ਲੈਂਡਿੰਗ ਦੌਰਾਨ ਅਨਾਊਂਸ ਹੋਇਆ ਸੀਟ ਬੈਲਟ ਬੰਨ੍ਹ ਲਵੋ, ਅਚਾਨਕ ਵਜਾ ਦਿੱਤਾ ਰਾਸ਼ਟਰਗਾਨ

04/24/2017 2:50:20 PM

ਇੰਦੌਰ— ਤਿਰੁਪਤੀ ਤੋਂ ਹੈਦਰਾਬਾਦ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ''ਚ ਲੈਂਡਿੰਗ ਦੌਰਾਨ ਹੀ ਰਾਸ਼ਟਰਗਾਨ ਵਜਾ ਦਿੱਤਾ, ਜਦੋਂ ਕਿ ਲੈਂਡਿੰਗ ਤੋਂ ਬਾਅਦ ਯਾਤਰੀਆਂ ਦੇ ਸੀਟ ਬੈਲਟ ਨਿਕਾਲਣ ''ਤੇ ਰਾਸ਼ਟਰਗਾਨ ਵਜਾਉਣ ਦਾ ਨਿਯਮ ਹੈ। ਮਾਮਲਾ 18 ਅਪ੍ਰੈਲ ਦਾ ਹੈ। ਹੈਦਰਾਬਾਦ ਆਉਂਦੇ ਸਮੇਂ ਉਹ ਐੱਸ.ਜੀ 1044 ''ਚ ਸਵਾਰ ਹੋਏ। ਫਲਾਈਟ ਜਦੋਂ ਹੈਦਰਾਬਾਦ ਪੁੱਜਣ ਵਾਲੀ ਸੀ, ਉਦੋਂ ਲੈਂਡਿੰਗ ਦੇ ਸਮੇਂ ਅਨਾਊਂਸ ਹੋਇਆ ਕਿ ਯਾਤਰੀ ਸੀਟ ਬੈਲਟ ਬੰਨ੍ਹ ਲੈਣ। 
ਉਸ ਤੋਂ ਬਾਅਦ ਜਹਾਜ਼ ''ਚ ਰਾਸ਼ਟਰਗਾਨ ਵੱਜਣ ਲੱਗਾ। ਸੀਟ ਬੈਲਟ ਹੋਣ ਨਾਲ ਯਾਤਰੀ ਖੜ੍ਹੇ ਨਹੀਂ ਹੋ ਸਕੇ। ਫਿਰ ਅੱਧ ''ਚ ਹੀ ਗੀਤ ਬੰਦ ਹੋ ਗਿਆ। ਇਸ ਤੋਂ ਬਾਅਦ ਦੁਬਾਰਾ ਫਿਰ ਵੱਜਣ ਲੱਗਾ। ਇਸ ਵਾਰ ਅੱਧੇ ਤੋਂ ਸ਼ੁਰੂ ਹੋਇਆ। ਸੀਟ ਬੈਲਟ ਬੰਨ੍ਹੀ ਹੋਣ ਕਾਰਨ ਯਾਤਰੀ ਫਿਰ ਖੜ੍ਹੇ ਨਹੀਂ ਹੋ ਸਕੇ। ਯਾਤਰੀਆਂ ਨੇ ਇਸ ''ਤੇ ਨਾਰਾਜ਼ਗੀ ਜ਼ਾਹਰ ਕੀਤੀ। ਤਿਵਾੜੀ ਨੇ ਸਪਾਈਸਜੈੱਟ ਦੀ ਵੈੱਬਸਾਈਟ ''ਤੇ ਇਸ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਕਿਹਾ- ਇਸ ''ਚ ਸਪਾਈਸਜੈੱਟ ਪ੍ਰਬੰਧਨ ਦੀ ਗਲਤੀ ਹੈ। ਮਾਮਲਾ ਕੋਰਟ ''ਚ ਲਿਜਾਇਆ ਗਿਆ।

Disha

This news is News Editor Disha