ਆਜ਼ਾਦ ਭਾਰਤ ਦੇ ਪਹਿਲੇ ਵੋਟਰ ਬਾਰੇ ਇਹ ਗੱਲਾਂ ਜਾਣ ਕੇ ਰਹਿ ਜਾਓਗੇ ਹੈਰਾਨ!

03/13/2019 1:58:23 PM

ਸ਼ਿਮਲਾ-ਸ਼ਿਆਮ ਸਰਨ ਨੇਗੀ ਆਜ਼ਾਦ ਭਾਰਤ ਦੇ ਪਹਿਲੇ ਅਤੇ ਸਭ ਤੋਂ ਬਜ਼ੁਰਗ ਵੋਟਰ ਹਨ। ਦਰਅਸਲ ਹਿਮਾਂਚਲ 'ਚ ਕਨੌਰ ਜ਼ਿਲੇ ਦੇ ਕਾਲਪਾ ਨਿਵਾਸੀ ਸ਼ਿਆਮ ਸਰਨ ਨੇਗੀ ਦੀ ਉਮਰ ਲਗਭਗ 101 ਸਾਲ ਹੋ ਚੁੱਕੀ ਹੈ। ਸਾਲ 2006 'ਚ ਕਿਸੇ ਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ ਕਿ ਸ਼ਿਆਮ ਸਰਨ ਨੇਗੀ ਦੇਸ਼ ਦੇ ਪਹਿਲੇ ਵੋਟਰ ਹਨ। ਜਦੋਂ ਹਿਮਾਚਲ 'ਚ ਸਾਲ 2007 ਦੌਰਾਨ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਹੋ ਰਹੀ ਸੀ। ਕਿਨੌਰ 'ਚ ਫੋਟੋ ਵੋਟਰ ਪਹਿਚਾਣ ਪੱਤਰ ਬਣਾਏ ਜਾਣ ਦੌਰਾਨ ਇਹ ਦਾਅਵਾ ਸਾਹਮਣੇ ਆਇਆ। ਕਾਲਪਾ ਨਿਵਾਸੀ ਪਿੰਡ ਦੇ ਸ਼ਿਆਮ ਸਰਨ ਨੇਗੀ ਨੇ ਕਿਹਾ ਕਿ ਉਨ੍ਹਾਂ ਨੇ ਸਭਾ ਤੋਂ ਪਹਿਲਾਂ ਵੋਟ 25 ਅਕਤੂਬਰ 1951 'ਚ ਪਾਈ ਸੀ। ਇਸ ਦਾਅਵੇ ਨੇ ਤਰੁੰਤ ਮੁੱਖ ਚੋਣ ਅਧਿਕਾਰੀ ਮਨੀਸ਼ ਚੰਦਾ ਨੂੰ ਇਕ ਅਜਿਹਾ ਖੋਜ ਮਿਸ਼ਨ ਮਿਲਿਆ, ਜੋ ਭਵਿੱਖ 'ਚ ਇਤਿਹਾਸ ਬਣ ਗਿਆ। 

