ਸਿੱਖਿਆ ਮੰਤਰੀ ਨੇ ਸੂਬਿਆਂ ਦੇ ਸਿੱਖਿਆ ਸਕੱਤਰਾਂ ਨਾਲ ਕੀਤੀ ਬੈਠਕ, ਕੋਰੋਨਾ ਮਹਾਮਾਰੀ ’ਤੇ ਹੋਏ ਚਰਚਾ

05/17/2021 6:46:25 PM

ਨਵੀਂ ਦਿੱਲੀ– ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਸੋਮਵਾਰ ਨੂੰ ਸੂਬਿਆਂ ਦੇ ਸਿੱਖਿਆ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੋਰੋਨਾ ਵਰਗੀ ਮਹਾਮਾਰੀ ਨਾਲ ਨਜਿੱਠਣ ਅਤੇ ਇਸ ਮਹਾਮਾਰੀ ਦੌਰਾਨ ਸਿੱਖਿਆ ਦੇ ਖੇਤਰ ’ਚ ਸਰਕਾਰ ਦੁਆਰਾ ਕੀਤੀ ਗਈ ਪਹਿਲ ਅਤੇ ਅੱਗੇ ਦੇ ਰੋਡਮੈਪ ’ਤੇ ਵਿਸਤਾਰ ਚਰਚਾ ਕੀਤੀ। ਡਾ. ਨਿਸ਼ੰਕ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਮਹਾਮਾਰੀ ਦਾ ਡੱਟ ਕੇ ਸਾਹਮਣਾ ਕੀਤਾ ਹੈ ਅਤੇ ਚੁਣੌਤੀਆਂ ਨੂੰ ਮੌਕਿਆਂ ’ਚ ਬਦਲਿਆ ਹੈ। ਸਾਡੀ ਯੋਜਨਾ ਕਾਰਨ ਅਸੀਂ ਇਸ ਭਿਆਨ ਸਮੇਂ ਦੌਰਾਨ ਵੀ ਆਪਣੇ ਛੋਟੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ’ਚ ਸਮਰੱਥ ਰਹੇ ਹਾਂ। ਸਾਡੀਆਂ ਨਿਰੰਤਰ ਅਤੇ ਅਣਥੱਕ ਕੋਸ਼ਿਸ਼ਾਂ ਕਾਰਨ ਸਾਡੇ ਆਪਣੇ ਸਕੂਲਾਂ ’ਚ ਨਾਮੀਂ ਦੇਸ਼ਾਂ ਦੇ 24 ਕਰੋੜ ਬੱਚਿਆਂ ਨੂੰ ਸੱਖਿਆ ਪ੍ਰਦਾਨ ਕੀਤੀ ਹੈ। ਇਸ ਦੇ ਨਾਲ ਅਸੀਂ ਇਕ ਉਦਾਹਰਣ ਸਥਾਪਿਤ ਕੀਤੀ ਹੈ ਜਿਸ ਕਾਰਨ ਕਿਸੇ ਵੀ ਵਿਦਿਆਰਥੀ ਦੇ ਪੜਾਈ ਪੱਖੋਂ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾਲ ਹੀ ਉਸ ਵਿਚ ਗੈਪ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਵੀ ਵਿਸਤਾਰ ਨਾਲ ਸਾਰਿਆਂ ਨੂੰ ਦੱਸਿਆ। ਕੋਰੋਨਾ ਦੀ ਦੂਜੀ ਲਹਿਰ ਕਾਰਨ ਆਈਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਡਾ. ਨਿਸ਼ੰਕ ਨੇ ਕਿਹਾਕਿ ਦੂਜੀ ਲਹਿਰ ਪੂਰੇ ਦੇਸ਼ ’ਚ ਹੈ ਅਤੇ ਚੁਣੌਤੀਆਂ ਵੀ ਵੱਡੀਆਂ ਹਨ, ਇਸ ਕਾਰਨ ਸਾਨੂੰ ਸਹਿਯੋਗ ਨਾਲ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ। 

ਡਾ. ਨਿਸ਼ੰਕ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਨੇ ਸਾਨੂੰ ਲੰਬੇਂ ਸਮੇਂ ਲਈ ਸਕੂਲਾਂ ਨੂੰ ਬੰਦ ਕਰਨ ਲਈ ਮਜ਼ਬੂਰ ਕੀਤਾ ਹੈ। ਹਾਲਾਂਕਿ ਅਸੀਂ ਸਾਰਿਆਂ ਨੇ ਨਿਰੰਤਰ ਕੋਸ਼ਿਸ਼ ਕਰਕੇ ਪਾਠ-ਪੁਸਤਕਾਂ, ਅਸਾਈਨਮੈਂਟ, ਡਿਜੀਟਲ ਐਕਸੈਸ ਆਦਿ ਰਾਹੀਂ ਬੱਚਿਆਂ ਦੀ ਘਰ ’ਚ ਹੀ ਸੱਖਿਆ ਯਕੀਨੀ ਕੀਤੀ ਹੈ। 

Rakesh

This news is Content Editor Rakesh