ਹੁਣ ਹਰ ਘਰ ''ਚ ਪੈਦਾ ਹੋਵੇਗਾ ਗੋਡਸੇ: ਕਮਲੇਸ਼ ਤਿਵਾਰੀ

05/04/2018 5:22:48 PM

ਸੀਤਾਪੁਰ— ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਜ਼ੇਲ ਦੀ ਹਵਾ ਖਾ ਚੁੱਕੇ ਹਿੰਦੂ ਸਮਾਜ ਪਾਰਟੀ ਦੇ ਨੇਤਾ ਕਮਲੇਸ਼ ਤਿਵਾਰੀ ਨੇ ਇਕ ਵਾਕ ਫਿਰ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਦੇਸ਼ 'ਚ ਜਿਨਾਹ ਦੀ ਪੂਜਾ ਕੀਤੀ ਜਾ ਸਕਦੀ ਹੈ ਤਾਂ ਨੱਥੂਰਾਮ ਗੋਡਸੇ ਦੀ ਕਿਉਂ ਨਹੀਂ। 28 ਮਈ ਤੋਂ ਦੇਸ਼ਭਰ 'ਚ ਨੱਥੂਰਾਮ ਗੋਡਸੇ ਦੀ ਮੂਰਤੀ ਲਗਵਾਈ ਜਾਵੇਗੀ।
ਉਨ੍ਹਾਂ ਕਿਹਾ ਹੁਣ ਹਰ ਘਰ-ਘਰ 'ਚ ਨੱਥੂਰਾਮ ਗੋਡਸੇ ਪੈਦਾ ਹੋਵੇਗਾ, ਜਿਨਾਹ ਅਤੇ ਗਾਂਧੀ ਨੂੰ ਗੋਲੀ ਮਾਰ ਦਿੱਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਸਲਾਮ ਧਰਮ ਦੇ ਪੈਗੰਬਰ ਮੁਹੱਮਦ ਸਹਿਬ 'ਤੇ ਬਹੁਤ ਹੀ ਹੈਰਾਨੀਜਨਕ ਟਿੱਪਣੀ ਕਰਦੇ ਹੋਏ ਉਨ੍ਹਾਂ ਨੂੰ 'ਗੇ' ਕਰਾਰ ਦਿੱਤਾ ਸੀ, ਜਿਸ ਨੂੰ ਲੈ ਕੇ ਮੁਸਲਮਨਾਂ ਨੇ ਇਕਜੁੱਟ ਹੋ ਕੇ ਉਨ੍ਹਾਂ ਵਿਰੁੱਧ ਪ੍ਰਦਰਸ਼ਨ ਕੀਤਾ ਸੀ।


Related News