ਸਾਫ-ਸੁਥਰੇ ਸ਼ਹਿਰ ਦੇ ਖਿਤਾਬ ਵਾਲੇ ਇੰਦੌਰ ਨੂੰ ਹਰ ਸਾਲ ਕੂੜੇ ਤੋਂ 4 ਕਰੋੜ ਦੀ ਕਮਾਈ

01/05/2020 4:07:08 PM

ਇੰਦੌਰ (ਭਾਸ਼ਾ)— 'ਸਵੱਛ ਸਰਵੇਖਣ 2020' 'ਚ ਲਗਾਤਾਰ ਚੌਥੀ ਵਾਰ ਦੇਸ਼ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰ ਦਾ ਖਿਤਾਬ ਹਾਸਲ ਕਰਨ ਵਾਲੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਕੂੜਾ ਹੁਣ 'ਕੀਮਤੀ' ਚੀਜ਼ ਬਣ ਗਿਆ ਹੈ। ਨਗਰ ਬਾਡੀਜ਼ ਨੇ ਵੱਖ-ਵੱਖ ਤਰੀਕਿਆਂ ਨਾਲ ਕੂੜੇ ਦੇ ਪ੍ਰੋਸੈਸਿੰਗ ਦਾ ਨਵੀਨਤਮ ਮਾਡਲ ਤਿਆਰ ਕੀਤਾ ਹੈ, ਜਿਸ ਨਾਲ ਹਰ ਸਾਲ ਤਕਰੀਬਨ 4 ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ। ਕੇਂਦਰ ਸਰਕਾਰ ਦੇ ਸਵੱਛ ਭਾਰਤ ਮੁਹਿੰਮ ਲਈ ਇੰਦੌਰ ਨਗਰ ਨਿਗਮ (ਆਈ. ਐੱਮ. ਸੀ.) ਦੇ ਸਲਾਹਕਾਰ ਅਸਦ ਵਾਰਸੀ ਨੇ ਦੱਸਿਆ ਕਿ ਜਨਤਕ ਨਿਜੀ ਭਾਈਵਾਲ ਮਾਡਲ ਦੇ ਆਧਾਰ 'ਤੇ ਇਕ ਨਿਜੀ ਕੰਪਨੀ ਨੇ ਸ਼ਹਿਰ 'ਚ 30 ਕਰੋੜ ਰੁਪਏ ਦੇ ਨਿਵੇਸ਼ ਨਾਲ ਨਕਲੀ ਬੁੱਧੀ (ਆਟੀਫੀਸ਼ੀਅਲ ਇੰਟੇਲੀਜੈਂਸ) ਨਾਲ ਸੰੰਪੰਨ ਸਵੈ-ਚਾਲਿਤ ਕੂੜਾ ਪ੍ਰੋਸੈਸਿੰਗ ਪਲਾਂਟ ਲਾਇਆ ਹੈ।