ਕਈ ਮਹੀਨਿਆਂ ਦੀ ਸਖਤ ਮਿਹਨਤ ਮਗਰੋਂ ਮਿਲੀ ਸਫਲਤਾ-
ਹਿਮਾਚਲ ਦੀ ਸਾਬਕਾ ਮੁੱਖ ਚੋਣ ਕਮਿਸ਼ਨ ਮਨੀਸ਼ਾ ਨੰਦਾ ਦੱਸਦੀ ਹੈ ਕਿ ਇਸ ਮਿਸ਼ਨ ਦੀ ਜਾਂਚ ਆਸਾਨ ਨਹੀਂ ਸੀ। ਲਗਭਗ 4 ਮਹੀਨਿਆਂ ਦੀ ਅਣਥੱਕ ਮਿਹਨਤ ਤੋਂ ਬਾਅਦ ਕਈ ਆਡੀਓ ਰਿਕਾਰਡਿੰਗ, ਵੀਡੀਓ ਰਿਕਾਰਡਿੰਗ ਅਤੇ ਦਸਤਾਵੇਜ਼ ਜਾਂਚੇ ਗਏ। ਇਸ ਦੌਰਾਨ ਹਿਮਾਚਲ ਸਮੇਤ ਦਿੱਲੀ 'ਚ ਚੋਣ ਕਮਿਸ਼ਨ ਨੇ ਬਹੁਤ ਸਾਰੇ ਸਬੂਤਾਂ ਦੀ ਛਾਣ ਬੀਣ ਕੀਤੀ ਅਤੇ ਸਬੂਤ ਪੜ੍ਹੇ ਗਏ। ਇਸ ਤੋਂ ਇਲਾਵਾ ਸ਼ਿਆਮ ਸਰਨ ਨੇਗੀ ਤੋਂ ਵੀ ਸੈਕੜੇ ਸਵਾਲਾਂ ਦੇ ਸਵਾਲ ਕੀਤੇ ਗਏ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸਾਰੇ ਜਵਾਬਾਂ ਦਾ ਮਿਲਾਨ ਕੀਤਾ ਗਿਆ। ਅੰਤ ਮਨੀਸ਼ਾ ਨੰਦਾ ਦੀ ਖੋਜ ਆਪਣੀ ਆਖਰੀ ਪੜਾਅ 'ਤੇ ਪਹੁੰਚਣ ਤੋਂ ਬਾਅਦ ਇਹ ਸਾਬਿਤ ਹੋਇਆ ਕਿ ਸ਼ਿਆਮ ਸਰਨ ਨੇਗੀ ਹੀ ਭਾਰਤ ਦੇ ਪਹਿਲੇ ਵੋਟਰ ਹਨ। 

PunjabKesari

ਮੀਡੀਆ 'ਚ ਪਹਿਲੀ ਵਾਰ ਸਾਹਮਣੇ ਆਈ ਇਹ ਖਬਰ-
ਸੰਜੀਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਿਨਾਂ 'ਚ ਮੈਂ ਟੀ. ਵੀ. ਚੈਨਲ 'ਚ ਕੰਮ ਕਰਦਾ ਸੀ। ਮਨੀਸ਼ ਚੰਦਾ ਨੇ ਮੈਨੂੰ ਸਾਰੀ ਜਾਣਕਾਰੀ ਦੱਸਦਿਆ ਸੂਚਿਤ ਕੀਤਾ ਕਿ ਖਬਰ ਲੀਕ ਨਾ ਹੋਵੇ ਅਤੇ ਕੱਲ ਸਵੇਰੇ 4 ਵਜੇ ਬੱਸ ਰਾਹੀ ਰਿਕਾਂਗਰਪਿਯੋ ਪਹੁੰਚਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ''ਮੇਰੇ ਦਫਤਰ ਦੀ ਗੱਡੀ ਜ਼ਰੂਰੀ ਪੇਪਰ ਲੈ ਕੇ ਸਵੇਰੇ 4 ਵਜੇ ਰਿਕਾਂਗਪਿਯੋ ਜਾ ਰਹੀ ਹੈ। ਤੁਸੀਂ ਉਨ੍ਹਾਂ ਨਾਲ ਜਾ ਸਕਦੇ ਹੋ। ਉਨ੍ਹਾਂ ਦੀ ਗੱਡੀ 'ਚ ਬੈਠ ਮੈਂ ਦੁਪਹਿਰ ਤੱਕ ਪਿਯੋ ਪਹੁੰਚ ਗਏ ਅਤੇ 3 ਵਜੇ ਗੁਰੂ ਜੀ ਮਤਲਬ ਸ਼ਿਆਮ ਸਰਨ ਨੇਗੀ ਜੀ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਚਾਹ ਪੀਣ ਦੌਰਾਨ ਹੀ ਗੁਰੂ ਜੀ ਦਾ ਇੰਟਰਵਿਊ ਕੀਤਾ। ਨੈੱਟ ਤੋਂ ਫੀਡ ਭੇਜ ਕੇ ਸ਼ਾਮ ਦੇ ਪ੍ਰਾਈਮ ਟਾਈਮ 'ਤੇ ਦੇਸ਼ ਨੇ ਆਪਣੇ ਪਹਿਲੇ ਵੋਟਰ ਨੂੰ ਪਹਿਲੀ ਵਾਰ ਦੇਖਿਆ

