ਚੋਣ ਕਮਿਸ਼ਨ ਦੀ ਖੁੱਲ੍ਹੀ ਚੁਣੌਤੀ, ਈ.ਵੀ.ਐੱਮ. ਹੈੱਕ ਕਰ ਕੇ ਦਿਖਾਉਣ ਕੇਜਰੀਵਾਲ

04/13/2017 9:31:18 AM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ.ਵੀ.ਐੱਮ. ਹੈੱਕ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਈ.ਵੀ.ਐੱਮ. ਨੂੰ ਹੈੱਕ ਕਰ ਕੇ ਦਿਖਾਉਣ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨਾਲ ਛੇੜਛਾੜ ਦੇ ਸ਼ੱਕ ਨੂੰ ਲੈ ਕੇ ਵਿਰੋਧੀ ਧਿਰ ਦੇ ਡਰ ਅਤੇ ਫਿਰ ਤੋਂ ਵੋਟ ਪੱਤਰਾਂ ਰਾਹੀਂ ਚੋਣ ਕਰਵਾਉਣ ਦੀ ਉਸ ਦੀ ਮੰਗ ਤੋਂ ਬਾਅਦ ਕਮਿਸ਼ਨ ਨੇ ਇਹ ਕਦਮ ਚੁੱਕਿਆ ਹੈ। 
ਇਕ ਅਧਿਕਾਰਤ ਸੂਤਰ ਨੇ ਕਿਹਾ,''''ਮਈ ਦੇ ਪਹਿਲੇ ਹਫਤੇ ਤੋਂ ਮਾਹਰ, ਵਿਗਿਆਨੀ ਅਤੇ ਟੈਕ੍ਰੀਸ਼ੀਅਨ ਇਕ ਹਫਤੇ ਜਾਂ 10 ਦਿਨਾਂ ਲਈ ਆ ਕੇ ਮਸ਼ੀਨਾਂ ਨੂੰ ਹੈੱਕ ਕਰਨਗੇ।'''' ਉਨ੍ਹਾਂ ਨੇ ਕਿਹਾ ਕਿ ਇਹ ਚੁਣੌਤੀ ਇਕ ਹਫਤੇ ਜਾਂ 10 ਦਿਨਾਂ ਲਈ ਰਹੇਗੀ ਅਤੇ ਇਸ ''ਚ ਵੱਖ-ਵੱਖ ਪੱਧਰ ਹੋਣਗੇ। ਕਮਿਸ਼ਨ ਨੇ 2009 ''ਚ ਵੀ ਅਜਿਹੀ ਹੀ ਚੁਣੌਤੀ ਪੇਸ਼ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਕੋਈ ਵੀ ਈ.ਵੀ.ਐੱਮ. ਨੂੰ ਹੈੱਕ ਨਹੀਂ ਕਰ ਸਕਿਆ ਸੀ।

Disha

This news is News Editor Disha