ਪਿਛਲੀਆਂ ਚੋਣਾਂ ''ਚ ਬਣਿਆ ਸੀ ਮਨੁੱਖੀ ਢਾਲ, ਹੁਣ ਚੋਣ ਡਿਊਟੀ ''ਚ ਹੈ ਤਾਇਨਾਤ

04/19/2019 10:38:19 AM

ਸ਼੍ਰੀਨਗਰ— ਕਰੀਬ 2 ਸਾਲ ਪਹਿਲਾਂ 2017 ਨੂੰ ਫੌਜ ਵਲੋਂ ਪਥਰਾਅ ਤੋਂ ਬਚਣ ਲਈ ਜਿਸ ਫਾਰੂਕ ਅਹਿਮਦ ਡਾਰ ਨੂੰ ਮਨੁੱਖੀ ਢਾਲ ਬਣਾਇਆ ਗਿਆ ਸੀ,  ਉਹ ਇਨ੍ਹਾਂ ਚੋਣਾਂ 'ਚ ਚੋਣ ਡਿਊਟੀ 'ਤੇ ਤਾਇਨਾਤ ਰਿਹਾ। ਡਾਰ ਨੂੰ ਫੌਜ ਦੇ ਜਵਾਨਾਂ ਨੇ ਜੀਪ 'ਤੇ ਬੰਨ੍ਹ ਦਿੱਤਾ ਸੀ ਤਾਂ ਕੋਈ ਕੋਈ ਉਨ੍ਹਾਂ 'ਤੇ ਪਥਰਾਅ ਨਾ ਕਰੇ। ਬੜਗਾਮ ਦੇ ਸੀ.ਐੱਮ.ਓ. (ਮੁੱਖ ਡਾਕਟਰੀ ਅਧਿਕਾਰੀ) ਨਜੀਰ ਅਹਿਮਦ ਨੇ ਦੱਸਿਆ ਕਿ ਫਾਰੂਕ ਅਹਿਮਦ ਡਾਰ (28) ਸਿਹਤ ਵਿਭਾਗ ਵਲੋਂ ਬਤੌਰ ਸਫ਼ਾਈ ਕਰਮਚਾਰੀ ਮੱਧ ਕਸ਼ਮੀਰ ਸਥਿਤ ਬੜਗਾਮ 'ਚ ਇਕ ਪੋਲਿੰਗ ਸਟੇਸ਼ਨ 'ਤੇ ਤਾਇਨਾਤ ਕੀਤਾ ਗਿਆ ਹੈ।''ਮਾਂ ਨੇ ਦਿੱਤਾ ਇਹ ਬਿਆਨ 
ਫਾਰੂਕ ਦੀ ਮਾਂ ਫਜੀ ਬੇਗਮ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਦਿਹਾੜੀ ਮਜ਼ਦੂਰ ਰੱਖਿਆ ਗਿਆ ਹੈ ਅਤੇ ਉਹ ਬੁੱਧਵਾਰ ਤੋਂ ਚੋਣ ਡਿਊਟੀ ਕਰ ਰਿਹਾ ਹੈ। ਉੱਥੇ ਵੋਟਿੰਗ ਕਰਨ ਦੇ ਸਵਾਲ 'ਤੇ ਉਹ ਕਹਿੰਦੀ ਹੈ,''ਮੈਂ 2 ਸਾਲ ਪਹਿਲਾਂ ਤਕਰੀਬਨ ਆਪਣੇ ਬੇਟੇ ਨੂੰ ਗਵਾ ਹੀ ਦਿੱਤਾ ਸੀ। ਕੀ ਤੁਸੀਂ ਸੋਚਦੇ ਹੋ ਕਿ ਅਸੀਂ ਫਿਰ ਤੋਂ ਵੋਟਿੰਗ ਕਰਾਂਗੇ?'' ਫਜੀ ਬੇਗਮ ਨੇ ਕਿਹਾ ਕਿ ਜੀਪ 'ਤੇ ਬੰਨ੍ਹੇ ਜਾਣ ਕਾਰਨ ਉਸ ਦੇ ਬੇਟੇ ਦਾ ਅੰਗੂਠਾ ਖਰਾਬ ਹੋ ਗਿਆ। ਇਸ ਕਾਰਨ ਹੁਣ ਤੱਕ ਉਹ ਸ਼ਾਲ 'ਤੇ ਕੰਮ ਨਹੀਂ ਕਰ ਪਾਉਂਦਾ ਹੈ। ਉੱਪ ਚੋਣਾਂ ਦੇ ਦਿਨ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਫੌਜ ਵਲੋਂ ਫਾਰੂਕ ਨੂੰ ਜੀਪ ਦੇ ਬੋਨਟ 'ਤੇ ਬੰਨ੍ਹਿਆ ਦਿਖਾਇਆ ਗਿਆ ਸੀ।

ਮੇਜਰ ਨੂੰ ਕੀਤਾ ਗਿਆ ਸੀ ਸਨਮਾਨ
ਫੌਜ 'ਤੇ ਹੋ ਰਹੀ ਪੱਥਰਬਾਜ਼ੀ ਨੂੰ ਰੋਕਣ ਲਈ 28 ਸਾਲ ਦੇ ਬੁਨਕਰ ਫਾਰੂਕ ਅਹਿਮਦ ਡਾਰ ਨੂੰ 9 ਅਪ੍ਰੈਲ 2017 ਨੂੰ ਰੱਸੀ ਨਾਲ ਬੰਨ੍ਹ ਕੇ ਫੌਜ ਦੀ ਜੀਪ ਦੇ ਬੋਨਟ 'ਤੇ ਬੰਨ੍ਹ ਕੇ ਕਰੀਬ 6 ਘੰਟੇ ਤੱਕ ਉਸ ਨੂੰ ਉਸ ਇਲਾਕੇ ਦੇ ਕਈ ਪਿੰਡਾਂ 'ਚ ਘੁਮਾਇਆ ਗਿਆ। ਇਹ ਸਭ ਬੀਰਵਾਹ ਸਬ-ਡਿਸਟ੍ਰਿਕਟ (ਜ਼ਿਲਾ) 'ਚ ਭਾਰਤੀ ਫੌਜ ਦੇ ਬੜਗਾਮ ਕੈਂਪ ਦੇ 53 ਰਾਸ਼ਟਰੀ ਰਾਈਫਲ ਦੇ ਮੇਜਰ ਲੀਤੁਲ ਗੋਗੋਈ ਦੀ ਅਗਵਾਈ 'ਚ ਹੋਇਆ। ਲੀਤੁਲ ਦਾ ਕਹਿਣਾ ਸੀ ਕਿ ਪੱਥਰਬਾਜ਼ਾਂ ਤੋਂ ਬਚਣ ਲਈ ਫੌਜ ਦਾ ਅਜਿਹਾ ਕਰਨਾ ਜ਼ਰੂਰੀ ਸੀ। ਇਸ ਤੋਂ ਬਾਅਦ ਸਰਕਾਰ ਵਲੋਂ ਮੇਜਰ ਨੂੰ ਸਨਮਾਨ ਕੀਤਾ ਗਿਆ ਸੀ।

DIsha

This news is Content Editor DIsha