ਕੂਨੋ ''ਚ ਚੀਤੇ ਸੂਰਜ ਦੀ ਮਿਲੀ ਲਾਸ਼, ਹੁਣ ਤੱਕ 8 ਚੀਤਿਆਂ ਦੀ ਹੋਈ ਮੌਤ

07/14/2023 6:28:05 PM

ਭੋਪਾਲ (ਭਾਸ਼ਾ)- ਅਫ਼ਰੀਕਾ ਤੋਂ ਲਿਆਂਦੇ ਗਏ ਨਰ ਚੀਤੇ ਸੂਰਜ ਦੀ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਕੂਨੋ ਰਾਸ਼ਟਰੀ ਪਾਰਕ (ਕੇ.ਐੱਨ.ਪੀ.) 'ਚ ਮੌਤ ਹੋ ਗਈ। ਜੰਗਲਾਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਮਾਰਚ ਤੋਂ ਸ਼ਓਪੁਰ ਜ਼ਿਲ੍ਹੇ ਦੇ ਪਾਰਕ 'ਚ ਮਰਨ ਵਾਲੇ ਚੀਤਿਆਂ ਦੀ ਗਿਣਤੀ 8 ਹੋ ਗਈ ਹੈ। ਤਿੰਨ ਪਹਿਲਾਂ ਹੀ ਪਾਰਕ 'ਚ ਅਫ਼ਰੀਕਾ ਤੋਂ ਲਿਆਂਦੇ ਗੋਏ ਨਰ ਚੀਤੇ ਤੇਜਸ ਦੀ ਮੌਤ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਸੂਰਜ ਨੂੰ ਸ਼ੁੱਕਰਵਾਰ ਸਵੇਰੇ ਇਕ ਨਿਗਰਾਨੀ ਟੀਮ ਨੇ ਪਾਲਪੁਰ ਪੂਰਬੀ ਜੰਗਲ ਰੇਂਜ ਦੇ ਮਸਾਵਨੀ ਬੀਟ 'ਚ ਪਿਆ ਹੋਇਆ ਦੇਖਿਆ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਉਸ ਕੋਲ ਗਏ ਤਾਂ ਉਨ੍ਹਾਂ ਦੇਖਿਆ ਕਿ ਉਸ ਦੀ ਗਰਦਨ 'ਤੇ ਕੀੜੇ ਮੰਡਰਾ ਰਹੇ ਸਨ ਪਰ ਉਹ ਮੁੜ ਉੱਠ ਕੇ ਦੌੜ ਗਿਆ। ਅਧਿਕਾਰੀ ਨੇ ਦੱਸਿਆ ਕਿ ਪਸ਼ੂ ਡਾਕਟਰਾਂ ਅਤੇ ਜੰਗਲਾਤ ਅਧਿਕਾਰੀਆਂ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਸਵੇਰੇ ਕਰੀਬ 9 ਵਜੇ ਚੀਤਾ ਮ੍ਰਿਤਕ ਮਿਲਿਆ। ਉਨ੍ਹਾਂ ਕਿਹਾ,''ਇਹ ਪਹਿਲੀ ਵਾਰ ਹੈ ਕਿ ਮੁਕਤ ਖੇਤਰ 'ਚ ਕਿਸੇ ਚੀਤੇ ਦੀ ਮੌਤ ਹੋਈ ਹੈ।'' ਅਧਿਕਾਰੀ ਨੇ ਕਿਹਾ ਕਿ ਉਸ ਦੀ ਪਿੱਠ ਅਤੇ ਗਰਦਨ 'ਤੇ ਸੱਟ ਦੇ ਨਿਸ਼ਾਨ ਸਨ।

DIsha

This news is Content Editor DIsha