ਧੂੜ ਨੂੰ ਸਮਝਿਆ ਧੂੰਆਂ, ਚੋਣ ਅਧਿਕਾਰੀਆਂ ਨੇ ਖੋਲ੍ਹਿਆ ਸਟਰਾਂਗ ਰੂਮ

05/20/2019 3:31:35 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਰਿਕਾਂਗ ਪੀਓ 'ਚ ਸਥਿਤ ਸਟਰਾਂਗ ਰੂਮ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਧੂੜ ਨੂੰ ਧੂੰਆਂ ਸਮਝਣ ਤੋਂ ਬਾਅਦ ਚੋਣ ਅਧਿਕਾਰੀਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਾਂ ਨਾਲ ਸੋਮਵਾਰ ਸਵੇਰੇ ਸਟਰਾਂਗ ਰੂਮ ਖੋਲ੍ਹਿਆ। ਜ਼ਿਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੱਥੇ ਅੱਗ ਲੱਗਣ ਦਾ ਸ਼ੱਕ ਸੀ, ਜਿਸ ਨੂੰ ਦੇਖਦੇ ਹੋਏ ਫਾਇਰ ਬ੍ਰਿਗੇਡ ਕਰਮਚਾਰੀ ਉੱਥੇ ਪਹੁੰਚ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਸਟਰਾਂਗ ਰੂਮ ਖੋਲ੍ਹਣ 'ਤੇ ਪਤਾ ਲੱਗਾ ਕਿ ਉੱਥੇ ਕੋਈ ਅੱਗ ਨਹੀਂ ਲੱਗੀ ਸੀ ਅਤੇ ਨਾ ਹੀ ਧੂੰਆਂ ਉੱਠਿਆ ਸੀ। ਦਰਅਸਲ ਸੀ.ਸੀ.ਟੀ.ਵੀ. ਕੈਮਰੇ ਨਾਈਟ ਵਿਜਨ ਮੋਡ 'ਚ ਸਨ ਅਤੇ ਸਟਰਾਂਗ ਰੂਮ ਦੇ ਇਕ ਕੋਨੇ 'ਚ ਫੈਲੇ ਧੂੜ ਦੇ ਕਨਾਂ ਕਾਰਨ ਲੱਗਾ ਕਿ ਧੂੰਆਂ ਨਿਕਲ ਰਿਹਾ ਹੈ।

ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਸੈਟਿੰਗ ਨੂੰ ਬਦਲ ਦਿੱਤਾ ਗਿਆ ਅਤੇ ਸਟਰਾਂਗ ਰੂਮ ਨੂੰ ਸੀਲ ਕਰ ਦਿੱਤਾ ਗਿਆ। ਰਿਕਾਂਗ ਪੀਓ ਨੂੰ ਪੀਓ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਇਹ ਕਿੰਨੌਰ ਦਾ ਜ਼ਿਲਾ ਹੈੱਡ ਕੁਆਰਟਰ ਹੈ। ਬਚਤ ਭਵਨ 'ਚ ਸਟਰਾਂਗ ਰੂਮ ਸਥਿਤ ਹੈ। ਇਸ 'ਚ ਮੰਡੀ ਲੋਕ ਸਭਾ ਖੇਤਰ ਦੇ ਅਧੀਨ ਆਉਣ ਵਾਲੇ ਕਿੰਨੌਰ ਵਿਧਾਨ ਸਭਾ ਖੇਤਰ ਦੇ 126 ਵੋਟਿੰਗ ਕੇਂਦਰਾਂ ਦੀ 252 ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ।

DIsha

This news is Content Editor DIsha