ਪਲਾਨੀਸਵਾਮੀ ਨੇ ''ਜੱਲੀਕਟੂ'' ਨੂੰ ਦਿਖਾਈ ਹਰੀ ਝੰਡੀ

01/20/2019 6:00:27 PM

ਚੇਨਈ— ਤਾਮਿਲਨਾਡੂ ਦੇ ਪੁਡੁਕੋਟੱਈ ਜ਼ਿਲੇ ਦੇ ਵਿਰਾਲੀਮਾਲਈ 'ਚ ਐਤਵਾਰ ਨੂੰ ਪੋਂਗਲ ਤਿਉਹਾਰ ਦੇ ਮੌਸਮ ਦੇ ਸਭ ਤੋਂ ਵੱਡੇ ਜੱਲੀਕਟੂ ਆਯੋਜਨ ਨੂੰ ਮੁੱਖ ਮੰਤਰੀ ਈ.ਕੇ. ਪਲਾਨੀਸਵਾਮੀ ਨੇ ਹਰੀ ਝੰਡੀ ਦਿਖਾਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਆਯੋਜਨ 'ਚ ਕਰੀਬ 2000 ਬਲਦ ਅਤੇ ਉਨ੍ਹਾਂ ਨੂੰ ਕਾਬੂ ਕਰਨ ਵਾਲੇ 700 ਲੋਕਾਂ ਨੇ ਰਜਿਸਟਰੇਸ਼ਨ ਕਰਵਾਇਆ ਹੈ। 

ਜ਼ਿਕਰਯੋਗ ਹੈ ਕਿ ਜ਼ਿਲੇ 'ਚ ਹੋ ਰਿਹਾ ਜੱਲੀਕਟੂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੋ ਸਕਦਾ ਹੈ। ਅੰਮਾਨਕੁਲਾਮ ਮੈਦਾਨ 'ਚ ਹੋਣ ਵਾਲੇ ਇਸ ਆਯੋਜਨ 'ਚ ਇਕ ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬ੍ਰਿਟੇਨ ਸਥਿਤ ਵਰਲਡ ਰਿਕਾਰਡਜ਼ ਯੂਨੀਅਨ ਦੇ ਪ੍ਰਤੀਨਿਧੀ ਵੀ ਇਸ ਮੌਕੇ ਹਾਜ਼ਰ ਸਨ। ਇਸ ਆਯੋਜਨ 'ਚ ਬਲਦਾਂ ਦੀ ਜਾਂਚ ਲਈ ਆਯੋਜਨ ਸਥਾਨ 'ਤੇ ਵੈਟਰਨਰੀ (ਪਸ਼ੂ ਚਕਿਤਸਕ) ਅਤੇ ਡਾਕਟਰੀ ਦਲ ਤਾਇਨਾਤ ਕੀਤੇ ਗਏ ਸਨ। ਇਹ ਪਹਿਲਾ ਮੌਕਾ ਹੈ, ਜਦੋਂ ਬਲਦਾਂ ਨੂੰ ਕਾਬੂ ਕਰਨ ਵਾਲੇ ਲੋਕਾਂ ਦਾ ਬੀਮਾ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਆਯੋਜਨ ਨੂੰ ਦੇਖਦੇ ਹੋਏ ਵੱਡੀ ਗਿਣਤੀ 'ਚ ਪੁਲਸ ਫੋਰਸਾਂ ਦੀ ਤਾਇਨਾਤੀ ਕੀਤੀ ਗਈ ਸੀ।

DIsha

This news is Content Editor DIsha