ਐਮਰਜੈਂਸੀ ਦੀ ਬਰਸੀ ''ਤੇ ਬੋਲੇ PM ਮੋਦੀ- ਲੋਕਤੰਤਰ ਸੈਨਾਨੀਆਂ ਦਾ ਬਲੀਦਾਨ ਨਹੀਂ ਭੁੱਲੇਗਾ ਦੇਸ਼

06/25/2020 1:33:11 PM

ਨਵੀਂ ਦਿੱਲੀ- 25 ਜੂਨ 1975 ਨੂੰ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਐਮਰਜੈਂਸੀ ਦੇ 45 ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਤੋਂ ਠੀਕ 45 ਸਾਲ ਪਹਿਲਾਂ ਦੇਸ਼ 'ਤੇ ਐਮਰਜੈਂਸੀ ਥੋਪੀ ਗਈ ਸੀ। ਉਸ ਸਮੇਂ ਭਾਰਤ ਦੇ ਲੋਕਤੰਤਰ ਦੀ ਰੱਖਿਆ ਲਈ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ, ਤਸੀਹੇ ਝੱਲੇ, ਉਨਾਂ ਸਾਰਿਆਂ ਨੂੰ ਮੇਰਾ ਨਮਨ! ਉਨ੍ਹਾਂ ਦਾ ਤਿਆਗ ਅਤੇ ਬਲੀਦਾਨ ਦੇਸ਼ ਕਦੇ ਨਹੀਂ ਭੁੱਲ ਸਕਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,''ਜਦੋਂ ਐਮਰਜੈਂਸੀ ਲਗਾਈ ਗਈ ਤਾਂ ਉਸ ਦਾ ਵਿਰੋਧ ਸਿਰਫ਼ ਸਿਆਸੀ ਨਹੀਂ ਰਿਹਾ। ਜੇਲ ਦੀਆਂ ਸਲਾਖਾਂ ਤੱਕ ਅੰਦੋਲਨ ਸਿਮਟ ਨਹੀਂ ਗਿਆ ਸੀ। ਜਨ-ਜਨ ਦੇ ਮਨ 'ਚ ਗੁੱਸਾ ਸੀ। ਗਵਾਚੇ ਗਏ ਲੋਕਤੰਤਰ ਦੀ ਤੜਪ ਸੀ। ਭੁੱਖ ਦਾ ਪਤਾ ਨਹੀਂ ਸੀ। ਆਮ ਜੀਵਨ 'ਚ ਲੋਕਤੰਤਰ ਦਾ ਕੀ ਵਜੂਦ ਹੈ, ਉਹ ਉਦੋਂ ਪਤਾ ਲੱਗਦਾ ਹੈ, ਜਦੋਂ ਕੋਈ ਲੋਕਤੰਤਰੀ ਅਧਿਕਾਰਾਂ ਨੂੰ ਖੋਹ ਲੈਂਦਾ ਹੈ।''

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਐਮਰਜੈਂਸੀ 'ਚ ਦੇਸ਼ ਦੇ ਸਾਰੇ ਲੋਕਾਂ ਨੂੰ ਲੱਗਣ ਲੱਗਾ ਕਿ ਉਨ੍ਹਾਂ ਦਾ ਕੁਝ ਖੋਹ ਲਿਆ ਗਿਆ ਹੈ, ਜਿਸ ਦਾ ਉਨ੍ਹਾਂ ਨੇ ਉਪਯੋਗ ਨਹੀਂ ਕੀਤਾ, ਉਹ ਖੋਹ ਗਿਆ ਤਾਂ ਉਸ ਦਾ ਦਰਦ ਸੀ। ਭਾਰਤ ਮਾਣ ਨਾਲ ਕਹਿ ਸਕਦਾ ਹੈ ਕਿ ਕਾਨੂੰਨ-ਨਿਯਮਾਂ ਤੋਂ ਪਰੇ ਲੋਕਤੰਤਰ ਸਾਡੇ ਸੰਸਕਾਰ ਹੈ। ਲੋਕਤੰਤਰ ਸਾਡੀ ਸੰਸਕ੍ਰਿਤੀ ਹੈ, ਵਿਰਾਸਤ ਹੈ। ਉਸ ਵਿਰਾਸਤ ਨੂੰ ਲੈ ਕੇ ਅਸੀਂ ਵੱਡੇ ਹੋਏ ਹਾਂ।'' ਉੱਥੇ ਹੀ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ,''25 ਜੂਨ 1975 ਨੂੰ ਪੀ.ਐੱਮ. ਇੰਦਰਾ ਗਾਂਧੀ ਦੀ ਅਗਵਾਈ 'ਚ ਕਾਂਗਰਸ ਸਰਕਾਰ ਵਲੋਂ ਐਮਰਜੈਂਸੀ ਲਗਾਈ ਗਈ ਸੀ। ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ, ਭਾਰਤ ਰਤਨ ਅਟਲ ਬਿਹਾਰੀ ਵਾਜਪਾਈ, ਲਾਲਕ੍ਰਿਸ਼ਨ ਅਡਵਾਨੀ, ਚੰਦਰਸ਼ੇਖਰ ਅਤੇ ਭਾਰਤ ਦੇ ਲੱਖਾਂ ਲੋਕਾਂ ਸਮੇਤ ਪ੍ਰਮੁੱਖ ਵਿਰੋਧੀ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।''

DIsha

This news is Content Editor DIsha