ਇੰਟਰਵਿਊ 'ਚ ਗੁਰੂ ਜੀ ਨੇ ਦੱਸਿਆ-
ਗੁਰੂ ਜੀ ਮਤਲਬ ਸ਼ਿਆਮ ਸਰਨ ਨੇਗੀ ਨੇ ਦੱਸਿਆ ਜਦੋਂ ਇਹ ਤੈਅ ਹੋ ਗਿਆ ਕਿ 1952 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਬਾਇਲੀ ਇਲਾਕਿਆਂ 'ਚ ਸੰਕੇਤਿਕ ਵੋਟਾ ਪਾਈਆਂ ਜਾਣਗੀਆਂ ਤਾਂ ਕਿਨੌਰ ਦੀ ਚੋਣ ਵੀ ਹੋਈ ਸੀ। ਮੈਂ (ਗੁਰੂ ਜੀ) ਸਰਕਾਰੀ ਨੌਕਰੀ ਕਰਦੇ ਸੀ। ਉਨ੍ਹਾਂ ਨੂੰ ਵੀ ਵੋਟਾਂ ਪਾਉਣ ਦੀ ਜ਼ਿੰਮੇਵਾਰੀ ਮਿਲੀ। ਤੈਅ ਦਿਨ 25 ਅਕਤੂਬਰ 1951 ਨੂੰ ਮੈਂ ਸਭ ਤੋਂ ਪਹਿਲਾਂ ਆਪਣਾ ਨਾਂ ਲਿਖ ਕੇ ਟੀਨ ਦੇ ਪੀਪਾ ਜਿਸ ਨੂੰ 'ਵੋਟ ਪੇਟੀ' ਦਾ ਰੂਪ ਦਿੱਤਾ ਗਿਆ ਸੀ 'ਚ ਵੋਟ ਪਰਚੀ ਪਾਈ। ਉਸ ਤੋਂ ਬਾਅਦ ਰਿਕਾਂਗਰਪਿਯੋ 'ਚ ਇਕ ਜੰਗਲੀ ਕਰਮਚਾਰੀ ਨੇ ਵੋਟ ਪਾਈ। ਵੋਟ ਕੋਈ ਛਪ ਕੇ ਨਹੀਂ ਆਈ ਸੀ। ਉਮੀਦਵਾਰ ਵੀ ਤੈਅ ਨਹੀਂ ਸੀ ਸਿਰਫ ਆਪਣਾ ਨਾ ਲਿਖ ਕੇ ਪੀਪੇ 'ਚ ਪਾਉਣਾ ਸੀ ਤਾਂ ਕਿ ਇਹ ਤੈਅ ਹੋ ਕਿ ਲੋਕਾਂ ਨੇ ਵੋਟਾਂ 'ਚ ਸ਼ਿਰਕਤ ਕੀਤੀ ਹੈ। ਇਸ ਤਰ੍ਹਾਂ ਨਾਲ ਲਗਭਗ 12 ਪਿੰਡਾਂ 'ਚ ਜਾ ਕੇ 90 ਦੇ ਨੇੜੇ ਸੁਰੱਖਿਅਤ ਸ਼ਿਆਮ ਸਰਨ ਨੇਗੀ ਚੋਣਾਂ ਕਰਵਾਈਆਂ । ਬਰਫਬਾਰੀ ਦਾ ਦੌਰ ਸ਼ਰੂ ਹੋ ਜਾਣ ਦੇ ਚੱਲਦਿਆਂ ਇਸ ਕੰਮ ਰੋਕ ਦਿੱਤਾ ਗਿਆ। ਸਰਕਾਰੀ ਦਫਤਰ 'ਚ ਇਹ ਵੋਟ ਪੇਟੀ ਮਤਲਬ ਟੀਨ ਦਾ ਪੀਪਾ ਜਮ੍ਹਾਂ ਕਰਵਾ ਦਿੱਤਾ ਗਿਆ। ਹੱਸਦਿਆਂ ਹੋਇਆ ਸ਼ਿਆਮ ਸਰਨ ਨੇਗੀ ਨੇ ਦੱਸਿਆ ਸੀ ਪਤਾ ਨਵੀਂ ਉਸ ਪੀਪੇ ਨੂੰ ਕੋਈ ਦਿੱਲੀ ਲੈ ਵੀ ਗਿਆ, ਨਾ ਹੀ ਫਿਰ ਰਿਪੋਰਟ ਹੀ ਗਈ ਪਰ ਚੋਣਾਂ ਹੋ ਗਈਆਂ ਅਤੇ ਉਸ ਤੋਂ ਬਾਅਦ ਹੁਣ ਤੱਕ ਉਨ੍ਹਾਂ ਨੇ ਹਰ ਚੋਣਾਂ 'ਚ ਸਭ ਤੋਂ ਪਹਿਲਾਂ ਬੂਥ 'ਤੇ ਪਹੁੰਚਣ ਦਾ ਨਿਯਮ ਬਣਾ ਲਿਆ, ਜੋ ਲਗਾਤਾਰ ਚੱਲ ਰਿਹਾ ਹੈ।

