ਐਲਫਿੰਸਟਨ ਪੁੱਲ ਭੱਜਦੌੜ:  ਰੇਲਵੇ ਨੇ 36 ਪੀੜਤਾਂ ਨੂੰ ਦਿੱਤਾ ਮੁਆਵਜ਼ਾ

03/14/2018 12:30:51 PM

ਨਵੀਂ ਦਿੱਲੀ— ਰੇਲਵੇ ਦਾਅਵਾ ਅਥਾਰਿਟੀ, ਮੁੰਬਈ ਨੇ ਐਲਫਿੰਸਟਨ ਓਵਰਬਰਿੱਜ਼ 'ਤੇ ਹੋਈ ਭੱਜ ਦੌੜ ਦੇ ਸ਼ਿਕਾਰ 36 ਪੀੜਤਾਂ ਨੂੰ ਮੁਆਵਜ਼ਾ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਪੀੜਤਾਂ ਨੂੰ ਬਿਨਾਂ ਕਿਸੀ ਰੁਕਾਵਟ ਦੇ ਰਕਮ ਮਿਲੇ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ 'ਤੇ ਮੁਆਵਜ਼ੇ ਦਾ ਦਾਅਵਾ ਸੁਲਝਾਉਣ 'ਚ ਦੋ ਤੋਂ ਚਾਰ ਸਾਲ ਦਾ ਸਮੇਂ ਲੱਗਦਾ ਹੈ ਪਰ ਇਹ ਬਹੁਤ ਜਲਦੀ ਸੁਲਝ ਗਿਆ। ਇਹ ਪਹਿਲੀ ਵਾਰ ਹੈ ਕਿ ਜਦੋਂ ਦਾਅਵਿਆਂ ਦੇ ਮਾਮਲੇ 'ਚ ਕੋਈ ਵੀ ਵਕੀਲ ਸ਼ਾਮਲ ਨਾ ਹੋਇਆ ਹੋਵੇ। ਇਹ ਮੁਆਵਜ਼ਾ 17 ਮ੍ਰਿਤ ਲੋਕਾਂ ਦੇ ਪਰਿਵਾਰਕ ਮੈਬਰਾਂ ਅਤੇ 19 ਜ਼ਖਮੀਆਂ ਨੂੰ ਪ੍ਰਦਾਨ ਕੀਤਾ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਬਰਾਂ ਨੂੰ 8-8 ਲੱਖ ਰੁਪਏ ਜਦਕਿ ਜ਼ਖਮੀਆਂ ਨੂੰ 25 ਹਜ਼ਾ ਤੋਂ ਲੈ ਕੇ 8 ਲੱਖ ਦਾ ਤੱਕ ਮੁਆਵਜ਼ਾ ਦਿੱਤਾ ਗਿਆ। 
ਸਾਲ 2017 'ਚ ਮੁੰਬਈ ਦੇ ਪਰੇਲ 'ਚ ਐਲਫਿੰਸਟਨ ਰੇਲਵੇ ਸਟੇਸ਼ਨ ਦੇ ਪੁੱਲ 'ਤੇ ਮਚੀ ਭੱਜਦੌੜ 'ਚ 23 ਲੋਕਾਂ ਦੀ ਮੌਤ ਹੋ ਗਈ ਸੀ। ਮਾਮਲੇ 'ਚ ਪੱਛਮੀ ਰੇਲਵੇ ਦੇ ਮੁੱਖ ਸੁਰੱਖਿਆ ਅਧਿਕਾਰੀ ਦੀ ਪ੍ਰਧਾਨਤਾ  ਵਾਲੇ ਪੈਨਲ ਨੇ ਤੁਰੰਤ ਮਹਾਪ੍ਰਬੰਧਕ ਅਨਿਲ ਕੁਮਾਰ ਨੂੰ ਆਪਣੀ ਰਿਪੋਰਟ ਸੌਂਪੀ ਸੀ, ਜਿਸ 'ਚ 30 ਜ਼ਖਮੀ ਯਾਤਰੀਆਂ ਦੇ ਬਿਆਨ ਦਰਜ ਕੀਤੇ ਗਏ ਸਨ।
ਤੇਜ਼ ਬਾਰਸ਼ ਕਾਰਨ ਭੱਜਦੌੜ ਹੋਈ ਸੀ। ਤੇਜ਼ ਬਾਰਸ਼ ਕਾਰਨ ਬਾਹਰ ਵੱਲੋਂ ਟਿਕਟ ਕਾਊਂਟਰਾਂ 'ਤੇ ਖੜ੍ਹੇ ਲੋਕ ਵੀ ਬਾਰਸ਼ ਤੋਂ ਬਚਣ ਲਈ ਪੌੜੀਆਂ ਵੱਲੋਂ ਭੱਜੇ, ਜਿੱਥੇ ਪਹਿਲੇ ਤੋਂ ਬਹੁਤ ਭੀੜ ਸੀ। ਭੀੜ ਜ਼ਿਆਦਾ ਹੋਣ ਕਾਰਨ ਜਿਨ੍ਹਾਂ ਲੋਕਾਂ ਕੋਲ ਭਾਰੀ ਸਮਾਨ ਸੀ, ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਭੱਜਦੌੜ ਮਚ ਗਈ।