਵਾਰਾਂ ਦੇ ਨਾਂ ਦੇ ਨਾਲ ਉਨ੍ਹਾਂ ਦੀ ਫੋਟੋ ਵੀ ਲੱਗੀ ਹੋਵੇਗੀ। ਦੇਸ਼ 'ਚ ਕਿਸੇ ਵੀ ਲੋਕ ਸਭਾ ਚੋਣਾਂ 'ਚ ਪਹਿਲੀ ਵਾਰ ਅਜਿਹਾ ਪ੍ਰਯੋਗ ਕੀਤਾ ਜਾ ਰਿਹਾ ਹੈ। ਮੁੱਖ ਚੋਣ ਅਧਿਕਾਰੀ ਅਸ਼ਵਨੀ ਭਗਤ ਨੇ ਦੱਸਿਆ ਕਿ ਇਕ ਹੀ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਖੇਤਰ 'ਚ ਇਕ ਹੀ ਨਾਂ ਦੇ 2 ਉਮੀਦਵਾਰ ਹੋਣ ਦੀ ਸਥਿਤੀ 'ਚ ਵੋਟਰਾਂ ਦਾ ਵਹਿਮ ਦੂਰ ਕਰਨ ਲਈ ਭਾਰਤ ਚੋਣ ਕਮਿਸ਼ਨ ਨੇ ਇਹ ਵਿਵਸਥਾ ਦਿੱਤੀ ਸੀ। ਇਸ ਦੇ ਅਧੀਨ ਵੋਟ ਪੱਤਰ 'ਤੇ ਚੋਣ ਲੜਨ ਵਾਲੇ ਉਮੀਦਵਾਰ ਦੀ 2 ਗੁਣਾ 2.5 ਸੈਮੀ ਆਕਾਰ ਦੀ ਫੋਟੋ ਵੀ ਲੱਗੀ ਹੋਵੇਗੀ। ਨਵੀਂ ਵਿਵਸਥਾ ਦੇ ਅਧੀਨ ਈ.ਵੀ.ਐੱਮ. ਵੋਟ ਪੱਤਰ 'ਤੇ ਹੁਣ ਉਮੀਦਵਾਰ ਦਾ ਨਾਂ, ਫੋਟੋ ਅਤੇ ਅੰਤ 'ਚ ਚੋਣ ਚਿੰਨ੍ਹ ਦਰਸਾਇਆ ਜਾਵੇਗਾ। ਨੋਟਾ 'ਚ ਫੋਟੋ ਦੀ ਜਗ੍ਹਾ ਸਥਾਨ ਖਾਲੀ ਰੱਖਿਆ ਜਾਵੇਗਾ ਅਤੇ ਨੋਟ ਦਾ ਚਿੰਨ੍ਹ ਵੀ ਅੰਕਿਤ ਹੋਵੇਗਾ।
ਭਗਤ ਨੇ ਦੱਸਿਆ ਕਿ ਸੇਵਾ ਯੋਜਨਾਬੰਦੀ ਵੋਟਰਾਂ ਨੂੰ ਭੇਜੇ ਜਾਣ ਵਾਲੇ ਵੋਟ ਪੱਤਰਾਂ 'ਚ ਵੀ ਫੋਟੋ ਅੰਕਿਤ ਹੋਵੇਗੀ ਪਰ ਉਨ੍ਹਾਂ ਵੋਟ ਪੱਤਰਾਂ 'ਚ ਸਭ ਤੋਂ ਪਹਿਲਾਂ ਉਮੀਦਵਾਰ ਦਾ ਅੰਗਰੇਜ਼ੀ ਅਤੇ ਹਿੰਦੀ 'ਚ ਨਾਂ, ਫਿਰ ਚੋਣ ਚਿੰਨ੍ਹ ਅਤੇ ਆਖਿਰ 'ਚ ਫੋਟੋ ਅੰਕਿਤ ਹੋਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਉਪ ਚੋਣਾਂ 'ਚ 11 ਹਜ਼ਾਰ 580 ਸੇਵਾ ਯੋਜਨਾਬੰਦੀ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਸ ਵਾਰ ਤਾਂ ਨਾਮਜ਼ਦ ਪੱਤਰਾਂ 'ਤੇ ਵੀ ਉਮੀਦਵਾਰਾਂ ਦੇ ਫੋਟੋ ਲਗਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਪ੍ਰਦੇਸ਼ ਦੇ ਧੌਲਪੁਰ ਵਿਧਾਨ ਸਭਾ ਉੱਪ ਚੋਣਾਂ 'ਚ ਇਹ ਪ੍ਰਯੋਗ ਕੀਤਾ ਜਾ ਚੁਕਿਆ ਹੈ ਪਰ ਲੋਕ ਸਭਾ ਦੀਆਂ ਚੋਣਾਂ 'ਚ ਇਹ ਪ੍ਰਯੋਗ ਪਹਿਲੀ ਵਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪ੍ਰਦੇਸ਼ ਦੇ ਅਲਵਰ ਅਤੇ ਅਜਮੇਰ ਲੋਕ ਸਭਾ ਚੋਣ ਖੇਤਰ ਅਤੇ ਭੀਲਵਾੜਾ ਜ਼ਿਲੇ ਦੇ ਮਾਂਡਲਗੜ੍ਹ ਵਿਧਾਨ ਸਭਾ 'ਚ ਆਉਣ ਵਾਲੀ 29 ਜਨਵਰੀ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਤਿੰਨ ਸੀਟਾਂ 'ਤੇ 39 ਲੱਖ ਤੋਂ ਵਧ ਵੋਟਰ ਵੋਟ ਕਰ ਸਕਣਗੇ। ਅਜਮੇਰ, ਅਲਵਰ ਅਤੇ ਮਾਂਡਲਗੜ੍ਹ 'ਚ ਇਸ ਵਾਰ 39 ਲੱਖ 2 ਹਜ਼ਾਰ 168 ਵੋਟਰ ਆਪਣੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਨ੍ਹਾਂ 'ਚੋਂ ਅਲਵਰ ਜ਼ਿਲੇ 'ਚ 18 ਲੱਖ 27 ਹਜ਼ਾਰ 936, ਅਜਮੇਰ ਲੋਕ ਸਭਾ ਚੋਣ ਖੇਤਰ 'ਚ ਕੁੱਲ 18 ਲੱਖ 42 ਹਜ਼ਾਰ 992 ਅਤੇ ਭੀਲਵਾੜਾ ਦੇ ਮਾਂਡਲਗੜ੍ਹ ਵਿਧਾਨ ਸਭਾ ਖੇਤਰ 'ਚ 2 ਲੱਖ 31 ਹਜ਼ਾਰ 240 ਕੁਲ ਵੋਟਰ ਹਨ। ਇਨ੍ਹਾਂ ਲਈ ਵਿਭਾਗ ਨੇ ਅਲਵਰ 'ਚ 1979, ਅਜਮੇਰ 'ਚ 1907 ਅਤੇ ਮਾਂਡਲਗੜ੍ਹ 'ਚ 280 ਵੋਟ ਕੇਂਦਰ ਬਣਾਏ ਹਨ। ਇਸੇ ਤਰ੍ਹਾਂ ਕੁੱਲ 28 ਸਹਾਇਕ ਵੋਟ ਕੇਂਦਰ ਵੀ ਬਣਾਏ ਗਏ ਹਨ ਤਾਂ ਕਿ ਵੋਟਰਾਂ ਨੂੰ ਚੋਣਾਂ ਦੌਰਾਨ ਕਿਸੇ ਵੀ ਅਵਿਵਸਥਾ ਦਾ ਸਾਹਮਣਾ ਨਾ ਕਰਨਾ ਪਵੇ।