ਚੋਣ ਕਮਿਸ਼ਨ ਵੱਲੋਂ ਮਮਤਾ ਬੈਨਰਜੀ ਦੀ ਬਾਇਓਪਿਕ ''ਬਾਘਿਨੀ'' ਬੈਨ

04/24/2019 11:20:51 PM

ਨਵੀਂ ਦਿੱਲੀ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ ਨੂੰ ਬੈਨ ਕੀਤੇ ਜਾਣ ਤੋਂ ਬਾਅਦ ਚੋਣ ਕਮਿਸ਼ਨ ਨੇ ਹੁਣ ਮਮਤਾ ਬੈਨਰਜੀ ਦੀ ਬਾਇਓਪਿਕ ਫਿਲਮ ਦੇ ਟ੍ਰੇਲਰ 'ਤੇ ਰੋਕ ਲਗਾ ਦਿੱਤੀ ਹੈ। ਮਮਤਾ ਬੈਨਰਜੀ ਦੀ ਬਾਇਓਪਿਕ ਫਿਲਮ 'ਬਾਘਿਨੀ' ਬਾਰ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਨੇ ਸੀ.ਬੀ.ਐੱਫ.ਸੀ. ਤੋਂ ਸਰਟੀਫਿਕੇਟ ਨਹੀਂ ਲਿਆ ਹੈ। ਸੈਂਸਰ ਬੋਰਡ ਨੇ ਤਿੰਨ ਵੈੱਬਸਾਈਟ ਤੋਂ ਫਿਲਮ ਦਾ ਟ੍ਰੇਲਨ ਹਟਾਉਣ ਲਈ ਕਿਹਾ ਹੈ ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਸੀ.ਈ.ਓ. ਤੋਂ ਰਿਪੋਰਟ ਮੰਗੀ ਹੈ।
ਰਿਪੋਰਟ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਬਾਇਓਪਿਕ ਨੂੰ ਦੇਖੇਗਾ। ਚੋਣ ਕਮਿਸ਼ਨ ਨੇ ਫਿਲਮ ਦਾ ਟ੍ਰੇਲਰ ਦਿਖਾ ਰਹੀ ਤਿੰਨਾਂ ਵੈੱਬਸਾਈਟਾਂ ਤੋਂ ਕਮਿਸ਼ਨ ਦੇ ਨਿਰਦੇਸ਼ਾਂ ਦਾ ਉਲੰਘਣ ਕਰਨ ਦੀ ਗੱਲ ਵੀ ਕਹੀ ਹੈ। ਕਮਿਸ਼ਨ ਨੇ ਕਿਹਾ ਕਿ ਫਿਲਮ ਨੂੰ ਹਾਲੇ ਤਕ ਸੈਂਸਰ ਬੋਰਡ ਫਾਰ ਫਿਲਮ ਸਰਟੀਫਿਕੇਸ਼ਨ ਤੋਂ ਪਾਸ ਨਗੀਂ ਕੀਤਾ ਗਿਆ ਹੈ ਤੇ ਬਾਵਜੂਦ ਇਸ ਦੇ ਇਸ ਦਾ ਟ੍ਰੇਲਰ ਦਿਖਾਇਆ ਜਾ ਰਿਹਾ ਸੀ। ਇਸ ਬਾਰੇ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ ਜਿਸ 'ਤੇ ਕਾਰਵਾਈ ਹੋਈ ਹੈ।
ਦੱਸ ਦਈਏ ਕਿ 10 ਅਪ੍ਰੈਲ ਨੂੰ ਜਾਰੀ ਕੀਤੇ ਗਏ ਆਪਣੇ ਆਦੇਸ਼ 'ਚ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਕੋਈ ਵੀ ਬਾਇਓਪਿਕ ਫਿਲਮ ਜੋ ਕਿਸੇ ਰਾਜਨੀਤਕ ਦਲ ਜਾਂ ਰਾਜਨੇਤਾ ਦਾ ਗੁਣਗਾਣ ਕਰਦੀ ਹੋਵੇ ਉਸ ਨੂੰ ਬਾਇਓਗ੍ਰਾਫੀ ਜਾਂ ਹੈਜੀਓਗ੍ਰਾਫੀ ਦੇ ਰੂਪ 'ਚ ਰਿਲੀਜ਼ ਨਾ ਕੀਤਾ ਜਾਵੇ। ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ 'ਪੀ.ਐੱਮ. ਨਰਿੰਦਰ ਮੋਦੀ' ਨੂੰ ਰਿਲੀਜ਼ ਤੋਂ ਇਕ ਦਿਨ ਪਹਿਲਾਂ ਬੈਨ ਕਰ ਦਿੱਤਾ ਸੀ।

Inder Prajapati

This news is Content Editor Inder Prajapati