PunjabKesari

ਸੁਰਖੀਆਂ 'ਚ ਸ਼ਿਆਮ ਸਰਨ ਨੇਗੀ-
ਇਸ ਤੋਂ ਇਲਾਵਾ ਜਦੋਂ ਬਹੁਤ ਸਾਰੀਆਂ ਚੀਜ਼ਾਂ ਅਤੇ ਤੱਥ ਸਥਾਪਿਤ ਹੋ ਗਏ ਤਾਂ 2012 ਆਉਂਦੇ-ਆਉਂਦੇ ਹਾਲਾਤ ਬਦਲ ਗਏ। ਸ਼ਿਆਮ ਸਰਨ ਨੇਗੀ ਹੁਣ ਦੇਸ਼ ਦਾ ਮਾਨ ਸੀ। ਸਾਲਾਂ ਪੁਰਾਣਾ ਲੋਕਤੰਤਰ ਦਾ ਪਹਿਲਾਂ ਸਿਪਾਹੀ ਹੁਣ ਦੀਆਂ ਚੋਣਾਂ ਦਾ ਚਮਕਦਾ ਸਿਤਾਰਾ ਸੀ। ਇਸ ਸਮੇਂ ਦੇ ਚੋਣ ਕਮਿਸ਼ਨ ਨਵੀਨ ਚਾਵਲਾ ਉਨ੍ਹਾਂ ਦੇ ਹਰ ਚੀਨੀ (ਕਾਲਪਾ) ਪਹੁੰਚੇ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਸ ਤੋਂ ਬਾਅਦ ਇਹ ਸਿਲਸਿਲਾ ਅਜਿਹਾ ਚੱਲਿਆ ਕਿ ਉਹ ਚੋਣ ਕਮਿਸ਼ਨ ਦੇ ਬ੍ਰਾਂਡ ਅੰਬਸੈਡਰ ਬਣ ਗਏ।

ਅਨੋਖਾ ਸੀ ਉਹ ਵੋਟ ਪਾਉਣ ਦਾ ਤਰੀਕਾ-
ਗੁਰੂ ਜੀ ਨੇ ਦੱਸਿਆ ਕਿ ਉਸ ਸਮੇਂ ਵੋਟ ਪਾਉਣ ਦਾ ਅਨੋਖਾ ਤਾਰੀਕਾ ਸੀ। ਨਾ ਉਮੀਦਵਾਰ, ਨਾ ਬੈਲੇਟ ਪੇਪਰ, ਨਾ ਪਾਰਟੀ, ਨਾ ਵੋਟਰ ਲਿਸਟ, ਪਹਿਲਾਂ ਵੋਟ ਪਾਉਣ 'ਚ ਕੁਝ ਨਹੀਂ ਸੀ. ਸ਼ਿਆਮ ਸਰਨ ਨੇਗੀ ਜੀ ਨੇ ਬਹੁਤ ਮੁਸ਼ਕਿਲਾਂ ਨਾਲ ਇਹ ਕੰਮ ਪੂਰਾ ਕੀਤਾ। ਗੁਰੂ ਜੀ ਮੁਤਾਬਕ ਕਈ ਲੋਕਾਂ ਦੇ ਇਨਕਾਰ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਵੋਟਾਂ ਬਾਰੇ ਸਮਝਾਇਆ ਅਤੇ ਵੋਟ ਪਾਈ। ਕਈ ਲੋਕਾਂ ਨੂੰ ਲਿਖਣਾ ਨਹੀਂ ਆਉਂਦਾ ਸੀ ਉਨ੍ਹਾਂ ਦੇ ਅੰਗੂਠਾ ਲਗਾ ਕੇ ਪਰਚੀ ਵੋਟ ਪੇਟੀ 'ਚ ਪਾਈ।


Iqbalkaur

Content Editor

Related News