ਹਾਵੜਾ ''ਚ ਮਿਲੇ ਚੋਣ ਕਮਿਸ਼ਨ ਦੇ ਲਾਪਤਾ ਨੋਡਲ ਅਧਿਕਾਰੀ

04/25/2019 1:46:36 PM

ਕੋਲਕਾਤਾ— ਪੱਛਮੀ ਬੰਗਾਲ ਸੀ.ਆਈ.ਡੀ. ਨੇ ਕ੍ਰਿਸ਼ਨਾਨਗਰ 'ਚ 7 ਦਿਨ ਪਹਿਲਾਂ ਲਾਪਤਾ ਹੋਏ ਚੋਣ ਕਮਿਸ਼ਨ ਦੇ ਇਕ ਨੋਡਲ ਅਧਿਕਾਰੀ ਨੂੰ ਹਾਵੜਾ 'ਚ ਇਕ ਘਰ 'ਚ ਲੱਭ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਆਈ.ਪੀ.ਐੱਸ. ਅਧਿਕਾਰੀ ਨੇ ਦੱਸਿਆ ਕਿ ਨੋਡਲ ਅਧਿਕਾਰੀ ਅਰਨਬ ਰਾਏ ਨੂੰ ਉਨ੍ਹਾਂ ਦੇ ਮੋਬਾਇਲ ਫੋਨ ਦੀ ਲੋਕੇਸ਼ਨ ਦੇ ਆਧਾਰ 'ਤੇ ਲੱਭ ਲਿਆ ਗਿਆ। ਸੀ.ਆਈ.ਡੀ. ਅਧਿਕਾਰੀ ਨੇ ਦੱਸਿਆ,''ਅਸੀਂ ਅੱਜ ਯਾਨੀ ਵੀਰਵਾਰ ਸਵੇਰ ਹਾਵੜਾ 'ਚ ਇਕ ਘਰੋਂ ਰਾਏ ਨੂੰ ਲੱਭ ਲਿਆ। ਉਹ ਠੀਕ ਹੈ।''

ਸੀ.ਆਈ.ਡੀ. ਅਧਿਕਾਰੀ ਨੇ ਇਹ ਵੀ ਦੱਸਿਆ ਕਿ ਰਾਏ ਥੱਕੇ ਹੋਏ ਦਿੱਸ ਰਹੇ ਹਨ। ਰਾਏ ਦੇ ਅਗਵਾ ਜਾਂ ਉਨ੍ਹਾਂ ਦੇ ਖੁਦ ਲਕੇ ਹੋਣ ਬਾਰੇ ਪੁੱਛੇ ਜਾਣ 'ਤੇ ਅਧਿਕਾਰੀ ਨੇ ਦੱਸਿਆ,''ਅਸੀਂ ਉਨ੍ਹਾਂ ਤੋਂ ਇਹ ਜਾਣਨ ਲਈ ਗੱਲ ਕਰਾਂਗੇ ਕਿ ਅਸਲ 'ਚ ਕੀ ਹੋਇਆ ਸੀ।'' 30 ਸਾਲਾ ਅਧਿਕਾਰੀ ਰਾਣਾਘਾਟ ਸੰਸਦੀ ਸੀਟ 'ਤੇ ਈ.ਵੀ.ਐੱਮ. ਅਤੇ ਵੀਵੀਪੈਟ ਦੇ ਇੰਚਾਰਜ ਸਨ। ਉਹ ਕ੍ਰਿਸ਼ਨਾਨਗਰ 'ਚ ਤਾਇਨਾਤ ਸਨ। ਰਾਏ 18 ਅਪ੍ਰੈਲ ਨੂੰ ਆਪਣੇ ਅਧਿਕਾਰਤ ਘਰ ਤੋਂ ਦਫ਼ਤਰ ਜਾਣ ਲਈ ਆਪਣੇ ਮੌਜੂਦਾ ਸਮੇਂ ਕਾਰਜ ਸਥਾਨ ਬਿਪ੍ਰਦਾਸ ਚੌਧਰੀ ਪੋਲੀਟੈਕਨਿਕ ਕਾਲਜ ਪੁੱਜੇ। ਇਸ ਤੋਂ ਬਾਅਦ ਉਹ ਉੱਥੋਂ ਲਾਪਤਾ ਹੋ ਗਏ ਸਨ।

DIsha

This news is Content Editor DIsha