ਸਿੱਖਿਆ ਭਰਤੀ ਮਾਮਲਾ ਉੱਤਰ ਪ੍ਰਦੇਸ਼ ਦਾ 'ਵਿਆਪਮ ਘਪਲਾ' : ਪ੍ਰਿਯੰਕਾ

06/08/2020 2:56:49 PM

ਲਖਨਊ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ 69000 ਬੇਸਿਕ ਅਧਿਆਪਕਾਂ ਦੀ ਭਰਤੀ ਦੇ ਮਾਮਲੇ ਦੀ ਤੁਲਨਾ ਮੱਧ ਪ੍ਰਦੇਸ਼ ਦੇ ਵਿਆਪਮ ਘਪਲੇ ਨਾਲ ਕੀਤੀ ਹੈ। ਪ੍ਰਿਯੰਕਾ ਨੇ ਸੋਮਵਾਰ ਨੂੰ ਕੀਤੇ ਗਏ ਟਵੀਟ 'ਚ ਕਿਹਾ,''69000 ਅਧਿਆਪਕਾਂ ਦੀ ਭਰਤੀ ਦਾ ਘਪਲਾ ਉੱਤਰ ਪ੍ਰਦੇਸ਼ ਦਾ ਵਿਆਪਮ ਘਪਲਾ ਹੈ।'' ਉਨ੍ਹਾਂ ਨੇ ਕਿਹਾ,''ਇਸ ਮਾਮਲੇ 'ਚ ਗੜਬੜੀ ਦੇ ਤੱਥ ਆਮ ਨਹੀਂ ਹਨ। ਡਾਇਰੀਆਂ 'ਚ ਵਿਦਿਆਰਥੀਆਂ ਦੇ ਨਾਂ, ਪੈਸਿਆਂ ਦਾ ਲੈਣ-ਦੇਣ, ਪ੍ਰੀਖਿਆ ਕੇਂਦਰਾਂ 'ਚ ਵੱਡਾ ਹੇਰਫੇਰ, ਇਨ੍ਹਾਂ ਗੜਬੜੀਆਂ 'ਚ ਰੈਕੇਟ ਦਾ ਸ਼ਾਮਲ ਹੋਣਾ, ਇਹ ਸਭ ਦਰਸਾਉਂਦਾ ਹੈ ਕਿ ਇਸ ਦੇ ਤਾਰ ਕਾਫ਼ੀ ਥਾਂਵਾਂ 'ਤੇ ਜੁੜੇ ਹਨ।'' ਪ੍ਰਿਯੰਕਾ ਨੇ ਸੂਬਾ ਸਰਕਾਰ ਨੂੰ ਸਾਵਧਾਨ ਕੀਤਾ ਕਿ ਮਿਹਨਤ ਕਰਨ ਵਾਲੇ ਨੌਜਵਾਨਾਂ ਨਾਲ ਅਨਿਆਂ ਨਹੀਂ ਹੋਣਾ ਚਾਹੀਦਾ। ਸਰਕਾਰ ਜੇਕਰ ਨਿਆਂ ਨਹੀਂ ਦੇ ਸਕਦੀ ਤਾਂ ਇਸ ਦਾ ਜਵਾਬ ਅੰਦੋਲਨ ਨਾਲ ਦਿੱਤਾ ਜਾਵੇਗਾ।''

ਦੱਸਣਯੋਗ ਹੈ ਕਿ ਇਲਾਹਾਬਾਦ ਹਾਈ ਕੋਰਟ ਨੇ 3 ਜੂਨ ਨੂੰ ਪ੍ਰਦੇਸ਼ 'ਚ 69000 ਬੇਸਿਕ ਅਧਿਆਪਕਾਂ ਦੀ ਭਰਤੀ ਸੰਬੰਧੀ ਪ੍ਰਕਿਰਿਆ 'ਤੇ ਰੋਕ ਲੱਗਾ ਦਿੱਤੀ ਸੀ। ਜੱਜ ਆਲੋਕ ਮਾਥੁਰ ਦੀ ਕੋਰਟ ਦਾ ਕਹਿਣਾ ਸੀ ਕਿ ਪ੍ਰੀਖਿਆ ਦੌਰਾਨ ਪੁੱਛੇ ਗਏ ਕੁਝ ਪ੍ਰਸ਼ਨ ਗਲਤ ਸਨ, ਲਿਹਾਜਾ ਕੇਂਦਰੀ ਗਰਾਂਟ ਕਮਿਸ਼ਨ ਵਲੋਂ ਇਸ ਦੀ ਫਿਰ ਤੋਂ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਇਕ ਵਿਸ਼ੇਸ਼ ਪਟੀਸ਼ਨ ਦਾਖਲ ਕਰ ਕੇ ਉੱਤਰ ਪ੍ਰਦੇਸ਼ 'ਚ 69000 ਬੇਸਿਕ ਅਧਿਆਪਕਾਂ ਦੀ ਨਿਯੁਕਤੀ ਪ੍ਰਕਿਰਿਆ ਰੋਕੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਜੱਜ ਪੰਕਜ ਜਾਇਸਵਾਲ ਅਤੇ ਜੱਜ ਦਿਨੇਸ਼ ਕੁਮਾਰ ਸਿੰਘ ਦੀ ਬੈਂਚ ਸੂਬਾ ਸਰਕਾਰ ਵਲੋਂ ਪ੍ਰੀਖਿਆ ਰੈਗੂਲੇਟਰੀ ਕਮਿਸ਼ਨ (ਈ.ਆਰ.ਏ.) ਵਲੋਂ ਦਾਖਲ ਕੀਤੀ ਗਈ ਪਟੀਸ਼ਨ 'ਤੇ ਆਉਣ ਵਾਲੀ 9 ਜੂਨ ਨੂੰ ਸੁਣਵਾਈ ਕਰੇਗੀ।

DIsha

This news is Content Editor DIsha