ਚੋਣ ਕਮਿਸ਼ਨ ਨੇ ਮਹਾਰਾਸ਼ਟਰ ''ਚ ਵਿਧਾਨ ਪ੍ਰੀਸ਼ਦ ਚੋਣਾਂ ਦੀ ਦਿੱਤੀ ਮਨਜ਼ੂਰੀ

05/01/2020 12:27:00 PM

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਮਹਾਰਾਸ਼ਟਰ 'ਚ ਵਿਧਾਨ ਪ੍ਰੀਸ਼ਦ ਦੀਆਂ ਖਾਲੀ ਸੀਟਾਂ 'ਤੇ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਨਾਲ ਚੋਣਾਂ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਮਿਸ਼ਨ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਦੀ ਅਪੀਲ 'ਤੇ ਕਮਿਸ਼ਨ ਨੇ ਕੋਰੋਨਾ ਆਫ਼ਤ ਦੇ ਮੱਦੇਨਜ਼ਰ ਚੋਣਾਂ ਕਰਵਾਉਣ 'ਤੇ ਲਗਾਈ ਗਈ ਪਾਬੰਦੀ 'ਚ ਵਿਸ਼ੇਸ਼ ਹਾਲਾਤਾਂ ਦਾ ਹਵਾਲਾ ਦਿੰਦੇ ਹੋਏ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਕਮਿਸ਼ਨ ਨੇ ਟਵੀਟ ਕਰ ਕੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ ਖਾਲੀ ਸੀਟਾਂ 'ਤੇ ਕੋਰੋਨਾ ਦੇ ਮੱਦੇਨਜ਼ਰ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਚੋਣਾਂ ਕਰਵਾਈਆਂ ਜਾਣਗੀਆਂ।

PunjabKesariਦੱਸਣਯੋਗ ਹੈ ਕਿ ਇਹ ਸੀਟਾਂ 24 ਅਪ੍ਰੈਲ ਨੂੰ ਖਾਲੀ ਹੋਈਆਂ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕੇਰੇ ਦਾ ਰਾਜ ਵਿਧਾਨ ਮੰਡਲ ਦਾ ਮੈਂਬਰ ਬਣਨ ਦੀ ਸੰਵਿਧਾਨਕ ਜ਼ਰੂਰਤ ਨੂੰ ਦੇਖਦੇ ਹੋਏ ਕਮਿਸ਼ਨ ਨੇ ਇਹ ਫੈਸਲਾ ਕੀਤਾ ਹੈ। ਕਮਿਸ਼ਨ ਦੇ ਇਸ ਫੈਸਲੇ ਨਾਲ ਠਾਕਰੇ ਲਈ ਵਾਇਆ ਵਿਧਾਨ ਪ੍ਰੀਸ਼ਦ, ਵਿਧਾਇਕ ਬਣਨ ਦਾ ਰਸਤਾ ਸਾਫ਼ ਹੋ ਜਾਵੇਗਾ। ਸੰਵਿਧਾਨ ਅਨੁਸਾਰ ਉਨਾਂ ਲਈ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ 6 ਮਹੀਨੇ ਅੰਦਰ ਵਿਧਾਨ ਮੰਡਲ ਦੇ ਕਿਸੇ ਸਦਨ ਦਾ ਮੈਂਬਰ ਬਣਨ ਦੀ ਜ਼ਰੂਰੀ ਸਮੇਂ-ਸੀਮਾ ਇਸ ਮਹੀਨੇ ਦੇ ਅੰਤ 'ਚ ਖਤਮ ਹੋ ਰਹੀ ਹੈ। ਕੋਰੋਨਾ ਆਫ਼ਤ ਕਾਰਨ ਵਿਧਾਨ ਸਭਾ ਦੀ ਕਿਸੇ ਸੀਟ 'ਤੇ ਜ਼ਿਮਨੀ ਚੋਣਾਂ ਸੰਭਵ ਨਹੀਂ ਹੋਣ ਕਾਰਨ ਠਾਕਰੇ ਨੇ ਰਾਜਪਾਲ ਕੋਟੇ ਦੀ ਵਿਧਾਨ ਪ੍ਰੀਸ਼ਦ ਸੀਟ 'ਤੇ ਉਨਾਂ ਨੂੰ ਚੁਣਨ ਦੀ ਕੋਸ਼ਯਾਰੀ ਨੂੰ ਅਪੀਲ ਕੀਤੀ ਸੀ। ਰਾਜ ਵਿਧਾਨ ਪ੍ਰੀਸ਼ਦ 'ਚ ਰਾਜਪਾਲ ਕੋਟੇ ਦੀਆਂ 2 ਸੀਟਾਂ ਸੁਰੱਖਿਅਤ ਹਨ। ਹਾਲਾਂਕਿ ਰਾਜਪਾਲ ਨੇ ਠਾਕਰੇ ਨੂੰ ਚੁਣਨ ਦੀ ਬਜਾਏ ਕਮਿਸ਼ਨ ਤੋਂ ਵਿਧਾਨ ਪ੍ਰੀਸ਼ਦ ਦੀਆਂ ਖਾਲੀ ਸੀਟਾਂ 'ਤੇ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਹੈ।


DIsha

Content Editor

Related News