ਐਨਕਾਊਂਟਰ ਕਰਨ ਵਾਲੀ ਪੁਲਸ ਨੂੰ ਇਸ ਵਪਾਰੀ ਨੇ ਕੀਤਾ ਇਕ ਲੱਖ ਇਨਾਮ ਦੇਣ ਦਾ ਐਲਾਨ

12/06/2019 2:59:12 PM

ਗਾਂਧੀਨਗਰ— ਹੈਦਰਾਬਾਦ ਗੈਂਗਰੇਪ ਦੇ ਦੋਸ਼ੀਆਂ ਦੇ ਪੁਲਸ ਐਨਕਾਊਂਟਰ 'ਚ ਮਾਰੇ ਜਾਣ ਦੀ ਘਟਨਾ ਦਾ ਗੁਜਰਾਤ 'ਚ ਸਵਾਗਤ ਕੀਤਾ ਗਿਆ ਹੈ, ਜਦਕਿ ਰਾਜ ਦੇ ਇਕ ਉਦਯੋਗਪਤੀ ਨੇ ਇਸ ਲਈ ਉੱਥੇ ਦੀ ਪੁਲਸ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ। ਰਾਜ ਦੇ ਭਾਵਨਗਰ ਦੇ ਮਹੁਵਾ ਦੇ ਉਦਯੋਗਪਤੀ ਅਤੇ ਸਥਾਨਕ ਭਾਜਪਾ ਨੇਤਾ ਰਾਜਭਾ ਗੋਹਿਲ ਨੇ ਕਿਹਾ ਕਿ ਹੈਦਰਾਬਾਦ ਦੇ ਮੁਕਾਬਲੇ ਦੀ ਘਟਨਾ ਨਾਲ ਉਨ੍ਹਾਂ ਨੂੰ ਪੁਲਸ 'ਤੇ ਮਾਣ ਦਾ ਅਨੁਭਵ ਹੋ ਰਿਹਾ ਹੈ। ਪੁਲਸ ਨੇ ਦੇਸ਼ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ। ਉਹ ਇਸ ਲਈ ਹੈਦਰਾਬਾਦ ਪੁਲਸ ਨੂੰ ਸਲਾਮ ਕਰਦੇ ਹਨ ਅਤੇ ਉੱਥੇ ਜਾ ਕੇ ਇਸ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣਗੇ।

ਦੂਜੇ ਪਾਸੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਕਿਹਾ ਕਿ ਉਕਤ ਘਟਨਾ ਨੂੰ ਲੈ ਕੇ ਪੂਰੇ ਦੇਸ਼ 'ਚ ਰੋਸ ਸੀ, ਜਿਸ ਦਾ ਇਕ ਪਾਸਿਓਂ ਜਵਾਬ ਮੁਕਾਬਲੇ ਦੀ ਘਟਨਾ ਨਾਲ ਮਿਲਿਆ ਹੈ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪਰੇਸ਼ ਧਾਨਾਣੀ ਨੇ ਕਿਹਾ ਕਿ ਪੂਰਾ ਦੇਸ਼ ਇਸ ਦਾ ਸਵਾਗਤ ਕਰ ਰਿਹਾ ਹੈ। ਇਸ ਘਟਨਾ ਨਾਲ ਦੋਸ਼ੀਆਂ ਨੂੰ ਸਮੇਂ ਤੋਂ ਕੁਝ ਪਹਿਲਾਂ ਹੀ ਸਜ਼ਾ ਮਿਲ ਗਈ ਹੈ। ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਾਡੇਜਾ ਨੇ ਕਿਹਾ ਕਿ ਹੈਦਰਾਬਾਦ ਪੁਲਸ ਨੇ ਹਾਲਤ ਦੇ ਅਨੁਰੂਪ ਯੋਗ ਕਦਮ ਚੁੱਕਿਆ ਹੈ। ਦੂਜੇ ਪਾਸੇ ਇਸ ਘਟਨਾ ਤੋਂ ਬਾਅਦ ਗੁਜਰਾਤ ਦੇ ਅਹਿਮਦਾਬਾਦ ਸਮੇਤ ਹੋਰ ਥਾਂਵਾਂ 'ਤੇ ਲੋਕਾਂ ਨੇ ਪਟਾਕੇ ਚਲਾ ਕੇ ਅਤੇ ਮਠਿਆਈਆਂ ਵੰਡ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।

DIsha

This news is Content Editor DIsha