ਐਵੇਂ ਹੀ ਨਹੀਂ ਸ਼ਿੰਦੇ ਬਣੇ CM, ਮਹਾਰਾਸ਼ਟਰ ਸਰਕਾਰ ਟੁੱਟਣ ਤੋਂ ਲੈ ਕੇ ਬਣਨ ਤੱਕ ਦੇ ਪਿੱਛੇ ਹੈ ਵੱਡੀ ਖੇਡ

07/03/2022 10:29:34 AM

ਮੁੰਬਈ (ਵਿਸ਼ੇਸ਼)- ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਨੂੰ ਸੀ.ਐਮ. ਬਣਾ ਕੇ ਪੂਰੀ ਸਿਆਸਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਕੁਝ ਕਹਿ ਰਹੇ ਹਨ ਕਿ ਸ਼ਿਵ ਸੈਨਾ ਤੋਂ 2019 ਦਾ ਬਦਲਾ ਲਿਆ ਗਿਆ ਹੈ, ਜਦਕਿ ਕੁਝ ਕਹਿ ਰਹੇ ਹਨ ਕਿ ਇਹ ਲੋਕ ਸਭਾ ਚੋਣਾਂ ਲਈ ਭਾਜਪਾ ਦੀ ਸੋਚੀ ਸਮਝੀ ਰਣਨੀਤੀ ਹੈ। ਭਾਜਪਾ ਦੀ ਮਦਦ ਨਾਲ ਸਰਕਾਰ ਬਣਾਈ ਜਾ ਰਹੀ ਹੈ, ਜਿਸ ’ਚ ਏਕਨਾਥ ਸ਼ਿੰਦੇ ਡਰਾਈਵਰ ਦੀ ਸੀਟ ’ਤੇ ਹੋਣਗੇ। ਇਸ ਨਵੀਂ ਸਰਕਾਰ ਦੇ ਬਣਨ ਨਾਲ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ਕਾਫੀ ਮਦਦ ਮਿਲ ਸਕਦੀ ਹੈ। ਨਾਲ ਹੀ 2019 ਵਿਚ ਹੋਈਆਂ ਚੋਣਾਂ ਦੀ ਸਥਿਤੀ ਮੁੜ ਤਿਆਰ ਹੋ ਸਕਦੀ ਹੈ ਕਿਉਂਕਿ ਪਾਰਟੀ ਪਹਿਲਾਂ ਹੀ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਸੱਤਾ ਵਿਚ ਹੈ। ਜੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਇਨ੍ਹਾਂ ਸੂਬਿਆਂ ਤੋਂ 168 ਲੋਕ ਸਭਾ ਮੈਂਬਰ ਚੁਣੇ ਜਾਂਦੇ ਹਨ।

ਇਹ ਵੀ ਪੜ੍ਹੋ- ਰਿਟਾਇਰਮੈਂਟ ਮਗਰੋਂ ਵੀ ਰਾਸ਼ਟਰਪਤੀ ਕੋਵਿੰਦ ਦਾ ‘ਜਲਵਾ ਰਹੇਗਾ ਕਾਇਮ’, ਉਮਰ ਭਰ ਮਿਲਣਗੀਆਂ ਇਹ ਸਹੂਲਤਾਂ

ਮਹਾਰਾਸ਼ਟਰ ਬਾਰੇ ਵੱਡੀ ਯੋਜਨਾ
ਸਾਲ 2019 ਵਿਚ ਇਨ੍ਹਾਂ ਤਿੰਨਾਂ ਵੱਡੇ ਸੂਬਿਆਂ ’ਚ ਐੱਨ.ਡੀ.ਏ. ਦੀ ਸਰਕਾਰ ਸੀ। ਐੱਨ.ਡੀ.ਏ. ਨੇ ਇੱਥੇ 168 ਸੀਟਾਂ ਵਿੱਚੋਂ 144 ਸੀਟਾਂ ਹਾਸਲ ਕੀਤੀਆਂ ਸਨ। ਨਤੀਜਾ ਇਹ ਨਿਕਲਿਆ ਕਿ ਗਠਜੋੜ ਲੋਕ ਸਭਾ ’ਚ ਰਿਕਾਰਡ 352 ਅੰਕਾਂ ਤੱਕ ਪਹੁੰਚ ਗਿਆ। ਭਾਜਪਾ ਕੋਲ ਮਹਾਰਾਸ਼ਟਰ ਲਈ ਵੱਡੀ ਵਿਕਾਸ ਯੋਜਨਾ ਹੈ। ਸਾਲ 2019 ਤੋਂ ਪਹਿਲਾਂ ਪਾਰਟੀ ਨੇ ਬਿਹਾਰ ਵਿਚ ਨਿਤੀਸ਼ ਕੁਮਾਰ ਨਾਲ ਮਿਲ ਕੇ ਸਰਕਾਰ ਬਣਾਈ ਸੀ। ਇਸ ਤੋਂ ਪਹਿਲਾਂ ਕੁਮਾਰ ਨੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾ ਦਲ ਨਾਲੋਂ ਸਬੰਧ ਤੋੜ ਲਏ ਸਨ। ਇਸ ਦੇ ਨਾਲ ਹੀ ਭਾਜਪਾ ਲੰਬੀ ਉਡੀਕ ਤੋਂ ਬਾਅਦ ਯੂ.ਪੀ. ਵਿਚ ਸਰਕਾਰ ਬਣਾਉਣ ’ਚ ਕਾਮਯਾਬ ਰਹੀ ਜਦੋਂ ਕਿ ਮਹਾਰਾਸ਼ਟਰ ’ਚ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਵੱਖ ਹੋਣ ਤੋਂ ਪਹਿਲਾਂ ਭਾਜਪਾ ਰਾਜ ਵਿਚ ਸ਼ਿਵ ਸੈਨਾ ਦੇ ਨਾਲ ਮਿਲ ਕੇ ਸਰਕਾਰ ਚਲਾ ਰਹੀ ਸੀ।

ਇਹ ਵੀ ਪੜ੍ਹੋ- 33 ਸਾਲਾ ਸ਼ਖ਼ਸ ਨੇ ਵਸੀਅਤ ’ਚ ਲਿਆ ‘ਇੱਛਾ ਮੌਤ ਦਾ ਅਧਿਕਾਰ’, ਪੂਰੀ ਖ਼ਬਰ ’ਚ ਜਾਣੋ ਵਜ੍ਹਾ

ਬੀ. ਐਮ. ਸੀ. ਚੋਣ
ਭਾਜਪਾ ਵੱਲੋਂ ਸ਼ਿੰਦੇ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਵੱਡਾ ਕਾਰਨ ਬੀ. ਐਮ. ਸੀ. ਚੋਣਾਂ ਹਨ। ਇਨ੍ਹਾਂ ਚੋਣਾਂ ’ਚ ਊਧਵ ਦੀ ਸ਼ਿਵ ਸੈਨਾ ਦਾ ਮੁਕਾਬਲਾ ਕਰਨ ਲਈ ਏਕਨਾਥ ਸ਼ਿੰਦੇ ਦੀ ਸੈਨਾ ਖੜ੍ਹੀ ਹੋਵੇਗੀ। ਇਸ ਦੇ ਨਾਲ ਹੀ ਮਰਾਠੀ ਅਤੇ ਹਿੰਦੂਤਵ ਦੇ ਮੁੱਦੇ ਨੂੰ ਅੱਗੇ ਵਧਾਉਣ ਲਈ ਭਾਜਪਾ ਨੇ ਵੱਡੀ ਬਾਜ਼ੀ ਖੇਡੀ ਹੈ। ਜ਼ਿਕਰਯੋਗ ਹੈ ਕਿ ਰਾਖਵੇਂਕਰਨ ਨੂੰ ਲੈ ਕੇ ਮਰਾਠਾ ਭਾਈਚਾਰਾ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਤੋਂ ਕਾਫੀ ਨਾਰਾਜ਼ ਸੀ।

ਭਾਜਪਾ ਨੇ ਸ਼ਿੰਦੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਮਰਾਠਾ ਭਾਈਚਾਰੇ ਦਾ ਪੱਖ ਪੂਰਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸ਼ਿੰਦੇ ਮਰਾਠਾ ਭਾਈਚਾਰੇ ਤੋਂ ਆਉਂਦੇ ਹਨ। ਜਾਣਕਾਰੀ ਮੁਤਾਬਕ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਸ਼ਿੰਦੇ ਨੂੰ ਮੁੱਖ ਮੰਤਰੀ ਅਹੁਦੇ ਲਈ ਅੱਗੇ ਕੀਤਾ ਹੈ ਤਾਂ ਜੋ ਮਰਾਠਿਆਂ ਦੀ ਨਾਰਾਜ਼ਗੀ ਦੂਰ ਕਰ ਕੇ ਇਸ ਦਾ ਫਾਇਦਾ ਆਮ ਚੋਣਾਂ ’ਚ ਲਿਆ ਜਾ ਸਕੇ।

ਇਹ ਵੀ ਪੜ੍ਹੋ- ਦੇਸ਼ ’ਚ ਪਹਿਲੀ ਵਾਰ ਦੁਰਲੱਭ ਬੀਮਾਰੀ ਤੋਂ ਪੀੜਤ 8 ਮਹੀਨੇ ਬੱਚੇ ਦਾ ਹੋਇਆ ਲਿਵਰ ਟਰਾਂਸਪਲਾਂਟ

ਵੱਡੇ ਸਵਾਲ
ਇਸ ਤੋਂ ਇਲਾਵਾ ਨਵੇਂ ਗੱਠਜੋੜ ਕੋਲ ਕਈ ਸਮੱਸਿਆਵਾਂ ਹਨ ਜਿਨ੍ਹਾਂ ਦਾ ਜਵਾਬ ਸ਼ਿੰਦੇ ਦੀ ਸਰਕਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਦੇਣਾ ਪੈ ਸਕਦਾ ਹੈ। ਖਾਸ ਤੌਰ ’ਤੇ ਇਹ ਮੁੱਦੇ ਜਿਨ੍ਹਾਂ ’ਤੇ ਆਉਣ ਵਾਲੇ ਸਮੇਂ ਵਿਚ ਚਰਚਾ ਤੇਜ਼ ਹੋ ਸਕਦੀ ਹੈ :-
• ਭਾਰਤ ਵਿਚ ਇਹ ਪਹਿਲੀ ਵਾਰ ਨਹੀਂ ਹੈ ਕਿ ਇਕੋ ਸੋਚ ’ਤੇ ਆਧਾਰਿਤ ਸਰਕਾਰ ਬਣੀ ਹੋਵੇ। ਮਹਾਰਾਸ਼ਟਰ ’ਚ ਪਹਿਲਾਂ ਭਾਜਪਾ ਅਤੇ ਸ਼ਿਵ ਸੈਨਾ ਨੇ ਮਿਲ ਕੇ ਸੱਤਾ ਚਲਾਈ ਹੈ, ਜਿਨ੍ਹਾਂ ਦੀ ਸੋਚ ਹਿੰਦੂਤਵ ਦੀ ਸੀ ਪਰ ਉਹ ਵੱਖ ਹੋ ਗਏ। ਸੋਚ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਹੈ।
• ਸ਼ਿੰਦੇ ਦੀ ਵੱਡੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਵਿਧਾਇਕਾਂ ਨੂੰ ਆਪਣੇ ਨਾਲ ਬੰਨ੍ਹ ਕੇ ਰੱਖਣਾ ਹੈ। ਗੁਹਾਟੀ ਵਿਚ ਵਿਧਾਇਕਾਂ ਨੂੰ ਨਾਲ ਰੱਖਣ ਅਤੇ ਸਰਕਾਰ ਚਲਾਉਣ ਵੇਲੇ ਉਨ੍ਹਾਂ ਨੂੰ ਇਕੱਠੇ ਰੱਖਣ ਵਿਚ ਫਰਕ ਹੈ।
• ਠਾਕਰੇ ਖਿਲਾਫ ਆਵਾਜ਼ ਉਠਾਉਣ ਵਾਲੇ 21 ਵਿਧਾਇਕਾਂ ’ਚੋਂ 18 ’ਤੇ ਕੇਸ ਦਰਜ ਹਨ। ਖੁਦ ਸ਼ਿੰਦੇ ਦੇ ਖਿਲਾਫ ਵੀ ਕੇਸ ਹਨ। ਅਜਿਹੇ ’ਚ ਕਈ ਮਾਮਲਿਆਂ ’ਚ ਸ਼ਿੰਦੇ ਸਰਕਾਰ ਲਈ ਜਵਾਬ ਦੇਣਾ ਮੁਸ਼ਕਲ ਹੋ ਸਕਦਾ ਹੈ।
• ਇਹ ਵੱਡੀ ਗੱਲ ਹੈ ਕਿ ਸ਼ਿੰਦੇ ਨਾਲ ਆਏ ਸਾਰੇ ਵਿਧਾਇਕ ਸ਼ਿਵ ਸੈਨਾ ਦੇ ਪੁਰਾਣੇ ਲੋਕ ਨਹੀਂ ਹਨ। ਅੰਕੜਿਆਂ ਮੁਤਾਬਕ ਸਰਕਾਰ ਦਾ ਤਖਤਾ ਪਲਟਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ 39 ਵਿਧਾਇਕਾਂ ’ਚੋਂ 16 ਪਹਿਲੀ ਵਾਰ ਵਿਧਾਇਕ ਬਣੇ ਹਨ। 15 ਵਿਧਾਇਕ ਅਜਿਹੇ ਹਨ ਜੋ ਦੋ ਜਾਂ ਵੱਧ ਵਾਰ ਵਿਧਾਇਕ ਬਣੇ ਹਨ। 5 ਵਿਧਾਇਕ ਦੂਜੀਆਂ ਪਾਰਟੀਆਂ ਤੋਂ ਆਏ ਹਨ। ਅਜਿਹੇ ’ਚ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਸਾਰੇ ਵਿਧਾਇਕ ਸ਼ਿੰਦੇ ਦੀ ਸੁਰ ਨਾਲ ਸੁਰ ਮਿਲਾਉਂਦੇ ਰਹਿਣਗੇ।

ਇਹ ਵੀ ਪੜ੍ਹੋ- ਮੈਨੂੰ ਮੁੱਖ ਮੰਤਰੀ ਬਣਾਉਣਾ ਫੜਨਵੀਸ ਦਾ ਮਾਸਟਰਸਟ੍ਰੋਕ, ਉਨ੍ਹਾਂ ਵੱਡਾ ਦਿਲ ਵਿਖਾਇਆ: ਏਕਨਾਥ ਸ਼ਿੰਦੇ

ਸ਼ਿੰਦੇ ਦੇ ਸਾਹਮਣੇ ਚੁਣੌਤੀ
• ਏਕਨਾਥ ਸ਼ਿੰਦੇ ਦੇ ਸਾਹਮਣੇ ਪਹਿਲੀ ਚੁਣੌਤੀ ਮਹਾਰਾਸ਼ਟਰ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹੈ। ਸ਼ਿੰਦੇ ਸਰਕਾਰ ਨੂੰ ਭਰੋਸੇ ਦਾ ਵੋਟ ਹਾਸਲ ਕਰਨਾ ਹੈ ਅਤੇ ਇਸ ਦੌਰਾਨ ਸ਼ਿਵ ਸੈਨਾ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਊਧਵ ਠਾਕਰੇ ਦਾ ਸਮਰਥਨ ਕਰਨ ਵਾਲੇ ਸ਼ਿਵ ਸੈਨਾ ਦੇ ਵਿਧਾਇਕਾਂ ਦਾ ਕੀ ਸਟੈਂਡ ਹੋਵੇਗਾ। ਸ਼ਿਵ ਸੈਨਾ ਵੱਲੋਂ ਏਕਨਾਥ ਸ਼ਿੰਦੇ ਦੇ ਸਮਰਥਕਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ ਪਰ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੁਣਵਾਈ 11 ਜੁਲਾਈ ਨੂੰ ਹੋਵੇਗੀ, ਜਦਕਿ ਏਕਨਾਥ ਸ਼ਿੰਦੇ ਸਰਕਾਰ ਨੇ ਸੋਮਵਾਰ ਨੂੰ ਆਪਣਾ ਬਹੁਮਤ ਸਾਬਤ ਕਰਨਾ ਹੈ।

• ਇਕ ਹੋਰ ਵੱਡੀ ਚੁਣੌਤੀ ਸ਼ਿਵ ਸੈਨਾ ’ਤੇ ਕਬਜ਼ਾ ਕਰਨਾ ਹੈ। ਏਕਨਾਥ ਸ਼ਿੰਦੇ ਲਗਾਤਾਰ ਕਹਿ ਰਹੇ ਹਨ ਕਿ ਉਹ ਅਤੇ ਸਾਰੇ ਵਿਧਾਇਕ ਸ਼ਿਵ ਸੈਨਾ ਵਿੱਚ ਹਨ ਅਤੇ ਬਾਲਾ ਸਾਹਿਬ ਠਾਕਰੇ ਦੇ ਸੱਚੇ ਸ਼ਿਵ ਸੈਨਿਕ ਹਨ। 55 ਮੈਂਬਰੀ ਸ਼ਿਵ ਸੈਨਾ ’ਚ 39 ਵਿਧਾਇਕ ਏਕਨਾਥ ਸ਼ਿੰਦੇ ਨਾਲ ਹਨ। ਊਧਵ ਠਾਕਰੇ ਕਿਉਂਕਿ ਸ਼ਿਵ ਸੈਨਾ ਮੁਖੀ ਦੇ ਅਹੁਦੇ ’ਤੇ ਹਨ, ਅਜਿਹੇ ’ਚ ਸ਼ਿਵ ਸੈਨਾ ’ਚ ਕਿਸ ਦਾ ਹੁਕਮ ਚੱਲੇਗਾ ਅਤੇ ਪਾਰਟੀ ਅੰਦਰ ਇਸ ਵੱਡੀ ਬਗਾਵਤ ਤੋਂ ਬਾਅਦ ਪਾਰਟੀ ਦੇ ਵਿਧਾਇਕ-ਐੱਮ.ਪੀ. ਕਿਸ ਨੂੰ ਪਾਰਟੀ ਕੇਡਰ ਦਾ ਨੇਤਾ ਮੰਣਨਗੇ, ਇਹ ਇਕ ਵੱਡਾ ਸਵਾਲ ਹੈ।

• ਬਾਗੀ ਵਿਧਾਇਕਾਂ ਨੇ ਏਕਨਾਥ ਸ਼ਿੰਦੇ ਨੂੰ ਆਪਣਾ ਨੇਤਾ ਮੰਨ ਲਿਆ ਹੈ। ਅਜਿਹੇ ’ਚ ਸ਼ਿਵ ਸੈਨਾ ਦੇ ਕਬਜ਼ੇ ਦੀ ਲੜਾਈ ਅਦਾਲਤ ਤੱਕ ਵੀ ਪਹੁੰਚ ਸਕਦੀ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਸ਼ਿੰਦੇ ਅਤੇ ਊਧਵ ਠਾਕਰੇ ਲਈ ਇਹ ਵੱਡੀ ਚੁਣੌਤੀ ਹੋਵੇਗੀ।

ਇਹ ਵੀ ਪੜ੍ਹੋ- ਸ਼ਿਵ ਸੈਨਾ ਦਾ ਫੜਨਵੀਸ ’ਤੇ ਤੰਜ਼, ਭਾਜਪਾ ’ਚ ਢਾਈ ਸਾਲ ਪਹਿਲਾਂ ‘ਵੱਡਾ ਦਿਲ’ ਵਿਖਾਉਣਾ ਚਾਹੀਦਾ ਸੀ

Tanu

This news is Content Editor Tanu