ਕਰਨਾਟਕ 'ਚ ਬੱਸ ਪਲਟਣ ਨਾਲ 8 ਲੋਕਾਂ ਦੀ ਮੌਤ, 25 ਗੰਭੀਰ ਜ਼ਖਮੀ

03/19/2022 12:53:19 PM

ਬੈਂਗਲੁਰੂ (ਵਾਰਤਾ)- ਕਰਨਾਟਕ ਦੇ ਤੁਮਕੁਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਨਿੱਜੀ ਬੱਸ ਪਲਟ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 25 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ 'ਚ ਜੀਵਨ ਲਈ ਸੰਘਰਸ਼ ਕਰ ਰਹੇ ਹਨ। 

ਇਹ ਵੀ ਪੜ੍ਹੋ : ਜਾਇਦਾਦ ਕਰ ਕੇ ਬਜ਼ੁਰਗ ਨੇ ਘਰ 'ਚ ਲਗਾਈ ਅੱਗ, ਨੂੰਹ-ਪੁੱਤਰ ਸਮੇਤ ਪੋਤੀਆਂ ਜਿਊਂਦੇ ਸੜੇ

ਸ਼ੁਰੂਆਤੀ ਜਾਂਚ 'ਚ ਡਰਾਈਵਰ ਦੇ ਲਾਪਰਵਾਹੀ ਨਾਲ ਵਾਹਨ ਚਲਾਉਣ ਦੀ ਗੱਲ ਸਾਹਮਣੇ ਆਈ ਹੈ। ਜਿਸ ਕਾਰਨ ਇਹ ਹਾਦਸਾ ਹੋਇਆ। ਪੁਲਸ ਅਨੁਸਾਰ ਐੱਸ.ਵੀ.ਟੀ. ਟਰੈਵਲਜ਼ ਦੀ ਬੱਸ 'ਚ 60 ਤੋਂ ਵਧ ਯਾਤਰੀ ਸਵਾਰ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਸੜਕ 'ਤੇ ਬਿਖਰੀਆਂ ਪਈਆਂ ਸਨ। 

ਇਹ ਵੀ ਪੜ੍ਹੋ : ਵੰਡ ਦੌਰਾਨ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦੇਣਾ ਇਕ ਗਲਤੀ ਸੀ : ਅਮਿਤ ਸ਼ਾਹ


DIsha

Content Editor

Related News