ਬਜ਼ੁਰਗ ਉੱਤੇ ਭਾਲੂ ਨੇ ਕੀਤਾ ਹਮਲਾ, ਬਹਾਦੁਰੀ ਨਾਲ ਇਸ ਤਰ੍ਹਾਂ ਬਚਾਈ ਆਪਣੀ ਜਾਨ

07/19/2017 5:52:22 PM

ਸੋਲਨ— ਸੋਲਨ ਦੇ ਹਰਿਪੁਰਧਾਰ ਖੇਤਰ ਦੇ ਕੁਫਰ ਪਿੰਡ 'ਚ ਬੁੱਧਵਾਰ ਨੂੰ ਇਕ ਬਜ਼ੁਰਗ ਵਿਅਕਤੀ 'ਤੇ ਭਾਲੂ ਨੇ ਹਮਲਾ ਕਰ ਦਿੱਤਾ ਪਰ 55 ਸਾਲਾਂ ਸੁਖਪਾਲ ਨੇ ਹਾਰ ਨਹੀਂ ਮੰਨ੍ਹੀ।


ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ ਕਰੀਬ 10 ਵਜੇ ਉਸ ਸਮੇਂ ਹੋਈ ਜਦੋਂ ਸੁਖਪਾਲ ਚਾਰਾ ਲੈਣਾ ਘਰ ਤੋਂ ਕੁਝ ਦੂਰੀ 'ਤੇ ਸਥਿਤ ਜੰਗਲ 'ਚ ਗਿਆ ਸੀ। ਬਹਾਦੁਰੀ ਦਾ ਪਛਾਣ ਦਿੰਦੇ ਹੋਏ ਸੁਖਪਾਲ ਨੇ ਭਾਲੂ ਦਾ ਮੁਕਾਬਲਾ ਕੀਤਾ ਅਤੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਜ਼ਿਲਾ ਇੰਚਾਰਜ਼ ਰਜਨੀਸ਼ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ 108 ਐਂਬੁਲੈਂਸ ਕਰਮਚਾਰੀ ਮੌਕੇ 'ਤੇ ਪੁੱਜੇ ਅਤੇ ਵਿਅਕਤੀ ਜ਼ਖਮੀ ਨੂੰ ਇਲਾਜ ਲਈ ਸੋਲਨ ਹਸਪਤਾਲ ਰੈਫਰ ਕੀਤਾ ਗਿਆ ਹੈ।