ਚਾਹੇ ਤਾਂ ਮੈਨੂੰ ਸਜ਼ਾ ਦੇ ਦਿਓ ਪਰ ਚੋਣ ਕਮਿਸ਼ਨ ਨੂੰ ਸ਼ੱਕ ਤੋਂ ਮੁਕਤੀ ਦੁਆਓ : ਚੋਣ ਕਮਿਸ਼ਨਰ

05/08/2021 1:34:18 PM

ਨਵੀਂ ਦਿੱਲੀ- ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਇਕ ਹਲਫਨਾਮੇ ’ਚ ਕਿਹਾ ਸੀ ਕਿ ਹੁਣੇ ਜਿਹੇ ਹੋਈਆਂ ਅਸੈਂਬਲੀ ਚੋਣਾਂ ਦੇ ਕੁਝ ਪੜਾਵਾਂ ਨੂੰ ਕੋਰੋਨਾ ਮਹਾਮਾਰੀ ਦੇ ਕਾਰਨ ਮੁਲਤਵੀ ਕਰਨ ਨਾਲ ਬਾਕੀ ਪੜਾਵਾਂ ਦੀਆਂ ਚੋਣਾਂ ਰਾਸ਼ਟਪਤੀ ਰਾਜ ਅਧੀਨ ਕਰਵਾਉਣ ਦੀ ਨੌਬਤ ਆ ਸਕਦੀ ਸੀ ਅਤੇ ਇੰਝ ਹੋਣ ਨਾਲ ਇਕ ਧਿਰ ਵਿਰੁੱਧ ਦੂਜੀ ਧਿਰ ਦਾ ਪੱਖ ਲੈਣ ਦੇ ਦੋਸ਼ ਵੀ ਲੱਗ ਜਾਣੇ ਸਨ।

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪਾਂ ਨੇ ਭਾਰਤ ’ਚ ਵੰਡਿਆ ਆਪਣਾ-ਆਪਣਾ ਇਲਾਕਾ, ਸਭ ਤੋਂ ਭਿਆਨਕ ਹੈ ਇਹ 'ਵੇਰੀਐਂਟ'

ਰਾਜੀਵ ਕੁਮਾਰ ਦੇ ਉਕਤ ਹਲਫ਼ਨਾਮੇ ਨੂੰ ਮਦਰਾਸ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿਚ ਪੇਸ਼ ਕਰਨ ਦੀ ਯੋਜਨਾ ਬਣਾਈ ਗਈ ਸੀ। ਪਰਕ੍ਰਿਆਤਮਕ ਕਾਰਨਾਂ ਕਾਰਨ ਦਾਖਲ ਨਾ ਕੀਤੇ ਜਾ ਸਕੇ ਉਕਤ ਹਲਫਨਾਮੇ ’ਚ ਕੁਮਾਰ ਨੇ ਅਸਤੀਫ਼ਾ ਦੇਣ ਅਤੇ ਸਜ਼ਾ ਭੁਗਤਨ ਲਈ ਤਿਆਰ ਰਹਿਣ ਦੀ ਪੇਸ਼ਕਸ਼ ਕਰਦੇ ਹੋਏ ਕਿਹਾ ਕਿ ਲੋਕਰਾਜ ਦੀ ਰਾਖੀ ਲਈ ਕਿਸੇ ਸੰਸਥਾ ’ਤੇ ਉਠਾਏ ਗਏ ਸ਼ਕ ਤੋਂ ਮੁਕਤੀ ਦਵਾਏ ਜਾਣ ਦੀ ਲੋੜ ਹੈ। ਕਿਤੇ ਅਜਿਹਾ ਨਾ ਹੋਵੇ ਕਿ ਉਸ ਨੂੰ ਲੈ ਕੇ ਮਾਮਲੇ ਵਧਾ ਚੜ੍ਹਾ ਕੇ ਪੇਸ਼ ਕਰਨ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਕੇ ਦੋਸ਼ ਅਤੇ ਜਵਾਬੀ ਦੋਸ਼ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਏ।

ਸੂਤਰਾਂ ਨੇ ਕਿਹਾ ਕਿ ਕੁਮਾਰ ਨੇ ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਦੇ ਜਵਾਬ ਵਿਚ ਹਲਫਨਾਮਾ ਦਾਇਰ ਕਰਨ ਦੀ ਯੋਜਨਾ ਬਣਾਈ ਸੀ। ਮਦਰਾਸ ਹਾਈ ਕੋਰਟ ਨੇ ਕਿਹਾ ਸੀ ਕਿ ਕੋਵਿਡ-19 ਦੇ ਮਾਮਲਿਆਂ ’ਚ ਵਾਧੇ ਲਈ ਇਕੱਲਾ ਚੋਣ ਕਮਿਸ਼ਨ ਜ਼ਿੰਮੇਵਾਰ ਹੈ ਅਤੇ ਉਸ ਦੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਤਲ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਰਾਜੀਵ ਕੁਮਾਰ ਨੇ ਕਿਹਾ ਕਿ ਮੈਨੂੰ ਭਾਵੇਂ ਸਜ਼ਾ ਦੇ ਦਿਓ ਪਰ ਚੋਣ ਕਮਿਸ਼ਨ ਨੂੰ ਸ਼ਕ ਦੀ ਨਜ਼ਰ ਤੋਂ ਮੁਕਤ ਕਰ ਦਿਓ।

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ

DIsha

This news is Content Editor DIsha