ਦੇਸ਼ ਵਿਚ ਆਪਣੀ ਤਰ੍ਹਾਂ ਦੇ ਪਹਿਲੇ ਪਲਾਂਟ 'ਚ ਹਰ ਦਿਨ 300 ਟਨ ਸੁੱਕੇ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਰੋਬੋਟਿਕ ਪ੍ਰਣਾਲੀ ਵਾਲੇ ਇਸ ਪਲਾਂਟ ਦੀ ਖਾਸੀਅਤ ਇਹ ਹੈ ਕਿ ਇਸ ਦੇ ਸੈਂਸਰ ਸੁੱਕੇ ਕੂੜੇ ਨੂੰ ਛਾਂਟ ਕੇ ਵੱਖ ਕਰ ਦਿੰਦੇ ਹਨ। ਸੁੱਕੇ ਕੂੜੇ ਵਿਚ ਕੱਚ, ਪਲਾਸਟਿਕ, ਕਾਗਜ਼, ਗੱਤਾ, ਧਾਤੂ ਆਦਿ ਪਦਾਰਥ ਵੱਖ-ਵੱਖ ਬੰਡਲਾਂ ਦੇ ਰੂਪ ਵਿਚ ਬਾਹਰ ਨਿਕਲ ਜਾਂਦੇ ਹਨ। ਵਾਰਸੀ ਨੇ ਇਹ ਵੀ ਦੱਸਿਆ ਕਿ ਸਾਫ-ਸਫਾਈ ਦੀ ਰਾਸ਼ਟਰੀ ਰੈਂਕਿੰਗ ਨਾਲ ਜੁੜੇ 'ਸਵੱਛ ਸਰਵੇਖਣ' ਵਿਚ ਲਗਾਤਾਰ ਤਿੰਨ ਵਾਰ ਦੇਸ਼ ਭਰ ਵਿਚ ਅਵੱਲ ਰਹੇ ਸ਼ਹਿਰ ਵਿਚ ਇਸ ਪਲਾਂਟ ਲਈ ਆਈ. ਐੱਮ. ਸੀ. ਨੇ 4 ਏਕੜ ਜ਼ਮੀਨ ਦਿੱਤੀ ਹੈ। ਇਸ ਜ਼ਮੀਨ ਦੇ ਇਲਾਵਾ ਸ਼ਹਿਰੀ ਬਾਡੀਜ਼ ਨੇ ਇਹ ਪਲਾਂਟ ਲਾਉਣ ਵਿਚ ਕੋਈ ਵਿੱਤੀ ਨਿਵੇਸ਼ ਨਹੀਂ ਕੀਤਾ ਹੈ।

ਵਾਰਸੀ ਨੇ ਦੱਸਿਆ ਕਿ ਆਈ. ਐੱਮ. ਸੀ. ਗਿਲੇ ਕੂੜੇ ਦੇ ਪ੍ਰੋਸੈਸਿੰਗ ਨਾਲ ਕੰਪੋਸਟ ਖਾਦ ਅਤੇ ਬਾਇਓ ਸੀ. ਐੱਨ. ਜੀ. ਈਂਧਨ ਬਣਾ ਰਿਹਾ ਹੈ। ਇਸ ਤੋਂ ਇਲਾਵਾ ਨਵੇਂ ਨਿਰਮਾਣ ਕੀਤੇ ਜਾਣ ਅਤੇ ਪੁਰਾਣੇ ਨਿਰਮਾਣ ਢਾਹੇ ਜਾਣ ਦੌਰਾਨ ਨਿਕਲਣ ਵਾਲੇ ਮਲਬੇ ਤੋਂ ਟਾਈਲਸ ਅਤੇ ਹੋਰ ਨਿਰਮਾਣ ਸਮੱਗਰੀ ਬਣਾਈ ਜਾ ਰਹੀ ਹੈ। ਆਈ. ਐੱਮ. ਸੀ. ਦੇ ਸਵੱਛਤਾ ਸਲਾਹਕਾਰ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਇਹ ਗੈਰ-ਸਰਕਾਰੀ ਸੰਗਠਨ ਸ਼ਹਿਰ ਦੇ ਕਰੀਬ 22,000 ਘਰਾਂ ਤੋਂ ਸੁੱਕਾ ਕੂੜਾ ਇਕੱਠਾ ਕਰ ਰਹੇ ਹਨ। ਘਰ ਦੇ ਮਾਲਕਾਂ ਨੂੰ ਹਰ ਇਕ ਕਿਲੋਗ੍ਰਾਮ ਸੁੱਕੇ ਕੂੜੇ ਦੇ ਬਦਲੇ ਐੱਨ. ਜੀ. ਓ. ਵਲੋਂ 2.5 ਰੁਪਏ ਭੁਗਤਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 35 ਲੱਖ ਦੀ ਆਬਾਦੀ ਵਾਲੇ ਇੰਦੌਰ 'ਚ ਰੋਜ਼ਾਨਾ ਤਕਰੀਬਨ 1200 ਟਨ ਕੂੜਾ ਵੱਖ-ਵੱਖ ਤਰੀਕਿਆਂ ਨਾਲ ਸੁਰੱਖਿਅਤ ਨਿਪਟਾਰਾ ਕੀਤਾ ਜਾਂਦਾ ਹੈ।

Tanu

This news is Content Editor Tanu