ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਅਰਜੁਨ ਦੀ ਕੁੜਮਾਈ 'ਚ ਪੁੱਜੇ ਬਾਦਲ

07/18/2019 3:22:24 PM

ਚੰਡੀਗੜ੍ਹ—ਕਾਫੀ ਲੰਬੇ ਸਮੇਂ ਤੋਂ ਬਾਅਦ ਅੱਜ ਭਾਵ ਵੀਰਵਾਰ ਨੂੰ ਇਨੈਲੋ ਸਪ੍ਰੀਮੋ ਓਮ ਪ੍ਰਕਾਸ਼ ਚੌਟਾਲਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕਠੇ ਨਜ਼ਰ ਆਏ ਹਨ। ਦੱਸ ਦੇਈਏ ਕਿ ਅੱਜ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਅਤੇ ਅਭੈ ਚੌਟਾਲਾ ਦੇ ਪੁੱਤਰ ਅਰਜੁਨ ਚੌਟਾਲਾ ਦੀ ਕੁੜਮਾਈ ਹੋ ਰਹੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋਗਰਾਮ 'ਚ ਪਹੁੰਚ ਕੇ ਅਰਜੁਨ ਚੌਟਾਲਾ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਓ. ਪੀ ਚੌਟਾਲਾ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਕੱਠੇ ਬੈਠੇ ਦੇਖਿਆ ਗਿਆ ਹੈ।

ਇਸ ਪ੍ਰੋਗਰਾਮ 'ਚ ਸ੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਸੁਖਬੀਰ ਬਾਦਲ, ਇਨੈਲੋ ਨੇਤਾ ਅਸ਼ੋਕ ਅਰੋੜਾ, ਰਾਮਪਾਲ ਸਮੇਤ ਇਨੈਲੋ ਦੇ ਕਈ ਵਿਧਾਇਕ ਅਤੇ ਸਮਰਥਕਾਂ ਨੇ ਵੀ ਸ਼ਿਰਕਤ ਕੀਤੀ। 


ਦੱਸਣਯੋਗ ਹੈ ਕਿ ਅਭੈ ਚੌਟਾਲਾ ਦੇ ਪੁੱਤਰ ਅਰਜੁਨ ਚੌਟਾਲਾ ਅਤੇ ਯੁਮਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੀ ਬੇਟੀ ਜੈਸਮੀਨ ਦੀ ਅੱਜ ਕੁੜਮਾਈ ਹੋ ਰਹੀ ਹੈ। ਕੁੜਮਾਈ ਦਾ ਇਹ ਪ੍ਰੋਗਰਾਮ ਸਿਰਸਾ ਦੇ ਤੇਜਾਖੇੜਾ ਫਾਰਮਹਾਊਸ 'ਤੇ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਭੈ ਦੇ ਪੁੱਤਰ ਅਰਜੁਨ ਚੌਟਾਲਾ ਅਜੇ ਗਰੈਜੂਏਸ਼ਨ ਕਰ ਰਹੇ ਹਨ ਪਰ ਉਹ ਸਰਗਰਮ ਰਾਜਨੀਤੀ ਵਿਚ ਕਦਮ ਰੱਖ ਚੁੱਕੇ ਹਨ। ਉਨ੍ਹਾਂ ਨੇ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣਾਂ 2019 ਦੀਆਂ ਚੋਣਾਂ ਲੜੀਆਂ ਸਨ। ਉੱਥੇ ਹੀ ਦਿਲਬਾਗ ਦੀ ਧੀ ਜੈਸਮੀਨ ਕੌਰ ਮੁਲਾਨਾ ਤੋਂ ਐੱਮ. ਬੀ. ਬੀ. ਐੱਸ. ਕਰ ਰਹੀ ਹੈ।

Iqbalkaur

This news is Content Editor Iqbalkaur