ਇਸ ਮੰਦਰ ''ਚ ਮੂਰਤੀ ''ਤੇ ਲੱਗੇ 8 ਪ੍ਰਾਚੀਨ ਹੀਰੇ ਚੋਰੀ

Tuesday, Jul 04, 2017 - 04:37 PM (IST)

ਕੇਰਲ— ਇੱਥੋਂ ਦੇ ਪ੍ਰਸਿੱਧ ਪਦਮਨਾਭਸਵਾਮੀ ਮੰਦਰ 'ਚ ਰੱਖੇ 8 ਬੇਸ਼ਕੀਮਤੀ ਹੀਰੇ ਗਾਇਬ ਹੋਣ ਦੀ ਖਬਰ ਸਾਹਮਣੇ ਆਈ ਹੈ। ਇਨ੍ਹਾਂ ਨੂੰ ਮੰਦਰ ਦੇ ਗਰਭਗ੍ਰਹਿ ਕੋਲ ਸਥਿਤ ਇਕ ਤਿਜੋਰੀ 'ਚ ਸੰਭਾਲ ਕੇ ਰੱਖਿਆ ਜਾਂਦਾ ਸੀ ਪਰ ਬੀਤੀ ਮਈ ਨੂੰ ਇਹ ਹੀਰੇ ਤਿਜੋਰੀ 'ਚੋਂ ਗਾਇਬ ਮਿਲੇ। ਇਤਿਹਾਸਕ ਮੰਦਰ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੌਂਪੀ ਗਈ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ। ਸੀਨੀਅਰ ਵਕੀਲ ਗੋਪਾਲ ਸੁਬਰਾਮਣੀਅਮ ਨੇ ਹਾਲ ਹੀ 'ਚ ਇਹ ਰਿਪੋਰਟ ਸੌਂਪੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹੀਰੇ ਗਾਇਬ ਹੋਣ ਦੇ ਸੰਬੰਧ 'ਚ 6 ਅਗਸਤ 2016 ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ। ਇਹ ਭਗਵਾਨ ਪਦਮਨਾਭਸਵਾਮੀ ਦੀ ਮੂਰਤੀ ਦੇ ਮਸਤਕ (ਮੱਥੇ) 'ਤੇ ਲੱਗੇ ਪ੍ਰਾਚੀਨ ਹੀਰੇ ਹਨ। 
ਇਹ ਮਾਮਲਾ ਚੀਫ ਜਸਟਿਸ ਜੇ.ਐੱਸ. ਖੇਹਰ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਸੋਮਵਾਰ ਨੂੰ ਸੁਣਵਾਈ ਲਈ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ ਪਰ ਇਸ ਮੁਲਤਵੀ ਕਰ ਦਿੱਤਾ ਗਿਆ। ਹੁਣ ਅੱਗੇ ਇਸ ਮਾਮਲੇ ਦੀ ਸੁਣਵਾਈ ਹੋਵੇਗੀ। ਹਾਲਾਂਕਿ ਇਨ੍ਹਾਂ ਹੀਰਿਆਂ ਦੀ ਬਾਜ਼ਾਰ 'ਚ ਕੀਮਤ ਬਹੁਤ ਜ਼ਿਆਦਾ ਨਹੀਂ ਹੈ ਪਰ ਪ੍ਰਾਚੀਨਤਾ ਕਾਰਨ ਇਸ ਦਾ ਮਹੱਤਵ ਕਾਫੀ ਹੈ। ਇਕ ਅਨੁਮਾਨ ਅਨੁਸਾਰ ਗਾਇਬ ਹੋਏ 8 ਹੀਰਿਆਂ ਦੀ ਕੀਮਤ 21 ਲੱਖ ਰੁਪਏ ਤੱਕ ਹੋ ਸਕਦੀ ਹੈ।


Related News