ਵੀਡੀਓ ਵਾਇਰਲ ਹੋਣ ਤੋਂ ਬਾਅਦ ਐਲਵਿਸ਼ ਤੇ ਸਾਗਰ ਇਕੱਠੇ ਆਏ ਲਾਈਵ, ਦੱਸਿਆ ਕੀ ਸੀ ਪੂਰਾ ਮਾਮਲਾ (ਵੀਡੀਓ)

03/10/2024 8:11:06 PM

ਐਂਟਰਟੇਨਮੈਂਟ ਡੈਸਕ- ਬੀਤੇ ਦਿਨੀਂ 'ਬਿਗ ਬਾਸ ਓਟੀਟੀ ਫੇਮ' ਐਲਵਿਸ਼ ਯਾਦਵ ਵੱਲੋਂ ਆਪਣੇ 8-10 ਸਾਥੀਆਂ ਨਾਲ ਮਿਲ ਕੇ ਇਕ ਯੂਟਿਊਬਰ ਸਾਗਰ ਠਾਕੁਰ ਉਰਫ਼ ਮੈਕਸਟਰਨ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਲਵਿਸ਼ ਯਾਦਵ ਖ਼ਿਲਾਫ਼ ਪੁਲਸ ਨੇ ਮਾਮਲਾ ਵੀ ਦਰਜ ਕੀਤਾ ਸੀ, ਜਿਸ ਬਾਰੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਮਾਮਲੇ ਬਾਰੇ ਇਕ ਹੋਰ ਪਹਿਲੂ ਸਾਹਮਣੇ ਆਇਆ ਹੈ, ਜਦੋਂ ਐਲਵਿਸ਼ ਯਾਦਵ ਅਤੇ ਸਾਗਰ ਠਾਕੁਰ ਦੋਵੇਂ ਇਕੱਠੇ ਲਾਈਵ ਆ ਗਏ। ਇਸ ਦੌਰਾਨ ਐਲਵਿਸ਼ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਵਿਚਾਲੇ ਹੁਣ ਸਭ ਕੁਝ ਠੀਕ ਹੈ ਤੇ ਜੋ ਮਸਲਾ ਸੀ ਉਹ ਸੁਲਝਾ ਲਿਆ ਗਿਆ ਹੈ। 

ਸਾਗਰ ਨੇ ਬੋਲਦਿਆਂ ਕਿਹਾ ਕਿ ਉਸ ਨੇ ਕਿਸੇ ਦੀਆਂ ਗੱਲਾਂ 'ਚ ਆ ਕੇ ਐਲਵਿਸ਼ ਬਾਰੇ ਇਕ ਵੀਡੀਓ 'ਚ ਕੁਝ ਬੋਲ ਦਿੱਤਾ ਸੀ, ਜਿਸ ਤੋਂ ਬਾਅਦ ਐਲਵਿਸ਼ ਨੇ ਗੁੱਸੇ 'ਚ ਆ ਕੇ ਇਹ ਕਦਮ ਚੁੱਕਿਆ ਸੀ। ਹਾਲਾਂਕਿ ਸਾਗਰ ਨੇ ਉਸ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ, ਪਰ ਉਸ ਨੇ ਐਲਵਿਸ਼ ਨੂੰ ਉਸ ਬਾਰੇ ਦੱਸ ਦਿੱਤਾ ਹੈ ਤੇ ਕਿਹਾ ਕਿ ਉਹ ਦੋਵੇਂ ਹੁਣ ਉਸ ਨਾਲ ਬਾਅਦ 'ਚ ਗੱਲ ਕਰਨਗੇ। 

ਇਸ ਵੀਡੀਓ ਤੋਂ ਪਹਿਲਾਂ ਐਲਵਿਸ਼ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਐਕਾਊਂਟ 'ਤੇ ਸਾਗਰ ਨਾਲ ਫੋਟੋ ਸਾਂਝੀ ਕਰਦਿਆਂ ਲਿਖਿਆ ਸੀ, '' ਇਕ ਘਰ 'ਚ ਭਾਂਡੇ ਹੋਣ ਤਾਂ ਖੜਕਣਗੇ ਹੀ...'', ਜਿਸ ਤੋਂ ਬਾਅਦ ਹੀ ਇਹ ਕਿਆਸ ਲਗਾਏ ਜਾਣ ਲੱਗ ਪਏ ਸਨ ਕਿ ਹੁਣ ਇਨ੍ਹਾਂ ਦੋਵਾਂ ਵਿਚਾਲੇ ਹਾਲਾਤ ਬਿਹਤਰ ਹਨ। 

ਜ਼ਿਕਰਯੋਗ ਹੈ ਕਿ ਵਾਇਰਲ ਹੋਈ ਸੀਸੀਟੀਵੀ ਵੀਡੀਓ ’ਚ ਐਲਵਿਸ਼ ਯਾਦਵ ਨੂੰ 8-10 ਲੋਕਾਂ ਨਾਲ ਮਿਲ ਕੇ ਸਾਗਰ ਠਾਕੁਰ ਨੂੰ ਕੁੱਟਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਐਲਵਿਸ਼ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ ਤੇ ਗੁਰੂਗ੍ਰਾਮ ਦੇ ਸੈਕਟਰ 53 ਥਾਣੇ ’ਚ ਐਲਵਿਸ਼ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 147, 149, 323, 506 ਦੇ ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਗਈ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh