ਕੋਰੋਨਾ ਦਾ ਖ਼ੌਫ਼: ਦਿੱਲੀ ਹਵਾਈ ਅੱਡੇ ਤੋਂ ਕਿਰਾਏ 'ਤੇ ਚੱਲਣ ਵਾਲੀ ਹਰ ਕਾਰ ਹੋਵੇਗੀ ਵਾਇਰਸ ਮੁਕਤ

06/01/2020 2:46:32 PM

ਨਵੀਂ ਦਿੱਲੀ (ਵਾਰਤਾ)- ਦੇਸ਼ ਨੂੰ ਕੋਰੋਨਾ ਮੁਕਤ ਕਰਨ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਕਿਰਾਏ `ਤੇ ਚੱਲਣ ਵਾਲੀ ਹਰ ਟੈਕਸੀ ਨੂੰ ਵਾਇਰਸ ਮੁਕਤ ਕੀਤਾ ਜਾ ਰਿਹਾ ਹੈ। ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਨੇ ਸੋਮਵਾਰ ਨੂੰ ਦੱਸਿਆ ਕਿ ਹਵਾਈ ਅੱਡੇ 'ਤੋਂ ਕਿਰਾਏ`ਤੇ ਚੱਲਣ ਵਾਲੀ ਹਰ ਕਾਰ ਨੂੰ ਅੰਦਰੋਂ ਅਤੇ ਬਾਹਰੋਂ ਪੂਰੀ ਤਰ੍ਹਾਂ ਵਾਇਰਸ ਮੁਕਤ ਕੀਤਾ ਜਾ ਰਿਹਾ ਹੈ। ਇਸ ਵਿਚ ਰੇਡੀਓ ਟੈਕਸੀ ਅਤੇ ਐਪ ਆਧਾਰਿਤ ਕੈਬ ਸ਼ਾਮਲ ਹਨ। 

ਪਹਿਲਾਂ ਕਾਰ ਦੇ ਅੰਦਰ ਫਿਊਮਿੰਗ ਕਰ ਕੇ ਉਸ ਨੂੰ ਦੋ ਮਿੰਟ ਲਈ ਛੱਡ ਦਿੱਤਾ ਜਾਂਦਾ ਹੈ। ਇਸ ਨਾਲ ਉਸ ਦੇ ਅੰਦਰ ਮੌਜੂਦ ਕਿਸੇ ਪ੍ਰਕਾਰ ਦਾ ਵਾਇਰਸ ਖਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਕਾਰ ਨੂੰ ਬਾਹਰੋਂ ਵੀ ਵਾਇਰਸ ਮੁਕਤ ਕੀਤਾ ਜਾਂਦਾ ਹੈ। ਕਾਰ ਦੇ ਦਰਵਾਜ਼ੇ ਦੇ ਹੈਂਡਲ ਅਤੇ ਅਜਿਹੀਆਂ ਹੀ ਹੋਰ ਥਾਵਾਂ, ਜਿਸ ਨੂੰ ਅਕਸਰ ਯਾਤਰੀ ਛੂੰਹਦਾ ਹੈ, ਉਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਵਾਇਰਸ ਮੁਕਤ ਕੀਤਾ ਜਾਂਦਾ ਹੈ। 

ਕੋਰੋਨਾ ਤੋਂ ਬਚਾਉਣ ਲਈ ਹਵਾਈ ਅੱਡੇ ਅੰਦਰ ਦਾਖ਼ਲ ਹੋਣ ਸਮੇਂ ਹਰ ਕਾਰ ਚਾਲਕ ਦੇ ਸਰੀਰ ਦਾ ਤਾਪਮਾਨ ਮਾਪਿਆ ਜਾਂਦਾ ਹੈ ਅਤੇ ਤਾਪਮਾਨ ਵੱਧ ਹੋਣ 'ਤੇ ਹਵਾਈ ਅੱਡੇ 'ਤੇ ਸਥਿਤ ਡਾਕਟਰੀ ਅਮਲੇ ਨਾਲ ਸੰਪਰਕ ਕਰਨ ਨੂੰ ਕਿਹਾ ਜਾਂਦਾ ਹੈ। ਰੇਡੀਓ ਟੈਕਸੀ ਅਤੇ ਕੈਬ ਦੇ ਚਾਲਕਾਂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਕਾਰ ਵਿਚ ਯਾਤਰੀ ਲਈ ਸੈਨੇਟਾਈਜ਼ਰ ਰੱਖਣਾ ਜ਼ਰੂਰੀ ਹੈ। ਕਾਰ ਸਵਾਰ ਯਾਤਰੀਆਂ ਨੂੰ ਡਿਜ਼ੀਟਲ ਭੁਗਤਾਨ ਲਈ ਉਤਸ਼ਾਹਿਤ ਕਰਨ ਲਈ ਕਿਹਾ ਗਿਆ ਹੈ।

Tanu

This news is Content Editor Tanu