ਚੀਨ ਤੋਂ ਤਿੱਬਤ ਦੀ ਅਜ਼ਾਦੀ ਸਬੰਧੀ ਦਿੱਲੀ ''ਚ ਹੋਇਆ ਰੰਗਜ਼ੇਨ ਸਮਾਗਮ

02/12/2023 12:33:00 AM

ਨਵੀਂ ਦਿੱਲੀ: ਤਿੱਬਤੀ ਯੂਥ ਕਾਂਗਰਸ ਵੱਲੋਂ ਦਿੱਲੀ ਦੇ ਮਜਨੂੰ ਕਾ ਟਿਲਾ ਵਿਖੇ 13ਵੇਂ ਦਲਾਈ ਲਾਮਾ ਦੁਆਰਾ ਤਿੱਬਤ ਦੀ ਆਜ਼ਾਦੀ ਦੇ ਐਲਾਨ ਦੀ 110ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇਕ ਰੰਗਜ਼ੇਨ (ਆਜ਼ਾਦੀ) ਸਮਾਗਮ ਕਰਵਾਇਆ ਗਿਆ। ਤਿੱਬਤੀ ਯੂਥ ਕਾਂਗਰਸ ਚੀਨ ਤੋਂ ਤਿੱਬਤ ਦੀ ਅਜ਼ਾਦੀ ਲਈ ਲਗਾਤਾਰ ਸੰਘਰਸ਼ਸ਼ੀਲ ਸੰਸਥਾ ਹੈ। ਇਸ ਦੌਰਾਨ ਤਿੱਬਤੀ ਲੋਕਾਂ ਵੱਲੋਂ ਜਸ਼ਨ ਮਨਾਉਂਦਿਆਂ ਗੀਤ ਗਾਏ ਗਏ ਅਤੇ ਡਾਂਸ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: ਫੀਸ ਨਾ ਦੇਣ ’ਤੇ ਬੇਰਹਿਮੀ ਨਾਲ ਕੁੱਟੇ ਬੱਚੇ ਨੂੰ ਹੋਇਆ ਅਧਰੰਗ, ਸਲੂਕ ਸੁਣ ਹੋ ਜਾਵੋਗੇ ਹੈਰਾਨ

ਇਸ ਤਰ੍ਹਾਂ ਉਨ੍ਹਾਂ ਨੇ ਕਬਜ਼ੇ ਵਾਲੇ ਤਿੱਬਤ ਵਿਚ ਤਿੱਬਤੀਆਂ ਦੀ ਜੀਵਨ ਸ਼ੈਲੀ ਮੁਕਾਬਲੇ ਤਿੱਬਤ ਤੋਂ ਬਾਹਰ ਰਹਿੰਦਿਆਂ ਆਪਣੀ ਸੁਤੰਤਰ ਜੀਵਨ ਸ਼ੈਲੀ ਅਤੇ ਆਜ਼ਾਦੀ ਦਾ ਪ੍ਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਵਿਚ ਤਿੱਬਤੀ ਸੱਭਿਆਚਾਰ ਅਤੇ ਉਨ੍ਹਾਂ ਦੀ ਆਜ਼ਾਦੀ ਦੀ ਇੱਛਾ 'ਤੇ ਕੇਂਦਰਿਤ ਗੀਤ ਅਤੇ ਨਾਚ ਪੇਸ਼ ਕੀਤੇ ਗਏ। 

ਇਹ ਖ਼ਬਰ ਵੀ ਪੜ੍ਹੋ - ਤੁਰਕੀ 'ਚ ਆਏ ਭੂਚਾਲ 'ਚ ਭਾਰਤੀ ਨਾਗਰਿਕ ਦੀ ਗਈ ਜਾਨ, ਬਿਜ਼ਨੈੱਸ ਟ੍ਰਿਪ 'ਤੇ ਗਿਆ ਸੀ ਵਿਦੇਸ਼

ਦੱਸ ਦੇਈਏ ਕਿ ਤਿੱਬਤੀ ਯੂਥ ਕਾਂਗਰਸ ਤਿੱਬਤ ਦੀ ਇਕ ਵਿਸ਼ਵਵਿਆਪੀ ਸੰਸਥਾ ਹੈ ਜੋ ਪੂਰੇ ਤਿੱਬਤ ਦੀ ਪੂਰਨ ਆਜ਼ਾਦੀ ਦੀ ਬਹਾਲੀ ਲਈ ਸਾਂਝੇ ਸੰਘਰਸ਼ ਵਿਚ ਇੱਕਜੁੱਟ ਹੈ, ਜਿਸ ਵਿਚ ਰਵਾਇਤੀ ਤਿੰਨ ਪ੍ਰਾਂਤਾਂ ਯੂ-ਸਾਂਗ, ਡੋ-ਟੋਏ ਅਤੇ ਡੋ-ਮੇਡ ਸ਼ਾਮਲ ਹਨ। ਇਕ ਸੁਤੰਤਰ ਸੰਗਠਨ, ਇਕ ਲਿਖਤੀ ਸੰਵਿਧਾਨ ਅਤੇ ਇਸਦੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਨਾਲ, ਤਿੱਬਤੀ ਯੂਥ ਕਾਂਗਰਸ ਗ਼ੁਲਾਮੀ ਵਿਚ ਤਿੱਬਤੀਆਂ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਸਰਗਰਮ ਗੈਰ-ਸਰਕਾਰੀ ਸੰਗਠਨ ਵਜੋਂ ਉੱਭਰੀ ਹੈ। ਦੁਨੀਆ ਭਰ ਵਿੱਚ ਇਸ ਦੇ 38,000 ਤੋਂ ਵੱਧ ਮੈਂਬਰ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 

Anmol Tagra

This news is Content Editor Anmol Tagra