ਖਾੜੀ ਦੇਸ਼ਾਂ ਵਿਚ ਹੁਣ ਇਸ ਦਿਨ ਮਨਾਈ ਜਾਵੇਗੀ ਈਦ

05/23/2020 2:03:27 AM

ਨਵੀਂ ਦਿੱਲੀ (ਏਜੰਸੀ)- ਰਮਜ਼ਾਨ ਦਾ ਪਾਕ ਮਹੀਨਾ ਖਤਮ ਹੋ ਗਿਆ ਹੈ। ਮੁਸਲਮਾਨਾਂ ਦੇ 29 ਮੁਸ਼ਕਲ ਰੋਜ਼ੇ ਪੂਰੇ ਹੋ ਗਏ ਹਨ। ਸੰਯੁਕਤ ਅਰਬ ਅਮੀਰਾਤ ਸਾਊਦੀ ਅਰਬ ਅਮੀਰਾਤ, ਸਾਊਦੀ ਅਰਬ ਸਣੇ ਖਾੜੀ ਦੇਸ਼ਾਂ ਵਿਚ ਲੋਕ ਚੰਦ ਦਾ ਦੀਦਾਰ ਕਰਨ ਨੂੰ ਬੇਤਾਬ ਸਨ। ਅੱਜ ਪੂਰੀ ਉਮੀਦ ਸੀ ਕਿ ਆਸਮਾਨ ਦੀ ਕਾਲੀ ਚਾਦਰ ਵਿਚ ਦਮਕਦਾ ਹੋਇਆ ਚੰਨ੍ਹ ਦਿਖਾਈ ਦੇਵੇਗਾ। ਲੋਕ ਚੰਨ ਨੂੰ ਲੱਭਦੇ ਰਹੇ ਪਰ ਅਜਿਹਾ ਨਾ ਹੋ ਸਕਿਆ। ਇਸ ਤੋਂ ਬਾਅਦ ਹੁਣ ਉਥੇ ਐਤਵਾਰ (24 ਮਈ) ਨੂੰ ਈਦ ਦਾ ਤਿਓਹਾਰ ਮਨਾਇਆ ਜਾਵੇਗਾ।
ਈਦ ਉਲ ਫਿਤਰ ਰਮਜ਼ਾਨ ਦੇ ਪਾਕਿ ਮਹੀਨੇ  ਦੇ ਅੰਤ ਦਾ ਪ੍ਰਤੀਕ ਹੈ, ਇਸ ਦੇ ਨਾਲ ਹੀ ਇਹ ਸ਼ਾੰਤੀ ਅਤੇ ਭਾਈਚਾਰੇ ਦਾ ਵੀ ਤਿਓਹਾਰ ਹੈ। ਇਸ ਦਿਨ ਸਾਰੇ ਮੁਸਲਮਾਨ ਮਸਜਿਦ ਵਿਚ ਨਮਾਜ਼ ਪੜ੍ਹਣ ਜਾਂਦੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਦੁਆ ਕਰਦੇ ਹਨ। ਇਸ ਤਿਓਹਾਰ ਨੂੰ ਭਾਈਚਾਰੇ ਅਤੇ ਫਿਰਕੂ ਸਦਭਾਵਨਾ ਫੈਲਾਉਣ ਵਾਲਾ ਤਿਓਹਾਰ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਨਵੇਂ ਕੱਪੜੇ ਪਹਿਨਦੇ ਹਨ ਅਤੇ ਰਿਸ਼ਤੇਦਾਰਾਂ ਦੇ ਘਰ ਜਾਂਦੇ ਹਨ।

Sunny Mehra

This news is Content Editor Sunny Mehra