ਗੁਜਰਾਤ: ਚੋਣ ਆਯੋਗ ਨੇ ਲਗਾਈ ''ਪੱਪੂ'' ਸ਼ਬਦ ''ਤੇ ਰੋਕ

11/15/2017 11:27:36 AM

ਨਵੀਂ ਦਿੱਲੀ— ਗੁਜਰਾਤ ਚੋਣ ਆਯੋਗ ਨੇ ਭਾਰਤੀ ਜਨਤਾ ਪਾਰਟੀ ਦੇ ਉਸ ਟੀ.ਵੀ ਵਿਗਿਆਪਨ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ 'ਚ ਪੱਪੂ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਚੋਣ ਆਯੋਗ ਨੇ ਕਿਹਾ ਕਿ ਵਿਗਿਆਪਨ 'ਚ ਅਪ੍ਰਤੱਖ ਰੂਪ ਨਾਲ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਇਹ ਅਪਮਾਨਜਨਕ ਹੈ। ਇਕ ਨਿੱਜੀ ਟੀ.ਵੀ ਚੈਨਲ ਨੇ ਚੋਣ ਆਯੋਗ ਦੇ ਹਵਾਲੇ ਤੋਂ ਆਡੀਓ ਵਿਜੁਅਲ ਵਿਗਿਆਪਨ ਦੀ ਜਾਂਚ ਕਰਨ ਦੇ ਬਾਅਦ ਕਿਹਾ ਕਿ ਕਲਿੱਪ 'ਚ ਵਿਅੰਗਤਾਮਕ ਭਾਸ਼ਾ ਦੀ ਵਰਤੋਂ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਲਈ ਕੀਤੀ ਗਈ ਹੈ। 
ਗੁਜਰਾਤੀ 'ਚ ਪੱਪੂ ਦਾ ਮਤਲਬ ਬੇਸ਼ਰਮ ਹੁੰਦਾ ਹੈ। ਆਯੋਗ ਨੇ ਕਿਹਾ ਕਿ ਇਸ ਰਾਜਨੀਤਿਕ ਵਿਗਿਆਪਨ 'ਚ ਪੱਪੂ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਚੋਣ ਆਯੋਗ ਇਸ ਵਿਗਿਆਪਨ ਨੂੰ ਸ਼ਿਫਾਰਿਸ਼ ਕਰਦੀ ਹੈ। ਪੱਪੂ ਸ਼ਬਦ 'ਤੇ ਪਾਬੰਦੀ ਘੋਸ਼ਿਤ ਕਰਦੇ ਹੋਏ ਅਜਿਹੇ ਗੁੰਮਰਾਹ ਕਰਨ ਵਾਲੇ ਵਿਗਿਆਪਨ 'ਤੇ ਤੁਰੰਤ ਰੋਕ ਲਗਾਉਣ ਦੀ ਘੋਸ਼ਣਾ ਕਰਦੀ ਹੈ।