ਯੂਕ੍ਰੇਨ 'ਚ ਬੋਲੇ ਭਾਰਤੀ ਰਾਜਦੂਤ, ਸਾਰੇ ਬਾਰਡਰ ਖੋਲ੍ਹਣ ਦੀ ਕਰ ਰਹੇ ਕੋਸ਼ਿਸ਼

02/27/2022 9:47:32 PM

ਨਵੀਂ ਦਿੱਲੀ-ਯੂਕ੍ਰੇਨ ਸਥਿਤ ਭਾਰਤੀ ਰਾਜਦੂਤ ਨੇ ਐਤਵਾਰ ਨੂੰ ਕਿਹਾ ਕਿ ਉਹ ਗੁਆਂਢੀ ਦੇਸ਼ਾਂ ਨਾਲ ਲੱਗਦੇ ਬਾਰਡਰ 'ਤੇ ਅਤੇ ਆਵਾਜਾਈ ਕੇਂਦਰ ਖੋਲ੍ਹਣ ਦੀ ਸੰਭਾਵਨਾ ਦਾ ਲਗਾਤਾਰ ਪਤਾ ਲਗਾ ਰਿਹਾ ਹੈ ਤਾਂ ਕਿ ਭਾਰਤੀ ਨਾਗਰਿਕਾਂ ਨੂੰ ਜੰਗ ਪ੍ਰਭਾਵਿਤ ਦੇਸ਼ ਤੋਂ ਕੱਢਿਆ ਜਾ ਸਕੇ। ਦੂਤਘਰ ਨੇ ਇਕ ਐਡਵਾਈਜ਼ਰੀ ਜਾਰੀ ਕਰ ਕਿਹਾ ਕਿ ਉਹ ਸਥਿਤੀ ਦੀ ਨੇੜੀਂਓ ਨਜ਼ਰ ਰੱਖ ਰਿਹਾ ਹੈ, ਖਾਸ ਤੌਰ 'ਤੇ ਯੂਕ੍ਰੇਨ ਦੇ ਪੂਰਬੀ ਹਿੱਸੇ 'ਚ ਅਤੇ ਉਹ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਲਗਾਤਾਰ ਅਧਿਕਾਰੀਆਂ ਦੇ ਸੰਪਰਕ 'ਚ ਹਨ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਹਮਲੇ ਵਿਰੁੱਧ ਰੂਸ 'ਚ ਲੋਕਾਂ ਨੇ ਕੀਤਾ ਪ੍ਰਦਰਸ਼ਨ

ਦੂਤਘਰ ਨੇ ਕਿਹਾ ਕਿ ਜਦ ਵੀ ਕਰਫ਼ਿਊ ਹਟਾਇਆ ਜਾਵੇਗਾ, ਤੁਹਾਡੇ ਆਲੇ-ਦੁਆਲੇ ਲੋਕਾਂ ਦੀ ਆਵਾਜਾਈ ਹੋਵੇਗੀ, ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨੇੜਲੇ ਰੇਲਵੇ ਸਟੇਸ਼ਨਾਂ ਦੀ ਵਰਤੋਂ ਜੰਗ ਪ੍ਰਭਾਵਿਤ ਇਲਾਕੇ ਤੋਂ ਨਿਕਲਣ ਲਈ ਕਰਨ ਅਤੇ ਪੱਛਮੀ ਹਿੱਸੇ ਵੱਲ ਅਗੇ ਵਧਣ। ਦੂਤਘਰ ਨੇ ਕਿਹਾ ਕਿ ਰੇਲਵੇ ਦਾ ਸੰਚਾਲਨ ਹੋ ਰਿਹਾ ਹੈ ਅਤੇ ਉਹ ਸੁਰੱਖਿਅਤ ਹੈ। ਜੇਕਰ ਨਿਯਮਿਤ ਟਰੇਨਾਂ ਲਈ ਟਿਕਟ ਮਿਲ ਰਹੀ ਹੈ ਤਾਂ ਉਹ ਬੁਕਿੰਗ ਕਰ ਸਕਦੇ ਹਨ।

ਇਹ ਵੀ ਪੜ੍ਹੋ : ਬੇਲਾਰੂਸ ਸਰਹੱਦ 'ਤੇ ਮੁਲਾਕਾਤ ਕਰਨਗੇ ਯੂਕ੍ਰੇਨ ਤੇ ਰੂਸ ਦੇ ਡਿਪਲੋਮੈਟ

ਇਸ ਤੋਂ ਇਲਾਵਾ ਯੂਕ੍ਰੇਨੀ ਰੇਲਵੇ ਵੀ ਲੋਕਾਂ ਨੂੰ ਕੱਢਣ ਲਈ ਵਿਸ਼ੇਸ਼ ਟਰੇਨਾਂ ਚੱਲਾ ਰਿਹਾ ਹੈ ਅਤੇ ਰੇਲਵੇ ਸਟੇਸ਼ਨਾਂ 'ਤੇ 'ਪਹਿਲਾ ਆਓ ਪਹਿਲਾ ਪਾਓ' ਦੇ ਆਧਾਰ 'ਤੇ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਅਤੇ ਇਸ ਦੇ ਲਈ ਟਿਕਟ ਦੀ ਲੋੜ ਨਹੀਂ ਹੈ। ਦੂਤਘਰ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਅਤੇ ਹੰਗਰੀ ਦੇ ਰਸਤੇ ਯੂਕ੍ਰੇਨ ਤੋਂ ਕੱਢਿਆ ਜਾ ਰਿਹਾ ਹੈ। ਭਾਰਤੀ ਮਿਸ਼ਨ ਨੇ ਕਿਹਾ ਕਿ ਅਸੀਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ ਦੇ ਨਾਲ ਹੋਰ ਜ਼ਿਆਦਾ ਸਰਹੱਦ ਮਾਰਗਾਂ ਨੂੰ ਖੋਲ੍ਹਣ ਦੀ ਸੰਭਾਵਨਾ ਦਾ ਲਗਾਤਾਰ ਪਤਾ ਲਾ ਰਹੇ ਹਨ। ਦੂਤਘਰ ਨੇ ਕਿਹਾ ਕਿ ਰੇਲਵੇ ਸਟੇਸ਼ਨਾਂ 'ਤੇ ਬੱਚਿਆਂ, ਮਹਿਲਾਵਾਂ ਤੇ ਬਜ਼ੁਰਗਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੁਤਿਨ ਨੇ ਰੂਸ ਦੀਆਂ ਪ੍ਰਮਾਣੂ ਵਿਰੋਧੀ ਤਾਕਤਾਂ ਨੂੰ 'ਅਲਰਟ' ਰਹਿਣ ਦਾ ਦਿੱਤਾ ਹੁਕਮ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar