ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਿਆ, ਮੁਕਾਬਲਾ ਸ਼ੁਰੂ

09/20/2018 2:55:32 PM

ਸ਼੍ਰੀਨਗਰ— ਨਾਰਥ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਹੈ। ਸੂਤਰਾਂ ਮੁਤਾਬਕ ਸੈਨਾ ਦੀ 14 ਆਰ.ਆਰ., ਐਸ.ਓ.ਜੀ. ਅਤੇ ਸੀ.ਆਰ.ਪੀ.ਐਫ਼. ਦੇ ਆਧਾਰ 'ਤੇ ਸ਼ੁਕਬਾਬੂਨ ਪਿੰਡ ਨੇੜੇ ਸਰਚ ਅਭਿਆਨ ਚਲਾਇਆ ਤਾਂ ਛੁੱਪੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਰੱਖਿਆ ਹੈ।15 ਸਤੰਬਰ ਸ਼ਨੀਵਾਰ ਨੂੰ ਕੁਲਗਾਮ 'ਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਇਹ ਅੱਤਵਾਦੀ ਇਕ ਘਰ 'ਚ ਛੁੱਪੇ ਹੋਏ ਸਨ। ਸੁਰੱਖਿਆ ਬਲਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਅਤੇ ਅੱਤਵਾਦੀਆਂ ਨੂੰ ਲੱਭਿਆ। ਅੱਤਵਾਦੀਆਂ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਸਰੰਡਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


Related News