ਗਲਤ ਪਛਾਣ ਦੀ ਸ਼ਿਕਾਰ ਹੋਈ ਬਜ਼ੁਰਗ ਔਰਤ ਨੂੰ 3 ਸਾਲ ਬਾਅਦ ਮਿਲੀ ਹਿਰਾਸਤ ਕੰਪਲੈਕਸ ''ਚੋਂ ਰਿਹਾਈ

06/27/2019 4:33:48 PM

ਗੁਹਾਟੀ— ਆਸਾਮ 'ਚ 'ਵਿਦੇਸ਼ੀ' ਸਮਝ ਕੇ ਹਿਰਾਸਤ ਕੰਪਲੈਕਸ 'ਚ ਰੱਖੀ ਗਈ 59 ਸਾਲਾ ਔਰਤ ਨੂੰ 3 ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ। ਪੁਲਸ ਨੇ ਸਵੀਕਾਰ ਕੀਤਾ ਹੈ ਕਿ ਉਹ ਗਲਤ ਪਛਾਣ ਦੀ ਸ਼ਿਕਾਰ ਹੋਈ। ਅਧਿਕਾਰੀਆਂ ਨੇ ਗਲਤ ਵਿਅਕਤੀ ਨੂੰ ਹਿਰਾਸਤ 'ਚ ਲਿਆ ਸੀ। ਮਧੂਬਾਲਾ ਮੰਡਲ ਕੋਕਰਾਝਾਰ ਸਥਿਤ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਕੰਪਲੈਕਸ ਤੋਂ ਰਿਹਾਅ ਹੋਣ ਦੇ ਕੁਝ ਦੇਰ ਬਾਅਦ ਬੁੱਧਵਾਰ ਸ਼ਾਮ ਨੂੰ ਆਪਣੀ ਬੋਲੀ ਬੇਟੀ ਦੇ ਘਰ ਆਈ। ਮਧੂਬਾਲਾ ਦੀ ਰਿਹਾਈ ਵਿਦੇਸ਼ੀਆਂ ਦੇ ਟ੍ਰਿਬਿਊਨਲ ਦੇ ਸਾਹਮਣੇ ਪੁਲਸ ਦੇ ਇਹ ਸਵੀਕਾਰ ਕਰਨ ਤੋਂ ਬਾਅਦ ਹੋਈ ਕਿ ਉਨ੍ਹਾਂ ਨੇ 2016 'ਚ ਟ੍ਰਿਬਿਊਨਲ ਵਲੋਂ ਵਿਦੇਸ਼ੀ ਐਲਾਨ ਕੀਤੀ ਗਈ ਮਧੂਬਾਲਾ ਦਾਸ ਦੀ ਜਗ੍ਹਾ ਮਧੂਬਾਲਾ ਮੰਡਲ ਨੂੰ ਹਿਰਾਸਤ ਕੰਪਲੈਕਸ ਭੇਜ ਦਿੱਤਾ ਸੀ।

ਦੋਵੇਂ ਔਰਤਾਂ ਚਿਰਾਂਗ ਜ਼ਿਲੇ ਦੇ ਵਿਸ਼ਨੂੰਪੁਰ ਨਾਲ ਸੰਬੰਧ ਰੱਖਦੀਆਂ ਹਨ। ਚਿਰਾਂਗ ਜ਼ਿਲੇ ਦੇ ਪੁਲਸ ਸੁਪਰਡੈਂਟ ਸੁਧਾਕਰ ਸਿੰਘ ਨੇ ਮੀਡੀਆ ਨੂੰ ਦੱਸਿਆ,''ਮੈਨੂੰ ਜਦੋਂ ਇਹ ਸ਼ਿਕਾਇਤ ਮਿਲੀ ਕਿ ਮਧੂਬਾਲਾ ਮੰਡਲ ਗਲਤ ਪਛਾਣ ਦਾ ਸ਼ਿਕਾਰ ਹੋਈ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ ਤਾਂ ਮੈਂ ਜਾਂਚ ਬਿਠਾਈ ਤੇ ਤੱਤ ਸਾਹਮਣੇ ਆ ਗਏ। ਇਹ ਗਲਤ ਪਛਾਣ ਦਾ ਮਾਮਲਾ ਸੀ।'' ਸੁਧਾਕਰ ਨੇ ਪੁਲਸ ਹੈੱਡ ਕੁਆਰਟਰ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਇਸ ਕਾਰਵਾਈ 'ਚ ਸੁਧਾਰ ਲਈ ਵਿਦੇਸ਼ੀਆਂ ਦੇ ਟ੍ਰਿਬਿਊਨਲ ਗਏ। ਉਨ੍ਹਾਂ ਨੇ ਕਿਹਾ,''ਟ੍ਰਿਬਿਊਨਲ ਨੇ 25 ਜੂਨ ਨੂੰ ਉਨ੍ਹਾਂ ਨੂੰ ਰਿਹਾਅ ਕਰਨ ਦਾ ਆਦੇਸ਼ ਜਾਰੀ ਕੀਤਾ।''

DIsha

This news is Content Editor DIsha