ਮਾਲਕ ਦੇ ਕਤਲ ਤੋਂ ਬਾਅਦ ਲਾਸ਼ ਦੇ ਕੋਲ ਬੈਠਾ ਰਿਹਾ ਮੋਰ

09/30/2019 9:25:50 PM

ਵਾਰਾਨਸੀ — ਪਸ਼ੂ-ਪੰਛੀਆਂ ’ਚ ਵੀ ਭਾਵਨਾਵਾਂ ਹੁੰਦੀਆਂ ਹਨ। ਰਿਸ਼ਤਿਆਂ ਨੂੰ ਉਹ ਵੀ ਸਮਝਦੇ ਅਤੇ ਨਿਭਾਉਂਦੇ ਹਨ। ਅਜਿਹੀ ਹੀ ਇਕ ਘਟਨਾ ਕਲ ਕਾਸ਼ੀ ਹਿੰਦੂ ਯੂਨੀਵਰਸਿਟੀ (ਬੀ.ਐੱਚ.ਯੂ.) ’ਚ ਦੇਖਣ ਨੂੰ ਮਿਲੀ। ਇੱਥੇ ਇਕ ਚਾਹ ਵਾਲੇ ਦੇ ਕਤਲ ਤੋਂ ਬਾਅਦ ਉਸ ਦੀ ਲਾਸ਼ ਦੇ ਕੋਲ ਪਾਲਤੂ ਮੋਰ ਕਈ ਘੰਟੇ ਤੱਕ ਬੈਠਾ ਰਿਹਾ। ਇਸ ਦੌਰਾਨ ਸੁਰੱਖਿਆ ਕਰਮੀ ਡੰਡਾ ਪਟਕਦੇ ਰਹੇ ਪਰ ਉਹ ਘਟਨਾ ਸਥਾਨ ਤੋਂ ਨਹੀਂ ਹਟਿਆ।

ਬੀ.ਐੱਚ.ਯੂ. ਕੈਂਪਸ ’ਚ ਆਯੁਰਵੇਦ ਵਿਭਾਗ ਦੇ ਕੋਲ ਚਾਹ ਦੀ ਦੁਕਾਨ ਚਲਾਉਣ ਵਾਲੇ ਰਾਮਜਤਨ ਸਾਹਨੀ (65) ਦੀ ਮੰਗਲਵਾਰ ਦੇਰ ਰਾਤ ਸੌਣ ਸਮੇਂ ਅਣਪਛਾਤੇ ਬਦਮਾਸ਼ਾਂ ਨੇ ਇੱਟ ਨਾਲ ਸਿਰ ਕੁਚਲ ਕੇ ਕਤਲ ਕਰ ਦਿੱਤਾ। ਰਾਮਜਤਨ ਦਾ ਪਾਲਤੂ ਮੋਰ ਸਵੇਰ ਨੂੰ ਦੁਕਾਨ ਦੇ ਬਾਹਰ ਪਹੁੰਚਿਆ ਤਾਂ ਲਾਸ਼ ਦੇ ਕੋਲ ਆ ਕੇ ਬੈਠ ਗਿਆ। ਆਪਣੇੇ ਮਾਲਕ ਦੀ ਮੌਤ ਤੋਂ ਦੁਖੀ ਮੋਰ ਕਾਫੀ ਸਮੇ ਤੱਕ ਲਾਸ਼ ਕੋਲ ਬੈਠਾ ਰਿਹਾ। ਇਸ ਦੌਰਾਨ ਸੁਰੱਖਿਆ ਕਰਮਚਾਰੀ ਨੇ ਮੋਰ ਨੂੰ ਹਟਾਉਣ ਦੇ ਲਈ ਕਈ ਵਾਰ ਉਸ ਕੋਲ ਡੰਡਾ ਮਾਰਿਆ ਪਰ ਮੋਰ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਜਦ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਤਾਂ ਫਿਰ ਮੋਰ ਉੱਡ ਕੇ ਚਲਾ ਗਿਆ।

Inder Prajapati

This news is Content Editor Inder Prajapati